16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਫੁੱਲ ਖਿੜੇ ਨੇ * ਪ੍ਰਕਾਸ਼ ਕੌਰ ਸੰਧੂ *

Ad Position 21
No active advertisement
ਅਜੀਤ ਡੈਸਕ 18-10-2025

 ਆਈ ਬਸੰਤ ਰੁੱਤ ਆਈ,

ਰੰਗ-ਬਿਰੰਗੇ ਫੁੱਲ ਖਿੜੇ ਨੇ,
ਧਰਤੀ ਹੈ ਨਸ਼ਿਆਈ,
ਆਈ ਬਸੰਤ ਰੁੱਤ ਆਈ।
ਗੇਂਦਾ ਅਤੇ ਗੁਲਾਬ ਨੇ ਹੱਸਦੇ,
ਹਰੇਕ ਮਨ ਵਿਚ ਖੇੜੇ ਵੱਸਦੇ,
ਫੁੱਲਾਂ ਨੇ ਰੌਣਕ ਲਾਈ।
ਆਈ ਬਸੰਤ ਰੁੱਤ ਆਈ।
ਨੀਲਾ ਅੰਬਰ ਦੂਰ-ਦੁਰੇਡੇ,
ਨਿੱਕੇ-ਨਿੱਕੇ ਬੱਦਲ ਉੱਡਦੇ,
ਖੇਡਣ ਛੂਹ-ਛੂਹਾਈ,
ਆਈ ਬਸੰਤ ਰੁੱਤ ਆਈ।
ਪੰਛੀ ਚਹਿਕਣ ਸ਼ਾਮ-ਸਵੇਰੇ,
ਖੁਸ਼ੀਆਂ ਨੇ ਲਾ ਲਏ ਡੇਰੇ,
ਕੋਇਲ ਨੇ ਮਿੱਠੀ ਤਾਨ ਸੁਣਾਈ,
ਆਈ ਬਸੰਤ ਰੁੱਤ ਆਈ।
ਹਰ ਪਾਸੇ ਛਾਈ ਹਰਿਆਲੀ
ਖੁਸ਼ ਨੇ ਸਾਰੇ ਹਾਲੀ-ਪਾਲੀ,
ਰੱਬ ਨੇ ਮੌਜ ਬਣਾਈ,
ਰੁੱਤ ਸਾਵਣ ਦੀ ਆਈ।
ਰੰਗ-ਬਿਰੰਗੀਆਂ ਪਤੰਗਾਂ ਉੱਡਣ,
ਮੁੰਡੇ ਭੱਜ-ਭੱਜ ਡੋਰਾਂ ਲੁੱਟਣ,
ਹੁੰਦੀ ਖੂਬ ਲੜਾਈ,
ਆਈ ਬਸੰਤ ਰੁੱਤ ਆਈ।

-ਮੋਬਾਈਲ : 075088-21500

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਨਤਮਸਤਕ ਹੋਏ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ <br/> ਅਗਲੀ ਖ਼ਬਰ ਲੜੀਵਾਰ ਬਾਲ ਨਾਵਲ-43 ਅੱਧੀ ਛੁੱਟੀ ਸਾਰੀ
Ad Position 24