08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਕਾਂਸੀ ਦਾ ਤਗਮਾ ਜਿੱਤਣ ’ਤੇ ਨੈਸ਼ਨਲ ਫੁੱਟਬਾਲ ਖਿਡਾਰੀ ਦਾ ਪਿੰਡ ਪਹੁੰਚਣ ’ਤੇ ਸਨਮਾਨ

ਸ਼ੇਰਪੁਰ, 9 ਨਵੰਬਰ (ਦਰਸ਼ਨ ਸਿੰਘ ਖੇੜੀ) - ਉੱਤਰ ਪ੍ਰਦੇਸ਼ ਦੇ ਬਲੀਆ ਸ਼ਹਿਰ ਵਿਚ 70 ਵੀਆਂ ਸਕੂਲ ਨੈਸ਼ਨਲ ਖੇਡਾਂ ਫੁੱਟਬਾਲ ਲੜਕੇ 17 (ਸਾਲਾਂ) ਹੋਈਆਂ। ਇਨ੍ਹਾਂ ’ਚ ਪੰਜਾਬ ਦੀ ਫੁੱਟਬਾਲ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

Ad Position 21
No active advertisement
ਅਜੀਤ ਡੈਸਕ 10-11-2026
ਸ਼ੇਰਪੁਰ, 9 ਨਵੰਬਰ (ਦਰਸ਼ਨ ਸਿੰਘ ਖੇੜੀ) - ਉੱਤਰ ਪ੍ਰਦੇਸ਼ ਦੇ ਬਲੀਆ ਸ਼ਹਿਰ ਵਿਚ 70 ਵੀਆਂ ਸਕੂਲ ਨੈਸ਼ਨਲ ਖੇਡਾਂ ਫੁੱਟਬਾਲ ਲੜਕੇ 17 (ਸਾਲਾਂ) ਹੋਈਆਂ। ਇਨ੍ਹਾਂ ’ਚ ਪੰਜਾਬ ਦੀ ਫੁੱਟਬਾਲ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਪੰਜਾਬ ਟੀਮ ਵਿੱਚ ਪਿੰਡ ਮਾਹਮਦਪੁਰ ਦੇ ਹੋਣਹਾਰ ਖਿਡਾਰੀ ਵਿਸ਼ਵਜੀਤ ਸਿੰਘ ਰੰਧਾਵਾ ਨੇ ਪੰਜਾਬ ਟੀਮ ਵਲੋਂ ਖੇਡਦਿਆਂ ਬਹੁਤ ਹੀ ਉੱਤਮ ਤੇ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਵਿਖਾਈ ਅਤੇ ਕਾਂਸੀ ਦਾ ਤਗਮਾ ਜਿੱਤਿਆ। ਵਿਸ਼ਵਜੀਤ ਸਿੰਘ ਦੇ ਪਿਤਾ ਕੁਲਵਿੰਦਰ ਸਿੰਘ ਡੀ.ਪੀ.ਈ. ਆਪ ਵੀ ਪੰਜਾਬ ਪੱਧਰ ਦੇ ਉੱਚ ਕੋਟੀ ਦੇ ਖਿਡਾਰੀ ਹਨ। ਵਿਸ਼ਵਜੀਤ ਰੰਧਾਵਾ ਦੇ ਪਿੰਡ ਪਹੁੰਚਣ ’ਤੇ ਪਿੰਡ ਵਾਸੀਆਂ ਨੇ ਭੰਗੜੇ ਪਾਉਂਦੇ ਹੋਏ ਢੋਲ ਢੁਮੱਕੇ ਨਾਲ ਪੂਰੇ ਜੋਸ਼ੋ ਖਰੋਸ਼ ਨਾਲ ਸਵਾਗਤ ਕੀਤਾ। ਇਸ ਮੌਕੇ ਸ਼ਹੀਦ ਊਧਮ ਸਿੰਘ ਕਲੱਬ ਦੇ ਸਮੂਹ ਅਹੁਦੇਦਾਰਾਂ, ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਕਾਰਕੁਨਾਂ ਅਤੇ ਨੌਜਵਾਨ ਸਪੋਰਟਸ ਕਲੱਬ ਦੇ ਆਗੂਆਂ ਨੇ ਹਾਰ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਨੌਜਵਾਨ ਆਗੂਆਂ ਨੇ ਟਰਾਫੀ ਤੇ ਕੱਪ ਨਾਲ ਇਸ ਮਾਣਮੱਤੇ ਖਿਡਾਰੀ ਨੂੰ ਸਨਮਾਨਿਤ ਕੀਤਾ। ਸਿੱਖ ਬੁੱਧੀਜੀਵੀ ਮੰਚ ਪੰਜਾਬ ਦੇ ਪ੍ਰਧਾਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਨੌਜਵਾਨ ਨੇ ਵੱਡੀਆਂ ਮੱਲਾਂ ਮਾਰੀਆਂ ਹਨ ਜੋ ਸਾਡੇ ਬੱਚਿਆਂ ਲਈ ਪ੍ਰੇਰਣਾ ਸਰੋਤ ਹਨ। ਇਸ ਮੌਕੇ ਸਰਪੰਚ ਗੁਰਦੀਪ ਸਿੰਘ ਅਲੀਪੁਰ ਖਾਲਸਾ, ਮੇਲ ਮਾਹਮਦਪੁਰ, ਪਿਆਰਾ ਸਿੰਘ, ਖਲੀਲ ਮੁਹੰਮਦ, ਇੰਦਰਜੀਤ ਸਿੰਘ ਕਾਲੂ, ਗੁਰਦੀਪ ਸਿੰਘ ਬੂਟਾ , ਮਾਸਟਰ ਰੇਸ਼ਮ ਸਿੰਘ, ਜਗਦੀਪ ਸਿੰਘ, ਵਿੱਕੀ ਸਿੰਘ, ਜਸ਼ਨ, ਤੇਜਵਿੰਦਰ ਸਿੰਘ, ਕੁਲਵਿੰਦਰ ਸਿੰਘ ਜੈਲਦਾਰ, ਬੂਟਾ ਖਾਨ, ਮਾਸਟਰ ਕੇਵਲ ਸਿੰਘ, ਜਾਇਦ, ਅਮਰੀਸ਼ ਆਦਿ ਆਗੂ, ਫੁੱਟਬਾਲ ਖਿਡਾਰੀ ਅਤੇ ਪਤਵੰਤੇ ਵੱਡੀ ਗਿਣਤੀ ਵਿੱਚ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਪਟਾਕਿਆਂ ਦੀਆਂ ਚੰਗਿਆੜੀਆਂ ਨਾਲ ਦੋ ਗੁਦਾਮਾਂ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ ਅਗਲੀ ਖ਼ਬਰ ਧਾਰਮਿਕ ਦੀਵਾਨ ਸਜਾਏ
Ad Position 24