24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਅੱਗ ਲਾ ਕੇ ਬੂਟੇ ਨਸ਼ਟ ਕਰਨ ਵਾਲਿਆਂ ਖ਼ਿਲਾਫ਼ ਵਿਭਾਗ ਨੇ ਨਹੀਂ ਕੀਤੀ ਕਾਰਵਾਈ- ਨੰਬਰਦਾਰ ਰੋਹਣੋ

Ad Position 21
No active advertisement
ਅਜੀਤ ਡੈਸਕ 23-10-2025
ਖੰਨਾ, 22 ਅਕਤੂਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਸਰਕਾਰ ਹਰ ਸਾਲ ਵੱਡੇ ਪੱਧਰ 'ਤੇ ਸੈਮੀਨਾਰ ਲਗਵਾ ਕੇ ਕਰੋੜਾਂ ਰੁਪਏ ਖ਼ਰਚ ਕਰਕੇ ਲੱਖਾਂ ਦੀ ਗਿਣਤੀ 'ਚ ਬੂਟੇ ਜੰਗਲਾਤ ਵਿਭਾਗ ਤੋਂ ਅਤੇ ਹੋਰ ਵਿਭਾਗਾਂ ਤੋਂ ਲਗਵਾਉਂਦੀ ਹੈ | ਪਰ ਇਹ ਬੂਟੇ ਅੱਗ ਨਾਲ ਸਾੜਨ ਵਾਲਿਆਂ ਖ਼ਿਲਾਫ਼ ਵਿਭਾਗ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ |
ਇਹ ਦੋਸ਼ ਪਿੰਡ ਰੋਹਣੋ ਖ਼ੁਰਦ ਦੇ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਲਾਏ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਆਰ. ਟੀ. ਆਈ ਦੇ ਜਵਾਬ ਵਿਭਾਗ ਵੱਲੋਂ ਪੱਤਰ ਨੰਬਰ 7991 ਮਿਤੀ 15 ਅਕਤੂਬਰ 2025 ਰਾਹੀਂ ਜੋ ਜਾਣਕਾਰੀ ਦਿੱਤੀ ਗਈ ਹੈ | ਉਸ ਜਾਣਕਾਰੀ ਨੇ ਵਣ ਰੇਂਜ ਦੋਰਾਹਾ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਅੱਗ ਲਾਉਣ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ | ਬੈਨੀਪਾਲ ਨੇ ਕਿਹਾ ਕਿ ਵਣ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਇੰਡੀਅਨ ਫੋਰੇਸਟ ਐਕਟ 1927, ਫੋਰੇਸਟ ਕੋਨਸਰਵੇਸਨ ਐਕਟ 1980 ਲਾਇਫ ਪ੍ਰੋਟੈਕਸ਼ਨ ਐਕਟ 1972 ਤਰਮੀਮ ਸ਼ੁਦਾ 1988, ਪਰਾਲੀ ਐਕਟ 2020 ਦੇ ਅਧੀਨ ਸੁਪਰੀਮ ਕੋਰਟ ਅਤੇ ਨੈਸ਼ਨਲ ਗਰੀਨ ਟਿ੍ਬਿਊਨਲ ਕੋਰਟ ਦਿੱਲੀ ਦੇ ਹੁਕਮਾਂ ਤਹਿਤ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ | ਅੱਗ ਨਾਲ ਨਸ਼ਟ ਹੋਏ ਸੈਂਕੜੇ ਬੂਟੇ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਜ਼ਰ ਨਹੀਂ ਆਉਂਦੇ | ਬੈਨੀਪਾਲ ਨੇ ਦੱਸਿਆ ਕਿ ਵਣ ਵਿਭਾਗ ਨੇ ਸਾਲ 2023 'ਚ ਬੂਟੇ ਨਸ਼ਟ ਕਰਨ ਦੇ ਸਿਰਫ਼ 4 ਚਲਾਨ ਤੇ ਸਾਲ 2025 'ਚ ਬੂਟੇ ਨਸ਼ਟ ਦੇ ਸਿਰਫ਼ 3 ਚਲਾਨ ਕਰਕੇ ਸਿਰਫ਼ ਖਾਨਾਪੂਰਤੀ ਹੀ ਕੀਤੀ ਹੈ | ਉਨ੍ਹਾਂ ਦੱਸਿਆ ਕਿ 2023-24 ਦੌਰਾਨ ਅੱਗ ਲਗਾਉਣ ਵਾਲੇ ਕਿਸੇ ਵੀ ਵਿਅਕਤੀ ਦਾ ਕੋਈ ਚਲਾਨ ਨਹੀਂ ਕੀਤਾ ਗਿਆ, ਜਦੋਂ ਕਿ ਸਾਲ 2024 ਵਿੱਚ ਵੀ ਵਿਭਾਗ ਵੱਲੋਂ ਬੂਟੇ ਨਸ਼ਟ ਕਰਨ ਵਾਲਿਆਂ ਦੇ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ | ਇਸ ਮੌਕੇ ਪਿਆਰਾ ਸਿੰਘ ਕੌੜੀ, ਦਰਸ਼ਨ ਸਿੰਘ, ਨੰਬਰਦਾਰ ਚਰਨਜੀਤ ਸਿੰਘ, ਨੰਬਰਦਾਰ ਲਖਵੀਰ ਸਿੰਘ, ਐਡਵੋਕੇਟ ਰਵਿੰਦਰ ਕੁਮਾਰ ਰਿਖੀ, ਐਡਵੋਕੇਟ ਵਿਪਨ ਕੁਮਾਰ ਰਿਖੀ, ਐਡਵੋਕੇਟ ਅਸ਼ੋਕ ਗਰਗ, ਚੌਕੀਦਾਰ ਜਤਿੰਦਰ ਸਿੰਘ, ਹਰਮਨਪ੍ਰੀਤ ਸਿੰਘ ਬੈਨੀਪਾਲ, ਭੁਪਿੰਦਰ ਸਿੰਘ, ਹਰਮੇਸ਼ ਸਿੰਘ ਫ਼ੌਜੀ,ਜਾਗਰ ਸਿੰਘ ਫ਼ੌਜੀ, ਗੁਰਦੀਪ ਸਿੰਘ ਲਿਬਲਾਨੀ ਤੇ ਸਵਰਨ ਸਿੰਘ ਰੋਹਣੋ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੇਸਹਾਰਾ ਪਸ਼ੂ ਮੋਟਰਸਾਈਕਲ ਅੱਗੇ ਆਉਣ ਕਾਰਨ ਨੌਜਵਾਨ ਦੀ ਮੌਤ ਅਗਲੀ ਖ਼ਬਰ ਸੜਕ ਹਾਦਸੇ 'ਚ ਜ਼ਖਮੀ ਵਿਅਕਤੀ ਦੀ ਇਲਾਜ ਦੌਰਾਨ ਮੌਤ <br/>
Ad Position 24