16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਪਟਾਕੇ ਨਹੀਂ ਚਲਾਉਣੇ

Ad Position 21
No active advertisement
ਅਜੀਤ ਡੈਸਕ 18-10-2025

ਪਟਾਕੇ ਨਹੀਂ ਚਲਾਉਣੇ
ਸਭ ਦੇ ਬੋਲ ਪੁਗਾਉਣੇ ਆਪਾਂ
ਪਟਾਕੇ ਨਹੀਂ ਚਲਾਉਣੇ ਆਪਾਂ
ਪ੍ਰਦੂਸ਼ਣ ਰਹਿਤ ਦੀਵਾਲੀ ਰਲ ਕੇ
ਆਪਾਂ ਸਾਰੇ ਮਨਾਵਾਂਗੇ।
ਪ੍ਰਣ ਕਰ ਲਿਆ ਐਤਕੀਂ ਪੱਕਾ
ਇਹ ਗੱਲ ਸਿਰੇ ਚੜ੍ਹਾਵਾਂਗੇ।
ਚੌਗਿਰਦਾ ਰਲ ਕੇ ਅਸੀਂ ਬਚਾਉਣਾ
ਵਾਤਾਵਰਨ ਨੂੰ ਸ਼ੁੱਧ ਬਣਾਉਣਾ
ਪ੍ਰਦੂਸ਼ਣ ਨੂੰ ਦੂਰ ਭਜਾਉਣਾ
ਆਤਿਸ਼ਬਾਜ਼ੀ, ਅਨਾਰ, ਪਟਾਕੇ
ਉੱਕਾ ਨਹੀਂ ਚਲਾਵਾਂਗੇ।
ਪ੍ਰਣ ਕਰ ਲਿਆ ਐਤਕੀਂ ਪੱਕਾ
ਇਹ ਗੱਲ ਸਿਰੇ ਚੜ੍ਹਾਵਾਂਗੇ।
ਅਸੀਂ ਰੱਖਣਾ ਸਾਫ਼ ਚੌਗਿਰਦਾ
ਹਰ ਕੋਈ ਇਹ ਗੱਲ ਕਹਿੰਦਾ ਫਿਰਦਾ
ਸੋਚੀ ਜਾਂਦੇ ਸੀ ਅਸੀਂ ਚਿਰ੍ਹ ਦਾ
ਵਾਤਾਵਰਨ ਨੂੰ ਸਾਫ਼ ਰੱਖਣ ਲਈ
ਪੱਕੀਆਂ ਸਹੁੰਆਂ ਖਾਵਾਂਗੇ।
ਪ੍ਰਦੂਸ਼ਣ ਰਹਿਤ ਦੀਵਾਲੀ ਰਲ ਕੇ
ਆਪਾਂ ਸਾਰੇ ਮਨਾਵਾਂਗੇ।
ਨਿੱਕਿਆਂ ਵੱਡਿਆਂ ਸਭ ਨੂੰ ਕਹਿਣਾ
ਵਾਤਾਵਰਨ ਬਚਾਉਣਾ ਪੈਣਾ
ਆਪਣੇ ਉੱਤੇ ਦੋਸ਼ ਨਹੀਂ ਲੈਣਾ
ਅੰਬਰੀ ਧੂੰਆਂ ਨਹੀਂ ਚੜ੍ਹਾਉਣਾ
ਪ੍ਰਦੂਸ਼ਣ ਅਸੀਂ ਘਟਾਵਾਂਗੇ।
ਪ੍ਰਣ ਕਰ ਲਿਆ ਐਤਕੀ ਪੱਕਾ
ਪੂਰਾ ਕਰ ਦਿਖਲਾਵਾਂਗੇ।
ਪ੍ਰਦੂਸ਼ਣ ਰਹਿਤ ਦੀਵਾਲੀ ਰਲ ਕੇ
ਆਪਾਂ ਸਾਰੇ ਮਨਾਵਾਂਗੇ।

-ਆਤਮਾ ਸਿੰਘ ਚਿੱਟੀ
(ਜਲੰਧਰ)
ਮੋਬਾਈਲ : 99884-69564

Ad Position 22
No active advertisement
ਪਿਛਲੀ ਖ਼ਬਰ ਆਲੌਕਿਕ ਵਾਯੂਮੰਡਲੀ ਵਰਤਾਰਾ ਉੱਤਰੀ ਧਰੁਵ ਦੀਆਂ ਰੌਸ਼ਨੀਆਂ ਅਗਲੀ ਖ਼ਬਰ ਦੀਵਾਲੀ 'ਤੇ ਵਿਸ਼ੇਸ਼ ਬਾਲ ਕਹਾਣੀ ਨਿੱਕੇ ਹੱਥ, ਵੱਡਾ ਕੰਮ
Ad Position 24