27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਬੂਟਾ ਸਿੰਘ ਨਮਿਤ ਪਾਠ ਦਾ ਭੋਗ ਘੁੰਗਰਾਲੀ ਰਾਜਪੂਤਾਂ ਵਿਖੇ 19 ਨੂੰ

Ad Position 21
No active advertisement
ਅਜੀਤ ਡੈਸਕ 17-10-2025
ਬੀਜਾ, 16 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸਰਗਰਮ ਵਰਕਰ ਦਵਿੰਦਰ ਸਿੰਘ ਲੇਲ੍ਹ ਤੇ ਹਰਜਿੰਦਰ ਸਿੰਘ ਸੋਨੀ ਦੇ ਪਿਤਾ ਟਕਸਾਲੀ ਅਕਾਲੀ ਆਗੂ ਬਾਪੂ ਬੂਟਾ ਸਿੰਘ ਲੇਲ੍ਹ ਦਾ ਬੀਤੀ ਦਿਨੀਂ ਦਿਹਾਂਤ ਹੋ ਗਿਆ ਸੀ | ਪਰਿਵਾਰਕ ਮੈਂਬਰਾਂ ਨਾਲ ਸਿਆਸੀ, ਗੈਰ ਸਿਆਸੀ, ਰਿਸ਼ਤੇਦਾਰਾਂ, ਨਗਰ ਨਿਵਾਸੀਆਂ, ਕਸਬਾ ਬੀਜਾ ਦੇ ਦੁਕਾਨਦਾਰਾਂ, ਆੜ੍ਹਤੀਏ ਐਸੋਸੀਏਸ਼ਨ ਵੱਲੋਂ ਦੁੱਖ ਕਰਨ ਦਾ ਇਜ਼ਹਾਰ ਜਾਰੀ ਹੈ | ਇਸ ਮੌਕੇ ਅਮਨਦੀਪ ਸਿੰਘ ਦੀਪਾ ਘੁੰਗਰਾਲੀ ਨੇ ਦਸਿਆ ਕਿ ਬਾਪੂ ਬੂਟਾ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਸਨ, ਜਿਸ ਕਰਕੇ ਨਗਰ ਦੀਆਂ ਸਿਆਸੀ ਸਰਗਰਮੀਆਂ ਵਿਚ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਮਨਫ਼ੀ ਕਰਕੇ ਨਹੀਂ ਦੇਖਿਆ ਜਾ ਸਕਦਾ | ਉਹ ਕਹਿਣੀ ਤੇ ਕਰਨੀ ਦੇ ਪਰਪੱਕ ਸਨ | ਜਿਸ ਕਰਕੇ ਅਕਾਲੀ ਦਲ ਨਾਲ ਜੁੜੇ ਹੋਣ ਕਰਕੇ ਵੀ ਉਨ੍ਹਾਂ ਦਾ ਹਰੇਕ ਪਾਰਟੀ ਅੰਦਰ ਬਹੁਤ ਹੀ ਸਤਿਕਾਰ ਸੀ | ਬਾਪੂ ਬੂਟਾ ਸਿੰਘ ਨੇ ਜਿੱਥੇ ਖੇਤੀਬਾੜੀ ਵਿਚ ਆਪਣੇ ਪਿਤਾ ਪੁਰਖੀ ਕਿਤੇ ਵਿਚ ਚੰਗਾ ਰੋਲ ਅਦਾ ਕੀਤਾ, ਉੱਥੇ ਆਪਣੇ ਪਰਿਵਾਰ ਨੂੰ ਸਥਾਪਿਤ ਕਰਨ ਵਿਚ ਵੀ ਪਿਤਾ ਦੇ ਫ਼ਰਜ਼ ਬਾਖ਼ੂਬੀ ਨਾਲ ਨਿਭਾਏ | ਅਮਨਦੀਪ ਸਿੰਘ ਦੀਪਾ, ਗੁਰਦੀਪ ਸਿੰਘ ਚੀਮਾ, ਲੱਕੀ ਕਾਹਲੋਂ, ਸੁਰਜਨ ਸਿੰਘ ਕੁੱਪ ਕਲਾਂ ਨੇ ਦੱਸਿਆ ਕਿ 74 ਸਾਲਾ ਦੀ ਉਮਰ ਭੋਗ ਕੇ ਬਾਪੂ ਬੂਟਾ ਸਿੰਘ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ | ਉਨ੍ਹਾਂ ਨਮਿਤ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ, ਅਤਿੰਮ ਅਰਦਾਸ, ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਾਹਿਬ ਪਿੰਡ ਘੁੰਗਰਾਲੀ ਰਾਜਪੂਤਾਂ ਵਿਖੇ 19 ਅਕਤੂਬਰ ਦਿਨ ਐਤਵਾਰ ਨੂੰ ਦੁਪਹਿਰ 12.00 ਤੋਂ 1.30 ਵਜੇ ਦਰਮਿਆਨ ਹੋ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਦੇਸ਼ ਪਰਤੇ <br/> ਅਗਲੀ ਖ਼ਬਰ ਪ੍ਰੋਜੈਕਟ ਰੌਸ਼ਨੀ ਦੀ ਡੀ. ਐੱਮ. ਸੀ. ਲੁਧਿਆਣਾ ਨੇ ਪੋਹੀੜ ਵਿਖੇ ਕੀਤੀ ਸ਼ੁਰੂਆਤ
Ad Position 24