25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਅਜੀਤਇੰਦਰ ਸਿੰਘ ਮੋਫ਼ਰ ਨੂੰ ਕਾਂਗਰਸ ਚੋਣ ਕਮੇਟੀ ਵਿਚ ਸ਼ਾਮਿਲ ਕਰਨਾ ਚੰਗੀ ਸੋਚ ਦਾ ਸਬੂਤ-ਰਾਜਾ ਢਿੱਲੋਂ

ਕੋਟਫੱਤਾ, 25 ਨਵੰਬਰ (ਰਣਜੀਤ ਸਿੰਘ ਬੁੱਟਰ)-ਹਲਕਾ ਸਰਦੂਲਗੜ੍ਹ ਦੇ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫ਼ਰ ਜੋ ਪੜੇ ਲਿਖੇ, ਇਮਾਨਦਾਰ, ਦਰਵੇਸ਼ ਸਿਆਸਤਦਾਨ ਹਨ ਨੂੰ ਪੰਜਾਬ ਕਾਂਗਰਸ ਦੀ ਚੋਣ ਕਮੇਟੀ ਵਿਚ ਸ਼ਾਮਿਲ ਕਰਨਾ ਹਲਕੇ ਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਲਈ ਇਕ ਮਾਣ ਵਾਲੀ ਗੱਲ ਹੈ ਤੇ ਅਜਿਹਾ ਕਰਕੇ ਕਾਂਗਰਸ ਨੇ ਆਪਣੀ ਚੰਗੀ ਸੋਚ ਦਾ ਸਬੂਤ ਦਿੱਤਾ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਅਜੀਤ ਇੰਦਰ ਸਿੰਘ ਮੋਫ਼ਰ ਦੇ ਨਜ਼ਦੀਕੀ ਰਜਿੰਦਰ ਸਿੰਘ ਉਰਫ਼ ਰਾਜਾ ਢਿੱਲੋਂ ਕੋਟਫੱਤਾ ਨੇ ਕੀਤਾ।

Ad Position 21
No active advertisement
ਅਜੀਤ ਇੰਦਰ ਸਿੰਘ ਮੋਫ਼ਰ 26-11-2026
ਕੋਟਫੱਤਾ, 25 ਨਵੰਬਰ (ਰਣਜੀਤ ਸਿੰਘ ਬੁੱਟਰ)-ਹਲਕਾ ਸਰਦੂਲਗੜ੍ਹ ਦੇ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫ਼ਰ ਜੋ ਪੜੇ ਲਿਖੇ, ਇਮਾਨਦਾਰ, ਦਰਵੇਸ਼ ਸਿਆਸਤਦਾਨ ਹਨ ਨੂੰ ਪੰਜਾਬ ਕਾਂਗਰਸ ਦੀ ਚੋਣ ਕਮੇਟੀ ਵਿਚ ਸ਼ਾਮਿਲ ਕਰਨਾ ਹਲਕੇ ਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਲਈ ਇਕ ਮਾਣ ਵਾਲੀ ਗੱਲ ਹੈ ਤੇ ਅਜਿਹਾ ਕਰਕੇ ਕਾਂਗਰਸ ਨੇ ਆਪਣੀ ਚੰਗੀ ਸੋਚ ਦਾ ਸਬੂਤ ਦਿੱਤਾ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਅਜੀਤ ਇੰਦਰ ਸਿੰਘ ਮੋਫ਼ਰ ਦੇ ਨਜ਼ਦੀਕੀ ਰਜਿੰਦਰ ਸਿੰਘ ਉਰਫ਼ ਰਾਜਾ ਢਿੱਲੋਂ ਕੋਟਫੱਤਾ ਨੇ ਕੀਤਾ। ਉਨ੍ਹਾਂ ਕਿਹਾ ਕਿ ਸ: ਮੋਫ਼ਰ ਹਮੇਸ਼ਾ ਲੋਕ ਪੱਖੀ ਸਿਆਸਤ ਕਰਨ ਵਾਸਤੇ ਜਾਣੇ ਜਾਂਦੇ ਹਨ ਤੇ ਨਗਰ ਕੌਂਸਲ ਕੋਟਫੱਤਾ ਤੇ ਸਮੁੱਚੇ ਇਲਾਕੇ ਨਾਲ ਅਤਿ ਡੂੰਘੀ ਸਾਂਝ ਰੱਖਦੇ ਹਨ ਤੇ ਹਰ ਇਕ ਦੀ ਖੁਸ਼ੀ ਗਮੀ ਵਿਚ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵਿਚਰਦੇ ਹਨ। ਉਨ੍ਹਾਂ ਵਰਗੀ ਸ਼ਖਸ਼ੀਅਤ ਨੂੰ ਚੋਣ ਕਮੇਟੀ ਹਿੱਸਾ ਬਣਾਉਣ ਤੋਂ ਬਾਅਦ ਸਮੂਹ ਕਾਂਗਰਸੀ ਵਰਕਰਾਂ ਵਿਚ ਇਹ ਉਮੀਦ ਬਚੀ ਹੈ ਇਹ ਕਾਂਗਰਸ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸਾਫ਼ ਕਿਰਦਾਰ ਵਾਲੇ ਉਮੀਦਵਾਰਾਂ ਦੀ ਚੋਣ ਕਰੇਗੀ। ਇਸ ਮੌਕੇ ਉਨ੍ਹਾਂ ਨਾਲ ਮਹਿੰਦਰ ਸਿੰਘ ਢਿੱਲੋਂ, ਕੁਲਵਿੰਦਰ ਸਿੰਘ ਢਿੱਲੋਂ, ਜਸਕਰਨ ਸਿੰਘ ਢਿੱਲੋਂ, ਐਡਵੋਕੇਟ ਸਤਵਿੰਦਰ ਸਿੰਘ ਧਨੋਆ, ਨਾਇਬ ਸਿੰਘ ਬੁੱਧਾ, ਰੋਕੀ ਸਿੰਗਲਾ ਅਤੇ ਸਾਲੂ ਸ਼ਰਮਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਨ.ਐਚ.ਐਮ. ਕਾਮਿਆਂ ਵਲੋਂ ਮੀਟਿੰਗ ਦੀਆਂ ਪੱਤਰ ਕਾਪੀਆਂ ਸਾੜ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਗਹਿਰੀ ਬੁੱਟਰ ’ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਮਿਲਿਆ ਹੁੰਗਾਰਾ, 30 ਪਰਿਵਾਰ ਪਾਰਟੀ ’ਚ ਸ਼ਾਮਿਲ
Ad Position 24