24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਬੇਸਹਾਰਾ ਪਸ਼ੂ ਮੋਟਰਸਾਈਕਲ ਅੱਗੇ ਆਉਣ ਕਾਰਨ ਨੌਜਵਾਨ ਦੀ ਮੌਤ

Ad Position 21
No active advertisement
ਅਜੀਤ ਡੈਸਕ 23-10-2025
ਮਾਛੀਵਾੜਾ ਸਾਹਿਬ, 22 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਲੰਘੀ ਦੀਵਾਲੀ ਦੀ ਰਾਤ ਵੀ ਇੱਕ ਆਵਾਰਾ ਪਸ਼ੂ ਕਾਰਨ ਨੇੜਲੇ ਪਿੰਡ ਕੋਟਾਲਾ ਦੇ ਨੌਜਵਾਨ ਗੁਰਜੋਤ ਸਿੰਘ ਉਰਫ਼ ਗੱਗੀ (27) ਦੀ ਮੌਤ ਹੋ ਗਈ ¢ ਪੁਲਿਸ ਕੋਲ ਬਿਆਨ ਦਰਜ ਕਰਵਾਉਂਦਿਆਂ ਪਿਤਾ ਜਸਵੀਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਗੁਰਜੋਤ ਸਿੰਘ ਜੋ ਕਿ ਬਿਜਲੀ ਦਾ ਕੰਮ ਪ੍ਰਾਈਵੇਟ ਤੌਰ 'ਤੇ ਕਰਦਾ ਹੈ ¢ ਲੰਘੀ 21 ਅਕਤੂਬਰ ਨੰੂ ਦੀਵਾਲੀ ਦੀ ਰਾਤ ਨੂੰ ਉਹ ਆਪਣੇ ਨਾਨਕੇ ਪਿੰਡ ਉਧੋਵਾਲ ਕਲਾਂ ਵਿਖੇ ਗਿਆ ਅਤੇ ਜਦੋਂ ਵਾਪਸ ਪਿੰਡ ਪਰਤ ਰਿਹਾ ਸੀ ਤਾਂ ਮਾਂਗਟ ਪੈਟਰੋਲ ਪੰਪ ਨੇੜੇ ਇੱਕ ਆਵਾਰਾ ਪਸ਼ੂ ਅੱਗੇ ਆਉਣ ਕਾਰਨ ਉਸ ਦਾ ਵਾਹਨ ਦੁਰਘਟਨਾ ਦਾ ਸ਼ਿਕਾਰ ਹੋ ਗਿਆ ¢ ਇਸ ਹਾਦਸੇ ਵਿਚ ਗੁਰਜੋਤ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਅਤੇ ਜਦੋਂ ਉਸ ਨੰੂ ਇਲਾਜ ਲਈ ਸਿਵਲ ਹਸਪਤਾਲ ਸਮਰਾਲਾ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੰੂ ਮਿ੍ਤਕ ਐਲਾਨ ਦਿੱਤਾ ¢ ਗੁਰਜੋਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਅਤੇ ਦੋ ਭੈਣਾਂ ਦਾ ਭਰਾ ਸੀ ¢ ਦੀਵਾਲੀ ਦੀ ਰਾਤ ਹੋਏ ਹਾਦਸੇ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ¢ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਵਾਰਸਾਂ ਨੂੰ ਸੌਂਪ ਦਿੱਤਾ ਜਾਵੇਗਾ¢

Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਰੀਬ ਅੱਧੀ ਪੰਚਾਇਤ ਕਾਂਗਰਸ 'ਚ ਸ਼ਾਮਿਲ- ਕੋਟਲੀ ਅਗਲੀ ਖ਼ਬਰ ਅੱਗ ਲਾ ਕੇ ਬੂਟੇ ਨਸ਼ਟ ਕਰਨ ਵਾਲਿਆਂ ਖ਼ਿਲਾਫ਼ ਵਿਭਾਗ ਨੇ ਨਹੀਂ ਕੀਤੀ ਕਾਰਵਾਈ- ਨੰਬਰਦਾਰ ਰੋਹਣੋ
Ad Position 24