17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਘਰ ਨੂੰ ਨਾ ਬਣਾਓ ਕਬਾੜਖਾਨਾ

Ad Position 21
No active advertisement
ਅਜੀਤ ਡੈਸਕ 23-10-2025

ਜਦੋਂ ਘਰ ਵਿਚ ਸਾਮਾਨ ਜ਼ਿਆਦਾ ਹੋ ਜਾਂਦਾ ਹੈ ਤਾਂ ਥਾਂ ਦੀ ਕਮੀ ਕਾਰਨ ਗੰਦਗੀ ਪੈਣ ਲਗਦੀ ਹੈ। ਆਪਣੇ ਘਰ ਨੂੰ ਸਿੰਗਾਰ ਕੇ ਰੱਖਣਾ ਵੀ ਸੁਆਣੀ ਦੇ ਹੱਥ ਵਿਚ ਹੁੰਦਾ ਹੈ, ਜਿਸ ਲਈ ਕੁਝ ਸਮਝ-ਬੂਝ ਦੀ ਜ਼ਰੂਰਤ ਹੁੰਦੀ ਹੈ। ਤੁਸੀਂ ਵੀ ਘਰ ਨੂੰ ਕਬਾੜ ਘਰ ਜਾਂ ਅਜਾਇਬ ਘਰ ਬਣਾ ਕੇ ਨਾ ਰੱਖੋ। ਬਸ ਆਪਣੀਆਂ ਕੁਝ ਆਦਤਾਂ ਵੱਲ ਧਿਆਨ ਦਿਓ :
* ਪਰਾਣੇ ਜਾਂ ਨਵੇਂ ਪਿੱਤਲ, ਕਾਂਸੀ, ਤਾਂਬੇ ਦੇ ਭਾਂਡਿਆਂ ਨੂੰ ਸੰਭਾਲ ਕੇ ਨਾ ਰੱਖੋ। ਬਸ ਉਹੀ ਭਾਂਡੇ ਰੱਖੋ, ਜਿਨ੍ਹਾਂ ਦੀ ਵਰਤੋਂ ਤੁਸੀਂ ਕਰਦੇ ਹੋ। ਉਨ੍ਹਾਂ 'ਤੇ ਸਮੇਂ-ਸਮੇਂ 'ਤੇ ਕਲੀ ਕਰਵਾਉਂਦੇ ਰਹੋ ਨਹੀਂ ਤਾਂ ਪਿੱਤਲ ਦੇ ਭਾਂਡੇ ਵਿਚ ਖਾਣਾ ਪਕਾਉਣ ਨੂੰ ਦਿਲ ਵੀ ਨਹੀਂ ਕਰੇਗਾ ਅਤੇ ਰਸੋਈ ਵੀ ਗੰਦੀ ਲੱਗਣ ਲੱਗੇਗੀ। ਉਨ੍ਹਾਂ ਭਾਂਡਿਆਂ ਨੂੰ ਸਿਰਫ਼ ਇਸ ਲਈ ਸੰਭਾਲ ਕੇ ਨਾ ਰੱਖੋ ਕਿ ਉਹ ਵਿਰਾਸਤ ਵਿਚ ਮਿਲੇ ਹੋਏ ਹਨ ਜਾਂ ਵੱਡਿਆਂ ਦੀ ਦਿੱਤੀ ਹੋਈ ਨਿਸ਼ਾਨੀ ਹੈ। ਇਸ ਮੋਹ ਤੋਂ ਖ਼ੁਦ ਨੂੰ ਬਚਾ ਕੇ ਰੱਖੋ। ਉਨ੍ਹਾਂ ਨੂੰ ਵੇਚ ਕੇ ਕੰਮ ਵਿਚ ਆਉਣ ਵਾਲੇ ਭਾਂਡੇ ਖ਼ਰੀਦ ਲਓ।
* ਛੋਟੀਆਂ-ਵੱਡੀਆਂ ਪਲਾਸਟਿਕ ਦੀਆਂ ਡੱਬੀਆਂ, ਪੇਂਟ ਦੇ ਡੱਬੇ ਇਕੱਠੇ ਕਰਕੇ ਨਾ ਰੱਖੋ। ਪੇਂਟ ਦੇ ਡੱਬਿਆਂ ਵਿਚ ਚਾਹੋ ਤਾਂ ਹੇਠਾਂ ਇਕ-ਦੋ ਸੁਰਾਖ ਕਰਕੇ ਮਿੱਟੀ ਭਰ ਕੇ ਉਨ੍ਹਾਂ ਵਿਚ ਬੂਟੇ ਲਗਾ ਲਓ। ਜੇਕਰ ਬੂਟਿਆਂ ਦੇ ਸ਼ੌਕੀਨ ਨਹੀਂ ਹੋ ਤਾਂ ਉਨ੍ਹਾਂ ਨੂੰ ਕਬਾੜ ਵਿਚ ਵੇਚ ਦਿਓ। ਛੋਟੀ ਪਲਾਸਟਿਕ ਦੀਆਂ ਡੱਬੀਆਂ ਨੂੰ ਸਾਫ਼ ਕਰਕੇ ਜ਼ੀਰਾ, ਧਨੀਆ, ਅਜਵਾਇਨ, ਰਾਈ ਰੱਖਣ ਦੇ ਕੰਮ ਵਿਚ ਲਿਆਓ ਜ਼ਿਆਦਾ ਹੋਣ 'ਤੇ ਉਨ੍ਹਾਂ ਨੂੰ ਘਰੋਂ ਕੱਢ ਦਿਓ।
* ਫਿਊਜ਼ ਬਲਬ ਤੇ ਟਿਊਬਾਂ ਆਦਿ ਘਰ ਵਿਚ ਇਕੱਠੀਆਂ ਕਰਕੇ ਨਾ ਰੱਖੋ। ਟੁੱਟਣ 'ਤੇ ਛੋਟਾ-ਛੋਟਾ ਕੱਚ ਫੈਲ ਜਾਂਦਾ ਹੈ ਅਤੇ ਧਮਾਕਾ ਵੀ ਕਰਦੇ ਹਨ। ਇਨ੍ਹਾਂ ਨੂੰ ਨਾਲੋਂ-ਨਾਲ ਡਸਟਬਿਨ ਵਿਚ ਪਾ ਕੇ ਘਰ ਤੋਂ ਬਾਹਰ ਕਰੋ।
* ਕੋਲਡ ਡ੍ਰਿੰਕਸ ਦੀਆਂ ਬੋਤਲਾਂ ਜਾਂ ਜੈਮ ਅਚਾਰ ਦੀਆਂ ਸ਼ੀਸ਼ੀਆਂ ਨੂੰ ਇਕੱਠਾ ਕਰਕੇ ਵੇਚ ਦਿਓ, ਤਾਂ ਕਿ ਕੱਚ ਦੇ ਟੁੱਟਣ ਦਾ ਖ਼ਤਰਾ ਨਾ ਬਣਿਆ ਰਹੇ। ਜ਼ਰੂਰਤ ਦੀਆਂ ਦੋ-ਚਾਰ ਬੋਤਲਾਂ ਹੀ ਰੱਖੋ, ਤਾਂ ਕਿ ਕਦੀ ਉਨ੍ਹਾਂ ਨੂੰ ਵਰਤੋਂ ਵਿਚ ਲਿਆਉਣਾ ਹੋਵੇ ਤਾਂ ਲਿਆਂਦਾ ਜਾ ਸਕੇ।
* ਪੁਰਾਣੇ ਪਲਾਸਟਿਕ ਜਾਂ ਟੁੱਟਾ-ਭੱਜਿਆ ਪਲਾਸਟਿਕ ਦਾ ਸਾਮਾਨ ਇਕ ਬੋਰੀ ਵਿਚ ਭਰਦੇ ਜਾਓ ਅਤੇ ਇਕੱਠਾ ਕਰਕੇ ਵੇਚ ਦਿਓ, ਤਾਂ ਕਿ ਘਰ ਵਿਚ ਗੰਦ ਨਾ ਫੈਲੇ ਅਤੇ ਸਫ਼ਾਈ ਰਹੇ।
* ਬੱਚਿਆਂ ਦੇ ਛੋਟੇ ਕੱਪੜੇ ਅਤੇ ਪੁਰਾਣੇ ਖਿਡੌਣੇ ਵੀ ਸੰਭਾਲ ਕੇ ਨਾ ਰੱਖੋ। ਦੂਜੇ ਬੱਚਿਆਂ ਦੇ ਸਮੇਂ ਇਹ ਸਭ ਕੰਮ ਆਉਣਗੇ ਜਾਂ ਫਿਰ ਇਹ ਉਨ੍ਹਾਂ ਦੇ ਬਚਪਨ ਦੀਆਂ ਨਿਸ਼ਾਨੀਆਂ ਹਨ। ਦੂਜਾ ਬੱਚਾ ਹੋਣ ਤੱਕ ਉਨ੍ਹਾਂ ਦਾ ਫੈਸ਼ਨ ਪੁਰਾਣਾ ਪੈ ਸਕਦਾ ਹੈ। ਜੇਕਰ ਯਾਦਗਾਰ ਦੇ ਰੂਪ ਵਿਚ ਰੱਖਣਾ ਹੈ ਤਾਂ ਇਕ-ਅੱਧ ਪੀਸ ਹੀ ਸਾਂਭ ਕੇ ਰੱਖੋ।
ਇਸੇ ਤਰ੍ਹਾਂ ਬੱਚਿਆਂ ਦੀਆਂ ਜੁੱਤੀਆਂ, ਬੈਗ, ਪਾਣੀ ਦੀਆਂ ਬੋਤਲਾਂ, ਪੁਸਤਕਾਂ ਆਦਿ ਜਿਨ੍ਹਾਂ ਦੀ ਜ਼ਰੂਰਤ ਨਾ ਹੋਵੇ ਉਨ੍ਹਾਂ ਨੂੰ ਦੇ ਦਿਓ, ਨਹੀਂ ਤਾਂ ਯੂਨੀਫਾਰਮ ਆਦਿ ਨਾਲ ਬੈਗ ਬਣਵਾ ਲਓ ਜਾਂ ਫਿਰ ਭਾਂਡੇ ਵਾਲਿਆਂ ਨੂੰ ਦੇ ਕੇ ਜ਼ਰੂਰਤ ਦੇ ਭਾਂਡੇ ਖ਼ਰੀਦ ਲਓ। ਹਰ ਤਰ੍ਹਾਂ ਦੇ ਪਾਲੀਥੀਨ ਬੈਗ ਇਕੱਠੇ ਨਾ ਕਰੋ। ਬਸ ਚੰਗੇ ਪਸਾਸਟਿਕ ਦੇ ਬੈਗ ਰੱਖ ਲਓ, ਤਾਂ ਕਿ ਕੰਮ ਪੈਣ 'ਤੇ ਇਨ੍ਹਾਂ ਨੂੰ ਵਰਤੋਂ ਵਿਚ ਲਿਆਂਦਾ ਜਾ ਸਕੇ। ਬਾਕੀ ਬੇਕਾਰ ਦੇ ਪਾਲੀਥੀਨ ਨੂੰ ਇਕੱਠੇ ਕਰਕੇ ਡਸਟਬਿਨ ਵਿਚ ਪਾ ਦਿਓ। ਬਾਹਰ ਸੜਕ 'ਤੇ ਨਾ ਸੁੱਟੋ। ਕਿਤੇ ਗਾਂ ਉਸ ਨੂੰ ਖਾ ਲਵੇ ਤਾਂ ਉਸ ਦੇ ਪੇਟ ਵਿਚ ਸਾਰਾ ਇਕੱਠਾ ਹੋ ਜਾਵੇਗਾ, ਜਿਸ ਨਾਲ ਗਾਂ ਮਰ ਵੀ ਸਕਦੀ ਹੈ। ਨਾਲੀ ਵਿਚ ਵੀ ਨਾ ਸੁੱਟੋ, ਇਸ ਨਾਲ ਨਾਲੀਆਂ ਅਤੇ ਗਟਰ ਰੁਕ ਜਾਂਦੇ ਹਨ।

Ad Position 22
No active advertisement
ਪਿਛਲੀ ਖ਼ਬਰ ਇਸ ਤਰ੍ਹਾਂ ਪਾਓ ਦਾਗ਼-ਧੱਬਿਆਂ ਤੋਂ ਛੁਟਕਾਰਾ ਅਗਲੀ ਖ਼ਬਰ ਤੁਸੀਂ ਵੀ ਚਲਾਓ ਘਰੇਲੂ ਕਾਰੋਬਾਰ
Ad Position 24