26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਵਿਦੇਸ਼ ਲਈ ਵਰਕ ਵੀਜ਼ਾ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ

Ad Position 21
No active advertisement
ਅਜੀਤ ਡੈਸਕ 21-09-2025
ਬਠਿੰਡਾ, 20 ਸਤੰਬਰ (ਵੀਰਪਾਲ ਸਿੰਘ)- ਵਿਦੇਸ਼ ਲਈ ਵਰਕ ਵੀਜ਼ਾ ਲਗਵਾਉਣ ਦੇ ਨਾਮ 'ਤੇ ਲੱਖਾਂ ਰੁਪਏ ਦੀ ਠੱਗੀ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਕੌਰ ਸਿੰਘ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਾਸੂ ਸ਼ਰਮਾ ਪੁੱਤਰ ਵਿਪ ਸ਼ਰਮਾ ਵਾਸੀ ਮੁਲਤਾਨੀਆ ਰੋਡ ਬਠਿੰਡਾ ਵਲੋਂ ਥਾਣਾ ਸਿਵਲ ਲਾਈਨ ਪੁਲਿਸ ਵਿਖੇ ਦਰਜ ਕਰਵਾਈ ਗਈ ਸ਼ਿਕਾਇਤ ਵਿਚ ਦੱਸਿਆ ਕਿ ਹਰਪਿੰਦਰ ਸਿੰਘ ਵਾਸੀ ਮਲੋਟ, ਹਰਜੋਬਨ ਸਿੰਘ ਵਾਸੀ ਨੁਕੇਰੀਆ ਜ਼ਿਲ੍ਹਾ ਫ਼ਾਜ਼ਿਲਕਾ ਵਲੋਂ ਵਿਦੇਸ਼ ਵਿਚ ਵਰਕ-ਪਰਮਟ ਦਿਵਾਉਣ ਦੇ ਲਈ ਲੱਖਾਂ ਰੁਪਏ ਵਸੂਲ ਕੀਤੇ ਗਏ | ਇਨ੍ਹਾਂ ਲੋਕਾਂ ਵਲੋਂ ਮੇਰੀ ਫਾਈਲ ਨਾਲ ਜਾਅਲੀ ਸਪਾਂਸਰਸ਼ਿਪ ਦੇ ਦਸਤਾਵੇਜ਼ ਲਗਾ ਕੇ ਮੇਰੇ ਨਾਲ ਧੋਖਾਧੜੀ ਕਰਕੇ ਲੱਖਾਂ ਰੁਪਏ ਦੀ ਠੱਗੀ ਮਾਰ ਲਈ | ਥਾਣਾ ਸਿਵਲ ਲਾਈਨ ਪੁਲਿਸ ਵਲੋਂ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਕਥਿਤ ਦੋਸ਼ੀਆਂ 'ਤੇ ਧੋਖਾਧੜੀ ਦਾ ਮੁਕੱਦਮਾ ਦਰਜ ਕਰ ਲਿਆ ਗਿਆ | ਇਨ੍ਹਾਂ ਉਕਤ ਵਿਅਕਤੀਆਂ ਦੀ ਗਿ੍ਫ਼ਤਾਰੀ ਹੋਣੀ ਅਜੇ ਬਾਕੀ ਹੈ | ਇਸ ਠੱਗੀ ਦੇ ਮਾਮਲੇ ਵਿਚ ਰੋਜ਼ਾਨਾ ਜ਼ਿਲ੍ਹਾ ਕ੍ਰਾਇਮ ਰਿਪੋਰਟ ਵਿਚ ਠੱਗੀ ਦੀ ਰਕਮ ਕਰੋੜਾਂ ਵਿਚ ਛਪੀ ਹੋਈ ਸੀ | ਇਸ ਬਾਰੇ ਜਦੋਂ ਪੱਤਰਕਾਰ ਵਲੋਂ ਸਬੰਧਿਤ ਪੁਲਿਸ ਅਫ਼ਸਰ ਨਾਲ ਫੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਬਾਰੇ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਹੈ |
Ad Position 22
No active advertisement
ਪਿਛਲੀ ਖ਼ਬਰ ਪਿੰਡ ਭੋਖੜਾ ਖੁਰਦ ਦੀ ਸਰਪੰਚ ਨੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਅਤੇ ਗ਼ਰੀਬ ਮਜ਼ਦੂਰਾਂ ਦੇ ਨਾਲ ਠੱਗੀ ਮਾਰੀ-ਸੁਖਪਾਲ ਖਿ... ਅਗਲੀ ਖ਼ਬਰ ਸਰਵਹਿੱਤਕਾਰੀ ਸਕੂਲ ਵਿਚ ਪੁਸਤਕ ਮੇਲੇ ਦੀ ਤਿਆਰੀ ਸੰਬੰਧੀ ਮੀਟਿੰਗ
Ad Position 24