08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਚੈੱਕ ਬਾਉਂਸ ਦੇ ਕੇਸ ਵਿਚੋਂ ਇਕ ਵਿਅਕਤੀ ਬਰੀ

Ad Position 21
No active advertisement
ਅਜੀਤ ਡੈਸਕ 22-09-2025
ਬਰਨਾਲਾ, 21 ਸਤੰਬਰ (ਨਰਿੰਦਰ ਅਰੋੜਾ)-ਚੀਫ ਜੁਡੀਸ਼ੀਅਲ ਮੈਜਿਸਟਰੇਟ ਬਰਨਾਲਾ ਮੈਡਮ ਸੋਨਾਲੀ ਸਿੰਘ ਵਲੋਂ ਚੈੱਕ ਬਾਉਂਸ ਦੇ ਕੇਸ ਦਾ ਫ਼ੈਸਲਾ ਸੁਣਾਉਂਦੇ ਹੋਏ ਐਡਵੋਕੇਟ ਬੀਵੰਸ਼ੂ ਗੋਇਲ ਅਤੇ ਕੁਲਵੰਤ ਰਾਏ ਗੋਇਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਮੈਸਰਜ ਕੀਰਤੀ ਲੋਜੈਸਟਰਿਕ ਬਠਿੰਡਾ ਦੇ ਮਾਲਕ ਪ੍ਰਦੀਪ ਅਰੋੜਾ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਦਿੱਤਾ | ਜਾਣਕਾਰੀ ਦਿੰਦਿਆਂ ਐਡਵੋਕੇਟ ਬੀਵੰਸ਼ੂ ਗੋਇਲ ਅਤੇ ਕੁਲਵੰਤ ਰਾਏ ਗੋਇਲ ਨੇ ਦੱਸਿਆ ਕਿ ਇਹ ਕੰਪਲੇਂਟ ਦੀਨਾ ਨਾਥ ਵਾਸੀ ਬਰਨਾਲਾ ਵਲੋਂ ਦਿੱਤੇ ਸਕਿਉਰਿਟੀ ਵਜੋਂ ਲਏ 5 ਲੱਖ ਦੇ ਚੈੱਕ ਦੇ ਬਾਉਂਸ ਹੋਣ ਸਬੰਧੀ ਪ੍ਰਦੀਪ ਅਰੋੜਾ ਵਿਰੁੱਧ ਦਾਇਰ ਕੀਤਾ ਗਿਆ ਸੀ | ਅਦਾਲਤ ਵਿਚ ਪੇਸ਼ ਕੀਤੀਆਂ ਠੋਸ ਦਲੀਲਾਂ ਨਾਲ ਇਹ ਸਾਬਤ ਨਹੀਂ ਹੋ ਸਕਿਆ ਅਤੇ ਅਦਾਲਤ ਵਲੋਂ ਪ੍ਰਦੀਪ ਅਰੋੜਾ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਹੈ |


Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਗੁਰੂਸਰ ਸਾਹਿਬ ਵਿਖੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਏ <br/> ਅਗਲੀ ਖ਼ਬਰ ਬਾਬਾ ਗਾਂਧਾ ਸਿੰਘ ਗਰੁੱਪ ਆਫ਼ ਸਕੂਲਜ਼ ਵਿਚ ਭਲਕੇ ਮਨਾਇਆ ਜਾਵੇਗਾ 'ਵਿਸ਼ਵ ਪੰਜਾਬੀ ਦਿਵਸ' <br/>
Ad Position 24