26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਕੁਲਾਰ ਪਬਲਿਕ ਸਕੂਲ ਕਿਸ਼ਨਗੜ੍ਹ ਖੰਨਾ ਵੱਲੋਂ ਚੌਥਾ ਸਾਲਾਨਾ ਖੇਡ ਮੇਲਾ ਮਨਾਇਆ

Ad Position 21
No active advertisement
ਕੁਲਾਰ ਪਬਲਿਕ ਸਕੂਲ ਕਿਸ਼ਨਗੜ੍ਹ ਖੰਨਾ ਦੇ ਸਾਲਾਨਾ ਖੇਡ ਮੇਲੇ 'ਤੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰੋ. ਗੁਰਬਖਸ਼ ਸਿੰਘ ਬੀਜਾ, ਖੇਡ ਮੇਲੇ ਦੇ ਵੱਖ ਵੱਖ ਦਿ੍ਸ਼ ਦੌਰਾਨ ਬੱਚੇ | ਤਸਵੀਰ ਕਸ਼ਮੀਰਾ ਸਿੰਘ ਬਗ਼ਲੀ <br/> 07-11-2025
ਬੀਜਾ, 6 ਨਵੰਬਰ (ਕਸ਼ਮੀਰਾ ਸਿੰਘ ਬਗ਼ਲੀ)-ਵਿਦੇਸ਼ੀ ਤਕਨੀਕ ਨਾਲ ਲੈਸ ਕੁਲਾਰ ਹਸਪਤਾਲ ਤੇ ਕੁਲਾਰ ਕਾਲਜ ਆਫ਼ ਨਰਸਿੰਗ ਦੇ ਪ੍ਰਬੰਧਕਾਂ ਦੀ ਅਗਵਾਈ ਹੇਠ ਬੱਚਿਆਂ ਨੂੰ ਇੰਟਰਨੈਸ਼ਨਲ ਪੱਧਰ ਦੀ ਸਿੱਖਿਆ ਨਾਲ ਜੋੜਨ ਵਾਲਾ ਕੁਲਾਰ ਪਬਲਿਕ ਸਕੂਲ ਕਿਸ਼ਨਗੜ੍ਹ ਖੰਨਾ ਜੋ ਕਿ ਇਸ ਖੇਤਰ ਦਾ ਪਹਿਲਾ ਆਈ. ਸੀ. ਐੱਸ. ਈ. ਮਾਨਤਾ ਪ੍ਰਾਪਤ ਸਕੂਲ ਹੈ ਨੇ ਚੌਥਾ ਸਲਾਨਾ ਖੇਡ ਮੇਲਾ ਬੜੇ ਉਤਸ਼ਾਹ ਅਤੇ ਜੋਸ਼ ਨਾਲ ਦੋ ਦਿਨ ਕਰਵਾਇਆ ਗਿਆ | ਵਿਦਿਆਰਥੀਆਂ ਨੇ ਇਸ ਮੌਕੇ 'ਤੇ ਖੇਡ ਭਾਵਨਾ, ਟੀਮ ਵਰਕ ਅਤੇ ਖ਼ੁਸ਼ੀ ਦਾ ਸੁੰਦਰ ਪ੍ਰਦਰਸ਼ਨ ਕੀਤਾ | ਪਹਿਲੇ ਦਿਨ ਸਕੂਲ ਦੇ ਜੂਨੀਅਰ ਵਿੰਗ (ਪਲੇਵੇ ਤੋਂ ਕਲਾਸ 1) ਲਈ ਆਯੋਜਿਤ ਕੀਤਾ ਗਿਆ | ਨੰਨੇ ਮੁੰਨੇ ਬੱਚਿਆਂ ਨੇ ਪਿਕ ਦ ਬਾਲ ਐਂਡ ਰਨ, ਗਲਾਸ ਐਂਡ ਬਾਲ ਬੈਲੰਸਿੰਗ, ਬਨੀ ਹੌਪ 20 ਮੀਟਰ, ਕੋਨ ਹੱਡਲਜ਼ 50 ਮੀਟਰ, ਓਲਡ ਮੈਨ ਵਾਕ, ਪਿਕ, ਪੈਕ ਐਂਡ ਗੋ, ਫਰਾਗ ਜੰਪ, ਹੁਲਾ ਹੂਪ ਰਿੰਗ ਰੇਸ 50 ਮੀਟਰ ਅਤੇ ਹੱਡਲ ਰੇਸ ਵਿਦ ਬਿਸਕਟ ਐਂਡ ਸਮਜ਼ ਵਰਗੀਆਂ ਮਨੋਰੰਜਕ ਦੌੜਾਂ ਵਿੱਚ ਭਾਗ ਲਿਆ | ਇਨ੍ਹਾਂ ਵਿੱਚੋਂ ਓਲਡ ਮੈਨ ਵਾਕ ਰੇਸ ਸਭ ਤੋਂ ਵੱਧ ਆਕਰਸ਼ਣ ਦਾ ਕੇਂਦਰ ਰਹੀ | ਦੂਸਰੇ ਦਿਨ ਸੀਨੀਅਰ ਵਰਗ (ਕਲਾਸ 2 ਤੋਂ 9) ਦੇ ਵਿਦਿਆਰਥੀਆਂ ਨੇ 100 ਮੀਟਰ ਸਪਿ੍ੰਟ, ਰਿਲੇਅ ਰੇਸ, ਹੱਡਲ ਰੇਸ, ਸਪੂਨ ਐਂਡ ਲੈਮਨ ਰੇਸ, ਥ੍ਰੀ ਲੈਗਡ ਰੇਸ, ਬਾਲ ਬੈਲੰਸਿੰਗ ਰਿਲੇ ਅਤੇ ਟਗ ਆਫ ਵਾਰ ਵਰਗੀਆਂ ਦੌੜਾਂ ਵਿੱਚ ਆਪਣੀ ਜੋਸ਼ ਭਰੀ ਭਾਗੀਦਾਰੀ ਦਿਖਾਈ | ਪ੍ਰੋਗਰਾਮ ਦੇ ਅੰਤ ਵਿਚ ਚੇਅਰਮੈਨ ਪ੍ਰੋ. ਗੁਰਬਖ਼ਸ਼ ਸਿੰਘ ਬੀਜਾ, ਪ੍ਰਧਾਨ ਮੋਟਾਪਾ ਸਰਜਨ ਡਾਕਟਰ ਕੁਲਦੀਪਕ ਸਿੰਘ ਕੁਲਾਰ, ਡਾਇ. ਰੁਪਿੰਦਰ ਸਿੰਘ ਬੈਨੀਪਾਲ, ਪਿ੍ੰਸੀਪਲ ਰੇਵਾ ਟੰਡਨ ਨੇ ਜੇਤੂ ਵਿਦਿਆਰਥੀਆਂ ਨੂੰ ਤਮਗੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ |
ਇਸ ਮੌਕੇ ਡਾ. ਕੁਲਦੀਪਕ ਸਿੰਘ ਕੁਲਾਰ ਨੇ ਸਾਰੇ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਅਤੇ ਪ੍ਰਬੰਧਕ ਟੀਮ ਨੂੰ ਮੁਬਾਰਕਬਾਦ ਦਿੱਤੀ | ਪਿ੍ੰਸੀਪਲ ਰੇਵਾ ਟੰਡਨ ਨੇ ਵਿਦਿਆਰਥੀਆਂ ਦੀ ਭਾਗੀਦਾਰੀ, ਅਨੁਸ਼ਾਸਨ, ਟੀਮ ਸਪਿਰਿਟ ਅਤੇ ਖੇਡਭਾਵਨਾ ਦੀ ਪ੍ਰਸ਼ੰਸਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਟੈਗੋਰ ਗਲੋਬਲ ਸਕੂਲ ਸੀਨੀਅਰ ਸੈਕੰਡਰੀ ਸਮਰਾਲਾ ਵਲੋਂ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਝਾੜ ਸਾਹਿਬ ਕਾਲਜ ਵਿਖੇ ਪਰਾਲੀ ਸਾੜਨ ਨਾਲ ਹੋਣ ਵਾਲੇ ਨੁਕਸਾਨਾਂ ਦੀ ਜਾਣਕਾਰੀ ਦਿੱਤੀ
Ad Position 24