ਪੀ.ਆਰ.ਟੀ.ਸੀ. ਵਰਕਰਜ਼ ਯੂਨੀਅਨ ਦੀ ਸਰਬਸੰਮਤੀ ਨਾਲ ਚੋਣ
ਸੰਗਰੂਰ, 9 ਨਵੰਬਰ (ਅਮਨਦੀਪ ਸਿੰਘ ਬਿੱਟਾ) - ਕੰਟਰੈਕਟ ਪੀ. ਆਰ.
ਸੰਗਰੂਰ, 9 ਨਵੰਬਰ (ਅਮਨਦੀਪ ਸਿੰਘ ਬਿੱਟਾ) - ਕੰਟਰੈਕਟ ਪੀ.ਆਰ.ਟੀ.ਸੀ ਵਰਕਰ ਯੂਨੀਅਨ ਡੀਪੂ ਸੰਗਰੂਰ ਦੀ 2027 ਦੀ ਨਵੀਂ ਲੀਡਰਸ਼ਿਪ ਦੀ ਚੋਣ ਹਿੰਮਤ ਸਿੰਘ ਧਰਮਸ਼ਾਲਾ ਸੰਗਰੂਰ ’ਚ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਗੁੱਜਰਾਂ ਦੀ ਹਾਜ਼ਰੀ ’ਚ ਮੁਕੰਮਲ ਕੀਤੀ। ਸਾਰੇ ਸਾਥੀਆਂ ਨੇ ਸਰਬਸੰਮਤੀ ਨਾਲ ਡੀਪੂ ਪ੍ਰਧਾਨ ਗੁਰਪਾਲ ਸਿੰਘ ਦਾਰਾ, ਜਰਨਲ ਸਕੱਤਰ ਬਲਜਿੰਦਰ ਸਿੰਘ ਝਿੰਜਰ, ਸਰਪ੍ਰਸਤ ਹਰਜਿੰਦਰ ਸਿੰਘ ਬਿਜਲਪੁਰ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਸ਼ਿੰਦਾ, ਮੀਤ ਪ੍ਰਧਾਨ ਸੁਖਪ੍ਰੀਤ ਸਿੰਘ ਗੋਲਡੀ, ਕੈਸ਼ੀਅਰ ਹਰਦੀਪ ਕੁਮਾਰ, ਚੇਅਰਮੈਨ ਸੁਖਵਿੰਦਰ ਸਿੰਘ ਬੱਬਲੀ, ਪ੍ਰੈਸ ਸਕੱਤਰ ਪ੍ਰਦੀਪ ਸਿੰਘ, ਜੁਆਇੰਟ ਸਕੱਤਰ ਸੁਖਵਿੰਦਰ ਸਿੰਘ ਸੁੱਖਾ, ਮੁੱਖ ਸਲਾਹਕਾਰ ਕੇਵਲ ਸਿੰਘ, ਸਲਾਹਕਾਰ ਸਾਹਇਕ ਕੈਸ਼ੀਅਰ ਹਰਦੀਪ ਸਿੰਘ ਕਣਕਵਾਲ ਭੰਗੂਆਂ, ਸਲਾਹਕਾਰ ਦਪਿੰਦਰ ਸਿੰਘ ਖੇੜੀ, ਜੁਆਇੰਟ ਸਕੱਤਰ ਮਹੁੰਮਦ ਨਿਵਾਜ਼ ਚੁਣੇ ਗਏ।