11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

-ਮਾਮਲਾ ਫ਼ਰਜ਼ੀ ਢੰਗ ਨਾਲ ਕਲਰਕ ਭਰਤੀ ਦਾ- ਫ਼ਿਰੋਜ਼ਪੁਰ ਅਦਾਲਤ ਵਲੋਂ ਕੈਂਟ ਬੋਰਡ ਦੇ ਦੋ ਵੱਡੇ ਅਧਿਕਾਰੀਆਂ ਸਮੇਤ ਤਿੰਨ ਦੋਸ਼ ਮੁਕਤ

Ad Position 21
No active advertisement
ਅਜੀਤ ਡੈਸਕ 22-09-2025
ਫ਼ਿਰੋਜ਼ਪੁਰ, 21 ਸਤੰਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਦੀ ਅਦਾਲਤ ਵਲੋਂ ਫ਼ਰਜ਼ੀ ਕਲਰਕ ਭਰਤੀ ਦੋਸ਼ਾਂ ਦੇ ਮਾਮਲੇ 'ਚ ਨਾਮਜ਼ਦ ਕੈਂਟ ਬੋਰਡ ਦੇ ਦੋ ਵੱਡੇ ਅਫ਼ਸਰਾਂ ਸਮੇਤ ਤਿੰਨ ਨੂੰ ਦੋਸ਼ ਮੁਕਤ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਪੁਨੀਤ ਸੂਦ ਵਾਸੀ ਫ਼ਿਰੋਜ਼ਪੁਰ ਛਾਉਣੀ ਵਲੋਂ ਕਰੀਬ ਸੱਤ ਸਾਲ ਪਹਿਲਾ ਦਾਇਰ ਫ਼ੌਜਦਾਰੀ ਇਸਤਗਾਸੇ 'ਚ ਅਦਾਲਤ ਨੂੰ ਦੱਸਿਆ ਕਿ ਕੈਂਟ ਬੋਰਡ ਦੇ ਅਧਿਕਾਰੀਆਂ ਨੇ ਮਿਲੀਭੁਗਤ ਕਰਦੇ ਹੋਏ ਕਲਰਕ ਭਰਤੀ 'ਚ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਫਰਜ਼ੀਵਾੜਾ ਕੀਤਾ ਹੈ ਤੇ ਇਸ ਸੰਬੰਧੀ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਖੇ ਪਟੀਸ਼ਨ ਵੀ ਦਾਇਰ ਕੀਤੀ ਸੀ | ਇਸ ਇਸਤਗਾਸੇ 'ਚ ਮੁੱਦਈ ਨੇ ਦਸਤਾਵੇਜ਼ਾਂ ਸਹਿਤ ਆਪਣੇ ਪੱਖ 'ਚ ਗਵਾਹੀ ਵੀ ਕਰਵਾਈ ਸੀ | ਦੋਸ਼ ਆਇਦ ਕਰਨ ਮੌਕੇ ਦੋਹਾਂ ਧਿਰਾਂ ਦੀ ਦਲੀਲ ਸੁਣਨ ਉਪਰੰਤ ਜੁਡੀਸ਼ੀਅਲ ਮੈਜਿਸਟਰੇਟ ਫ਼ਸਟ ਕਲਾਸ ਫ਼ਿਰੋਜ਼ਪੁਰ ਮੈਡਮ ਹਰਪ੍ਰੀਤ ਕੌਰ ਦੀ ਅਦਾਲਤ ਨੇ ਨਾਮਜ਼ਦ ਸਤੀਸ਼ ਕੁਮਾਰ ਅਰੋੜਾ ਐੱਸ.ਡੀ.ਈ. ਕੰਟੋਨਮੈਂਟ ਬੋਰਡ ਫ਼ਿਰੋਜ਼ਪੁਰ ਕੈਂਟ, ਪੂਜਾ ਰਾਣੀ ਪੁੱਤਰੀ ਰਮੇਸ਼ ਕੁਮਾਰ ਕਲਰਕ ਕੈਂਟ ਬੋਰਡ ਫ਼ਿਰੋਜ਼ਪੁਰ ਤੇ ਜੀ.ਵਿਜੈ ਭਾਸਕਰ ਤਤਕਾਲੀ ਸੀ.ਈ.ਓ. ਕੈਂਟ ਬੋਰਡ ਫ਼ਿਰੋਜ਼ਪੁਰ ਹੁਣ ਤਾਇਨਾਤ ਡਾਇਰੈਕਟਰ ਦਫ਼ਤਰ ਕੈਬਨਿਟ ਸਕੱਤਰ ਨਵੀਂ ਦਿੱਲੀ ਨੂੰ ਦੋਸ਼ ਮੁਕਤ ਕਰ ਦਿੱਤਾ |
Ad Position 22
No active advertisement
ਪਿਛਲੀ ਖ਼ਬਰ 5 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਸ਼ਹਿਰ ਦੀਆਂ ਸੜਕਾਂ 'ਤੇ ਪੈਚ ਲਗਾਉਣ 'ਚ ਹੋਏ ਘੁਟਾਲੇ ਨੇ ਕੁਝ ਦਿਨਾਂ 'ਚ ਖੋਲ੍ਹੀ ਘਟੀਆ ਮਟੀਰੀਅਲ ਦੀ ਪੋਲ
Ad Position 24