27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਗ੍ਰਾਮ ਪੰਚਾਇਤ ਭਾਗਪੁਰ ਦਾ ਇੱਕ ਸਾਲ ਦਾ ਸਮਾਂ ਪੂਰਾ ਹੋਣ 'ਤੇ ਸ਼ੁਕਰਾਨਾ ਸਮਾਗਮ

Ad Position 21
No active advertisement
ਅਜੀਤ ਡੈਸਕ 17-10-2025
ਕੁਹਾੜਾ, 16 ਅਕਤੂਬਰ (ਸੰਦੀਪ ਸਿੰਘ ਕੁਹਾੜਾ)-ਗਰਾਮ ਪੰਚਾਇਤ ਪਿੰਡ ਭਾਗਪੁਰ ਵਲੋਂ ਸਰਪੰਚ ਡਾ. ਗਗਨਦੀਪ ਸਿੰਘ ਢਿੱਲੋਂ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਦਾ ਇਕ ਸਾਲ ਦਾ ਕਾਰਜਕਾਲ ਪੂਰਾ ਹੋਣ 'ਤੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ¢ ਉਪਰੰਤ ਸਰਪੰਚ ਡਾ. ਢਿੱਲੋਂ ਵਲੋਂ ਸਟਰੀਟ ਲਾਈਟਾਂ ਦਾ ਉਦਘਾਟਨ ਕੀਤਾ ਗਿਆ ¢ ਇਸ ਮੌਕੇ ਸਰਪੰਚ ਢਿੱਲੋਂ ਵਲੋਂ ਗ੍ਰਾਮ ਪੰਚਾਇਤ ਵਲੋਂ ਪਿਛਲੇ ਇਕ ਸਾਲ ਵਿਚ ਕੀਤੇ ਗਏ ਵਿਕਾਸ ਦੇ ਕੰਮਾਂ ਦਾ ਵੇਰਵਾ ਲੋਕਾਂ ਨਾਲ ਸਾਂਝਾ ਕੀਤਾ ਗਿਆ¢ ਇਸ ਮੌਕੇ ਸਰਪੰਚ ਡਾ. ਢਿੱਲੋਂ ਨੇ ਦੱਸਿਆ ਕਿ ਇੱਕ ਸਾਲ ਦੇ ਕਾਰਜਕਾਲ ਵਿਚ ਬਿਨਾਂ ਸਰਕਾਰੀ ਮਦਦ ਤੋਂ ਗ੍ਰਾਮ ਪੰਚਾਇਤ, ਪਿੰਡ ਵਾਸੀ, ਐਨ. ਆਰ. ਆਈ. ਅਤੇ ਇੰਡਸਟਰੀਲਿਸਟ ਦੇ ਸਹਿਯੋਗ ਨਾਲ ਲੱਖਾਂ ਰੁਪਏ ਦੇ ਵਿਕਾਸ ਕਾਰਜ ਸੰਪੰਨ ਕੀਤੇ ਗਏ | ਜਿਸ ਵਿਚ ਪੰਚਾਇਤ ਘਰ ਅਤੇ ਸੁੰਦਰ ਪਾਰਕ, ਸਰਕਾਰੀ ਹਾਈ ਸਕੂਲ ਲਈ ਸਵਾ ਦੋ ਲੱਖ ਰੁਪਏ ਦੇ ਕੰਪਿਊਟਰ ਮੁਹੱਈਆ, ਬਾਲ ਸਭਾ ਦਾ ਆਯੋਜਨ, ਸਫ਼ਾਈ ਨੂੰ ਮੁੱਖ ਰੱਖਦੇ ਹੋਏ ਪਲਾਸਟਿਕ ਦੀ ਰੋਕਥਾਮ ਲਈ ਪਿੰਡ ਵਿਚ ਡਸਟਬਿਨ ਲਗਾਏ, ਪਿੰਡ ਵਿਚ ਗੰਦੇ ਪਾਣੀ ਦੇ ਨਿਕਾਸ ਅਤੇ ਛੱਪੜਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਪੰਚਾਇਤ ਵਲੋਂ ਛੱਪੜਾਂ ਦੀ ਡੀ-ਵਾਟਰਿੰਗ ਅਤੇ ਸਫ਼ਾਈ ਦਾ ਕੰਮ ਕਰਵਾਇਆ ਗਿਆ ¢ ਇਸ ਮੌਕੇ ਜਥੇਦਾਰ ਹਰਪਾਲ ਸਿੰਘ ਨਾਗਰਾ ਪੰਚ, ਪੰਚ ਪਤੀ ਕੇਸਰ ਸਿੰਘ, ਪੰਚ ਪੁੱਤਰ ਸਚਨਪ੍ਰੀਤ ਸਿੰਘ ਖਹਿਰਾ, ਪੰਚ ਪੁੱਤਰ ਹੈਪੀ ਧੀਰ, ਬੀਬੀ ਮਨਜਿੰਦਰ ਕੌਰ ਗਰੇਵਾਲ, ਦਵਿੰਦਰ ਸਿੰਘ ਢਿੱਲੋਂ ਪੰਚ, ਗੁਰਲਾਲ ਸਿੰਘ ਪੰਚ ਆਦਿ ਹੋਰ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਦੇ ਫ਼ੈਸਲਿਆਂ ਕਾਰਨ ਦੇਸ਼ ਖ਼ੁਸ਼ਹਾਲੀ ਵੱਲ ਵਧ ਰਿਹਾ- ਸੁੱਖੀ ਸ਼ਰਮਾ ਅਗਲੀ ਖ਼ਬਰ ਰਾਜਵੀਰ ਜਵੰਦਾ ਦੀ ਮੌਤ ਨਾਲ ਸਮੂਹ ਪੰਜਾਬੀਆਂ ਨੂੰ ਵੱਡਾ ਘਾਟਾ • ਸਰਕਾਰ ਬੇਸਹਾਰਾ ਪਸ਼ੂਆਂ ਨੂੰ ਸੰਭਾਲਣ ਲਈ ਠੋਸ ਕਦ...
Ad Position 24