10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਓਵਰਲੋਡ ਝੋਨੇ ਦੀਆਂ ਬੋਰੀਆਂ ਵਾਲਾ ਟਰਾਲਾ ਖ਼ਾਲੀ ਟਰਾਲੇ ਨਾਲ ਟਕਰਾਇਆ

Ad Position 21
No active advertisement
ਅਜੀਤ ਡੈਸਕ 18-10-2025
ਤਪਾ ਮੰਡੀ, 17 ਅਕਤੂਬਰ (ਪ੍ਰਵੀਨ ਗਰਗ)-ਢਿਲਵਾਂ ਫਾਟਕਾਂ ਨਜ਼ਦੀਕ ਝੋਨੇ ਦੀਆਂ ਬੋਰੀਆਂ ਨਾਲ ਭਰੇ ਟਰਾਲੇ ਦੇ ਖ਼ਾਲੀ ਟਰਾਲੇ ਨਾਲ ਟਕਰਾ ਜਾਣ ਦਾ ਸਮਾਚਾਰ ਹੈ ਪ੍ਰੰਤੂ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਰਿਹਾ | ਜਾਣਕਾਰੀ ਅਨੁਸਾਰ ਝੋਨੇ ਦੀਆਂ ਓਵਰਲੋਡ ਬੋਰੀਆਂ ਦਾ ਇਕ ਟਰਾਲਾ ਜੋ ਦੂਸਰੇ ਜ਼ਿਲਿ੍ਹਆਂ ਤੋਂ ਝੋਨੇ ਦੀਆਂ ਬੋਰੀਆਂ ਲੱਦ ਕੇ ਤਪਾ ਵੱਲ ਆ ਰਿਹਾ ਸੀ ਤਾਂ ਢਿਲਵਾਂ ਰੇਲਵੇ ਫਾਟਕ ਨਜ਼ਦੀਕ ਦੂਸਰੀ ਸਾਈਡ ਤੋਂ ਖ਼ਾਲੀ ਆ ਰਹੇ ਟਰਾਲੇ ਨਾਲ ਟਕਰਾ ਗਿਆ ਤੇ ਓਵਰਲੋਡ ਟਰਾਲੇ 'ਚੋਂ 2-3 ਬੋਰੀਆਂ ਝੋਨੇ ਦੀਆਂ ਫੱਟ ਜਾਣ ਕਾਰਨ ਡਰਾਈਵਰਾਂ ਦੀ ਆਪਸ 'ਚ ਕਿਹਾ ਸੁਣੀ ਹੋ ਗਈ ਅਤੇ ਇਰਦ-ਗਿਰਦ ਲੋਕਾਂ ਦਾ ਇਕੱਠ ਹੋ ਗਿਆ | ਲੋਕਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਓਵਰਲੋਡ ਵਾਹਨਾਂ ਨੂੰ ਸ਼ਹਿਰ ਦੇ ਬਾਹਰੀ ਰਸਤਿਆਂ ਤੋਂ ਲੰਘਾਇਆ ਜਾਵੇ, ਤਾਂ ਕਿ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਨ ਤੋਂ ਬਚਾਅ ਰਹਿ ਸਕੇ |
Ad Position 22
No active advertisement
ਪਿਛਲੀ ਖ਼ਬਰ ਮਦਰ ਟੀਚਰ ਇੰਟਰਨੈਸ਼ਨਲ ਸਕੂਲ ਵਿਖੇ ਅੰਤਰ ਹਾਊਸ ਰੈਸਿਪੀ ਰੰਬਲ ਮੁਕਾਬਲੇ ਕਰਵਾਏ ਅਗਲੀ ਖ਼ਬਰ ਹੜ੍ਹ ਪੀੜਤ ਕਿਸਾਨਾਂ ਦੀ ਮਦਦ ਲਈ ਭਾਕਿਯੂ ਡਕੌਂਦਾ ਦੇ ਆਗੂ ਕਣਕ ਦਾ ਬੀਜ ਅਤੇ ਖਾਦਾਂ ਲੈ ਕੇ ਰਵਾਨਾ
Ad Position 24