18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਤਣਾਅ : ਪਛਾਣੋ ਅਤੇ ਸਹੀ ਰਸਤਾ ਅਪਣਾਓ

Ad Position 21
No active advertisement
ਅਜੀਤ ਡੈਸਕ 07-11-2025

ਤਣਾਅ ਦਿਮਾਗ਼ ਨਾਲ ਜੁੜਿਆ ਇਕ ਰੋਗ ਹੈ ਜੋ ਦਿਮਾਗ਼ ਦੇ ਉਸ ਹਿੱਸੇ ਵਿਚ ਬਦਲਾਅ ਆਉਣ 'ਤੇ ਹੁੰਦਾ ਹੈ ਜੋ ਮੂਡ ਨੂੰ ਕੰਟਰੋਲ ਕਰਦਾ ਹੈ। ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿਚ ਇਹ ਸਮੱਸਿਆ ਵਧਦੀ ਜਾ ਰਹੀ ਹੈ। ਤਣਾਅ ਕਿਸੇ ਵੀ ਉਮਰ ਵਿਚ ਹੋਣ 'ਤੇ ਕਿਸੇ ਨੂੰ ਵੀ ਹੋ ਸਕਦਾ ਹੈ। ਤਣਾਅ ਵੀ ਤਿੰਨ ਤਰ੍ਹਾਂ ਦਾ ਹੁੰਦਾ ਹੈ ਸਾਈਕਾਲੋਜੀਕਲ, ਬਾਇਲਾਜੀਕਲ ਅਤੇ ਫਿਜੀਕਲ। ਇਨ੍ਹਾਂ ਨੂੰ ਪਛਾਣ ਕੇ ਹੀ ਜੀਵਨਸ਼ੈਲੀ ਬਦਲ ਕੇ ਡਾਕਟਰ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ।
ਸਾਈਕਾਲੋਜੀਕਲ ਤਣਾਅ ਵਿਚ ਰੋਗੀ ਅਕਸਰ ਉਦਾਸ, ਨਿਰਾਸ਼ ਅਤੇ ਪ੍ਰੇਸ਼ਾਨ ਰਹਿੰਦਾ ਹੈ। ਉਸ ਨੂੰ ਕਿਸੇ ਨੂੰ ਮਿਲਣਾ ਚੰਗਾ ਨਹੀਂ ਲਗਦਾ, ਖੁਸ਼ੀ ਦੇ ਮੌਕੇ 'ਤੇ ਵੀ ਦੁਖੀ ਰਹਿਣਾ, ਨਾਕਾਰਾਤਮਿਕ ਗੱਲਾਂ ਕਰਨਾ, ਆਪਣੀ ਸ਼ਖ਼ਸੀਅਤ ਵੱਲ ਧਿਆਨ ਨਾ ਦੇਣਾ ਅਤੇ ਝੱਲੀਆਂ ਗੱਲਾਂ ਕਰਦਾ ਹੈ।
ਬਾਇਲਾਜੀਕਲ ਤਣਾਅ ਵਿਚ ਰੋਗੀ ਦੀ ਨੀਂਦ ਜਾਂ ਤਾਂ ਜ਼ਿਆਦਾ ਹੁੰਦੀ ਹੈ ਜਾਂ ਬਹੁਤ ਘੱਟ। ਇਸੇ ਤਰ੍ਹਾਂ ਜਾਂ ਤਾਂ ਰੋਗੀ ਬਹੁਤ ਖਾਂਦਾ ਹੈ ਜਾਂ ਖਾਣ ਦੀ ਇੱਛਾ ਨਹੀਂ ਹੁੰਦੀ।
ਫਿਜ਼ੀਕਲ : ਫਿਜ਼ੀਕਲ ਤਣਾਅ ਵਿਚ ਰੋਗੀ ਹਰ ਸਮੇਂ ਥੱਕਿਆ-ਥੱਕਿਆ ਰਹਿੰਦਾ ਹੈ। ਵਜ਼ਨ ਜਾਂ ਤਾਂ ਵਧ ਜਾਂਦਾ ਹੈ ਜਾਂ ਅਚਾਨਕ ਘੱਟ ਹੋ ਜਾਂਦਾ ਹੈ, ਰੋਗੀ ਨੂੰ ਸਰੀਰ ਵਿਚ ਦਰਦ ਅਤੇ ਸਿਰ ਦਰਦ ਦੀ ਸ਼ਿਕਾਇਤ ਬਣੀ ਰਹਿੰਦੀ ਹੈ।
ਕਿਉਂ ਹੁੰਦਾ ਹੈ ਤਣਾਅ
-ਨੌਕਰੀ ਜਾਂ ਕਾਰੋਬਾਰ ਵਿਚ ਸਹੀ ਤਾਲਮੇਲ ਨਾ ਹੋਣਾ, ਪੈਸਿਆਂ ਦੇ ਕਾਰੋਬਾਰ ਵਿਚ ਨੁਕਸਾਨ ਹੋਣਾ।
-ਕਿਸੇ ਵੱਡੀ ਬਿਮਾਰੀ ਦੀ ਸੰਭਾਵਨਾ ਦਾ ਹੋਣਾ।
-ਬੱਚਿਆਂ ਵਿਚ ਰਿਲਜ਼ਟ ਖ਼ਰਾਬ ਆਉਣਾ।
-ਕਿਸੇ ਨੇੜਲੇ ਨਾਲ ਵਿਛੋੜਾ ਜਾਂ ਕਰੀਬੀ ਦੀ ਅਚਾਨਕ ਮੌਤ ਹੋ ਜਾਣਾ।
-ਭਵਿੱਖ ਪ੍ਰਤੀ ਅਨਿਸ਼ਚਿਤਤਾ।
-ਹਾਰਮੋਨ ਵਿਚ ਬਦਲਾਅ ਹੋਣ 'ਤੇ।
-ਅੱਲ੍ਹੜ ਉਮਰ ਵਿਚ ਪਿਆਰ ਵਿਚ ਤੋੜ-ਵਿਛੋੜਾ ਹੋਣਾ, ਵਿਆਹ ਤੋਂ ਬਾਅਦ ਤਲਾਕ ਹੋਣ 'ਤੇ।
-ਜੀਨਸ ਵਿਚ ਕਿਸੇ ਤਰ੍ਹਾਂ ਦੀ ਗੜਬੜੀ ਹੋਣਾ।
-ਲੰਮੀ ਬਿਮਾਰੀ ਝੱਲਣ ਨਾਲ।
-ਸੇਵਾਮੁਕਤੀ ਤੋਂ ਬਾਅਦ ਖ਼ੁਦ ਨੂੰ ਬੇਕਾਰ ਸਮਝਣਾ।
-ਪੈਸਾ ਡੁੱਬਣ 'ਤੇ ਜਾਂ ਕਰਜ਼ ਨਾ ਚੁਕਾ ਪਾਉਣ 'ਤੇ।
ਡਾਕਟਰ ਨੂੰ ਕਦੋਂ ਮਿਲੋ
10-15 ਦਿਨ ਤੱਕ ਲਗਾਤਾਰ ਉਦਾਸ ਰਹਿਣ 'ਤੇ ਡਾਕਟਰ ਕੋਲ ਜਾ ਕੇ ਸਲਾਹ ਲੈਣੀ ਚਾਹੀਦੀ ਹੈ। ਜਿਵੇਂ ਅਸੀਂ ਹੋਰ ਬਿਮਾਰੀਆਂ ਲਈ ਡਾਕਟਰ ਤੋਂ ਜਾਂਚ ਕਰਾ ਕੇ ਦਵਾਈ ਲੈਂਦੇ ਹਾਂ। ਇਸੇ ਤਰ੍ਹਾਂ ਤਣਾਅ ਹੋਣ 'ਤੇ ਡਾਕਟਰ ਕੋਲ ਜਾਣ ਤੋਂ ਨਾ ਘਬਰਾਓ। ਜੇਕਰ ਮਾਮਲੇ ਦੀ ਹਾਲੇ ਸ਼ੁਰੂਆਤ ਹੈ ਤਾਂ ਸਾਈਕਾਲੋਜਿਸਟ ਨੂੰ ਮਿਲਣ ਦੀ ਸਲਾਹ ਦਿੱਤੀ ਜਾਂਦੀ ਹੈ ਜੋ ਮਰੀਜ਼ ਦੀ ਕਾਊਂਸਲਿੰਗ ਕਰ ਕੇ ਤਣਾਅ ਤੋਂ ਬਾਹਰ ਆਉਣ ਵਿਚ ਮਦਦ ਕਰਦਾ ਹੈ। ਜੇਕਰ ਮਾਮਲਾ ਪੁਰਾਣਾ ਹੋ ਜਾਵੇ ਤਾਂ ਮਨੋਰੋਗੀ ਤੋਂ ਮਦਦ ਲੈਣੀ ਪੈਂਦੀ ਹੈ ਜੋ ਕਾਊਂਸਲਿੰਗ ਦੇ ਨਾਲ ਰੋਗੀ ਨੂੰ ਦਵਾਈ ਵੀ ਦਿੰਦਾ ਹੈ।
ਇਹ ਨਿਊਰੋ ਨਾਲ ਜੁੜੀ ਬਿਮਾਰੀ ਹੈ। ਸਹੀ ਇਲਾਜ ਕਰਕੇ ਠੀਕ ਹੋ ਸਕਦਾ ਹੈ। ਜੇਕਰ ਇਸ ਨੂੰ ਨਜ਼ਰਅੰਦਾਜ਼ ਕਰੋਗੇ ਤਾਂ ਇਹ ਘਾਤਕ ਵੀ ਹੋ ਸਕਦਾ ਹੈ। ਕਈ ਲੋਕਾਂ ਅਨੁਸਾਰ ਤਣਾਅ ਪਾਗਲਪਨ ਹੈ, ਪਰ ਨਹੀਂ, ਇਹ ਪਾਗਲਪਨ ਨਹੀਂ ਹੈ। ਇਸ ਦੀ ਦਵਾਈ ਠੀਕ ਹੋਣ 'ਤੇ ਡਾਕਟਰ ਬੰਦ ਕਰ ਦਿੰਦੇ ਹਨ। ਇਸ ਦੀ ਦਵਾਈ ਲੈਣ ਨਾਲ ਸਾਈਡ ਇਫੈਕਟ ਨਹੀਂ ਹੁੰਦਾ।
(ਅਗਲੇ ਅੰਕ 'ਚ 'ਤਣਾਅ 'ਚ ਇਸ ਤਰ੍ਹਾਂ ਕਰੀਏ ਮਦਦ' ਬਾਰੇ ਜਾਣਕਾਰੀ ਦਿੱਤੀ ਜਾਵੇਗੀ)

Ad Position 22
No active advertisement
ਪਿਛਲੀ ਖ਼ਬਰ ਕਿਉਂ ਮਹੱਤਵਪੂਰਨ ਹੈ ਸਰੀਰਕ ਮਿਹਨਤ ਅਗਲੀ ਖ਼ਬਰ ਬੜਾ ਗੁਣਕਾਰੀ ਹੈ ਟਮਾਟਰ
Ad Position 24