17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਮਾਂ ਹੁੰਦੀ ਹੈ ਬੱਚੇ ਦਾ ਮੁਢਲਾ ਸਕੂਲ!

Ad Position 21
No active advertisement
ਅਜੀਤ ਡੈਸਕ 23-10-2025

ਬੱਚਾ ਆਪਣੇ ਮੂੰਹ 'ਚੋਂ ਜੋ ਪਹਿਲਾ ਬੋਲ ਬੋਲਦਾ ਹੈ ਉਹ ਆਪਣੀ ਮਾਂ ਤੋਂ ਸਿੱਖਦਾ ਹੈ। ਮਾਂ ਲੋਰੀਆਂ ਦਿੰਦੀ ਹੋਈ ਬੱਚੇ ਨੂੰ ਤੋਤਲੀ ਆਵਾਜ਼ 'ਚ ਬੋਲਣ ਦਾ ਇਸ਼ਾਰਾ ਕਰਦੀ ਹੈ। ਮਾਂ ਦੀ ਤੋਤਲੀ ਆਵਾਜ਼ ਜਦੋਂ ਵਾਰ-ਵਾਰ ਬੱਚੇ ਦੇ ਕੰਨਾਂ 'ਚ ਪੈਂਦੀ ਹੈ ਤਾਂ ਉਹ ਰੋਂਦਾ ਹੋਇਆ ਵੀ ਹੱਸਣ ਲੱਗ ਪੈਂਦਾ ਹੈ। ਮਾਂ ਨੂੰ ਪਤਾ ਹੁੰਦਾ ਹੈ ਜੇ ਉਹ ਆਪਣੇ ਬੱਚੇ ਨੂੰ ਕੋਈ ਸ਼ਬਦ ਵਾਰ ਵਾਰ ਬੋਲੇਗੀ ਤਾਂ ਬੱਚਾ ਉਸ ਨੂੰ ਜ਼ਰੂਰ ਸਮਝੇਗਾ। ਬੇਸ਼ੱਕ ਉਸ ਵਕਤ ਉਹ ਨਾ ਮਾਤਰ ਹੀ ਸਮਝਦਾ ਹੈ ਪਰ ਸਮਝਦਾ ਜ਼ਰੂਰ ਹੈ। ਮਾਂ ਤੋਤਲੀ ਆਵਾਜ਼ 'ਚ ਬੋਲ ਕੇ ਬੱਚੇ ਨੂੰ ਬੋਲਣ ਲਈ ਤਿਆਰ ਕਰਦੀ ਹੈ ਤੇ ਜੇ ਕੋਈ ਬੱਚਾ ਆਪਣੇ ਮੂੰਹ ਚੋਂ ਪਹਿਲਾ ਸ਼ਬਦ ਮਾਂ ਕੱਢਦਾ ਹੈ ਤਾਂ ਮਾਂ ਨੂੰ ਬੇਹੱਦ ਖੁਸ਼ੀ ਹੁੰਦੀ ਹੈ। ਫਿਰ ਮਾਂ ਹੀ ਬੱਚੇ ਨੂੰ ਉੱਠਣ-ਬੈਠਣ ਦਾ ਢੰਗ ਦੱਸਦੀ ਹੈ। ਉਹੀ ਬੱਚੇ ਨੂੰ ਰਿੜਨਾ ਤੇ ਤੁਰਨਾ ਸਿਖਾਉਂਦੀ ਹੈ। ਮਾਂ ਦੇ ਦੁੱਧ 'ਚ ਏਨੀ ਤਾਕਤ ਹੁੰਦੀ ਹੈ ਕਿ ਉਹ ਬੱਚੇ ਨੂੰ ਨਾ ਕੇਵਲ ਸਿਹਤ ਪੱਖੋਂ ਤੰਦਰੁਸਤ ਬਣਾਉਂਦਾ ਹੈ, ਸਗੋਂ ਉਸ ਦੇ ਮੂੰਹ 'ਚੋਂ ਹੋਣ ਵਾਲਾ ਸ਼ਬਦਾਂ ਦਾ ਉਚਾਰਨ ਵੀ ਦੁੱਧ ਦੀ ਤਾਕਤ ਸਦਕਾ ਹੀ ਹੁੰਦਾ ਹੈ, ਕਿਉਂਕਿ ਦੁੱਧ ਵਿੱਚ ਹਰ ਤਰ੍ਹਾਂ ਦੇ ਤੱਤ ਪਾਏ ਜਾਂਦੇ ਹਨ। ਬੱਚਾ ਬੇਸ਼ੱਕ ਹੋਰ ਕੁਝ ਨਾ ਖਾਵੇ ਪਰ ਉਹ ਦੁੱਧ ਦੇ ਸਹਾਰੇ ਵਧ-ਫੁਲ ਸਕਦਾ ਹੈ। ਸਕੂਲ ਦਾਖਲ ਹੋਣ ਤੱਕ ਵਧੇਰੇ ਸਮਾਂਬੱਚਾਮਾਂ ਕੋਲ ਹੀ ਰਹਿੰਦਾ ਹੈ, ਜਿਸ ਕਰਕੇ ਉਸ ਦੀ ਅਸਲ ਸਕੂਲਿੰਗ ਮਾਂ ਨੂੰ ਹੀ ਮੰਨਿਆ ਜਾਂਦਾ ਹੈ। ਖਾਣ-ਪੀਣ, ਰਹਿਣ ਸਹਿਣ, ਉਠਣ ਬੈਠਣ, ਬੋਲਣ ਚਾਲਣ ਭਾਵ ਸਭ ਕੁਝ ਉਹ ਜ਼ਿਆਦਾਤਰ ਮਾਂ ਕੋਲੋਂ ਹੀ ਸਿੱਖਦਾ ਹੈ। ਮਾਂ ਜੋ ਵੀ ਬੱਚੇ ਨੂੰ ਸਮਝਾਉਂਦੀ ਹੈ ਬੇਸ਼ੱਕ ਉਹ ਇਸ਼ਾਰੇ ਨਾਲ ਸਮਝਾਵੇ ਜਾਂ ਬੋਲ ਕੇ ਬੱਚਾ ਆਪਣੀ ਮਾਂ ਦੀ ਭਾਸ਼ਾ ਨੂੰ ਬਾਖੂਬੀ ਸਮਝਦਾ ਹੈ। ਭਾਵੇਂ ਕਿ ਉਹ ਹੋਰ ਦੀ ਗੱਲ ਸਮਝੇ ਜਾਂ ਨਾ ਸਮਝੇ। ਇਸੇ ਕਰਕੇ ਇਹ ਮੰਨਿਆ ਜਾਂਦਾ ਹੈ ਕਿ ਮਾਂ ਹੀ ਬੱਚੇ ਦਾ ਪਹਿਲਾ ਤੇ ਮੁੱਢਲਾ ਸਕੂਲ ਹੁੰਦੀਹੈ, ਜੋ ਬੱਚੇ ਨੂੰ ਬੋਲਣ ਤੋਂ ਲੈ ਕੇ ਜੀਵਨ ਦੇ ਅਸੂਲਾਂ ਦੇ ਪਾਠ ਸਿਖਾਉਂਦੀ ਹੈ ਜ਼ਿੰਦਗੀ ਦੇ ਸ਼ੁਰੂਆਤੀ ਦਿਨਾਂ ਦੀ ਸ਼ੁਰੂਆਤ ਕਰਵਾਉਂਦੀ ਹੈ। ਮਾਂ ਹੀ ਬੱਚੇ ਨੂੰ ਸਹੀ ਤਰੀਕੇ ਨਾਲ ਪਾਲਪੋਸ ਕੇ ਸੁਚੱਜੇ ਜੀਵਨ ਦੀ ਤੋਰ ਤੁਰਨਾ ਸਿਖਾਉਂਦੀ ਹੈ। ਮਾਂ ਦੀ ਬਦੌਲਤ ਹੀ ਬੱਚਾ ਆਪਣੀ ਜ਼ਿੰਦਗੀ ਦੀ ਮੁਢਲੀ ਜਾਚ ਸਿੱਖ ਕੇ ਉੱਚੀਆਂ ਉਚਾਈਆਂ ਨੂੰ ਛੂੰਹਦਾ ਹੈ ਤੇ ਇਕ ਸਫਲ ਇਨਸਾਨ ਬਣ ਪਾਉਂਦਾਹੈ।

-(ਪੰਜਾਬੀ ਮਿਸਟ੍ਰੈਸ )
ਮੋਬਾਈਲ : 76967-54669

Ad Position 22
No active advertisement
ਪਿਛਲੀ ਖ਼ਬਰ ਦੋਸਤੀ ਕਰਨ ਵਿਚ ਕਦੇ ਵੀ ਕਾਹਲੀ ਨਾ ਕਰੀਏ... ਅਗਲੀ ਖ਼ਬਰ ਅਜੀਤ' ਖ਼ਬਰਾਂ, 23 ਅਕਤੂਬਰ 2025
Ad Position 24