14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਸ੍ਰੀ ਸ਼ਿਆਮ ਪ੍ਰਚਾਰ ਮੰਡਲ ਵਲੋਂ ਰਾਧਾ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ <br/>

Ad Position 21
No active advertisement
ਅਜੀਤ ਡੈਸਕ 01-09-2025
ਤਪਾ ਮੰਡੀ, 31 ਅਗਸਤ (ਪ੍ਰਵੀਨ ਗਰਗ)-ਸ੍ਰੀ ਸ਼ਿਆਮ ਪ੍ਰਚਾਰ ਮੰਡਲ ਤਪਾ ਵਲੋਂ ਸਮੂਹ ਨਗਰ ਦੇ ਸਹਿਯੋਗ ਨਾਲ ਸ੍ਰੀ ਰਾਧਾ ਅਸ਼ਟਮੀ ਦਾ ਪਵਿੱਤਰ ਤਿਉਹਾਰ ਗੀਤਾ ਭਵਨ ਵਿਖੇ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਧਾਰਮਿਕ ਸਮਾਗਮ ਮੌਕੇ ਸ੍ਰੀ ਸ਼ਿਆਮ ਪ੍ਰਚਾਰ ਮੰਡਲ ਅਤੇ ਰਾਧਿਕਾ ਗਾਰਗੀ ਵਲੋਂ ਜੁਗਲ ਜੋੜੀ ਸਰਕਾਰ ਦਾ ਸੰਕੀਰਤਨ ਕੀਤਾ ਗਿਆ ਅਤੇ ਸਾਰੇ ਹੀ ਕਿ੍ਸ਼ਨ ਭਗਤਾਂ ਨੇ ਨੱਚ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ | ਸੰਕੀਰਤਨ ਕਰਨ ਉਪਰੰਤ ਜੁਗਲ ਜੋੜੀ ਸਰਕਾਰ ਦੀ ਆਰਤੀ ਕੀਤੀ ਗਈ ਅਤੇ ਸਮੂਹ ਕਿ੍ਸ਼ਨ ਭਗਤਾ 'ਚ ਪ੍ਰਸ਼ਾਦ ਵੰਡਿਆ ਗਿਆ | ਇਸ ਮੌਕੇ ਪੰਡਿਤ ਕਾਲਾ ਰਾਮ ਵੇਦ ਪਾਠੀ ਤੋਂ ਇਲਾਵਾ ਮੰਡਲ ਦੇ ਪ੍ਰਧਾਨ ਰਜਿੰਦਰ ਬਾਂਸਲ (ਰਿੰਕੂ ਮੌੜ), ਦੀਪਕ ਗਰਗ, ਭਾਰਤ ਭੂਸ਼ਨ ਬਾਂਸਲ, ਸੁਰਿੰਦਰ ਗੋਇਲ, ਰਾਕੇਸ਼ ਸਿੰਗਲਾ, ਭੂਸ਼ਨ ਮਿੱਤਲ (ਲਾਡੀ), ਅਸ਼ੋਕ ਗੋਇਲ, ਪਿ੍ੰਸ ਗੋਇਲ, ਅਨਿਲ ਭੈਣੀ, ਪ੍ਰਵੀਨ ਸ਼ਾਂਤ, ਸੰਨੀ ਬਾਂਸਲ, ਸੁਨੀਲ ਗਰਗ, ਮਨੀਸ਼ ਬਾਂਸਲ, ਅਨਿਲ ਬਾਂਸਲ, ਅਮਰਜੀਤ ਕਾਂਸਲ, ਅਨਿਲ ਸਿੰਗਲਾ, ਨਰੈਣ ਦਾਸ ਬਾਵਾ, ਵਿਜੈ ਧੂਰਕੋਟੀਆ, ਅਸ਼ੋਕ ਸਿੰਗਲਾ, ਭੂਸ਼ਨ ਕੁਮਾਰ (ਕਾਲਾ), ਕਰਮਜੀਤ ਸਿੰਘ, ਅਨਿਲ ਗਰਗ (ਯੋਗੀ), ਮਨੀਸ਼ ਮਿੱਤਲ (ਮਿੰਟਾਂ), ਕੇਵਲ ਕਿ੍ਸ਼ਨ ਮਿੱਤਲ, ਸਹਿਤ ਸਮੂਹ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਠੇਕੇਦਾਰ ਕੁਲਦੀਪ ਸਿੰਘ ਗੁੰਮਟੀ ਵਲੋਂ ਲੋੜਵੰਦਾਂ ਦੇ ਘਰਾਂ ਦੀਆਂ ਛੱਤਾਂ ਉੱਪਰ ਮੁਫ਼ਤ ਕਾਗ਼ਜ਼ ਪਾਉਣ ਦੀ ਸੇਵਾ ਸ਼ੁਰੂ... ਅਗਲੀ ਖ਼ਬਰ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਕਾਮਿਆਂ ਦਾ ਚੰਡੀਗੜ੍ਹ ਵਿਖੇ ਧਰਨਾ ਅੱਜ-ਹੜਤਾਲ 28ਵੇਂ ਦਿਨ ਵੀ ਰਹੀ ਜਾਰੀ <br/>
Ad Position 24