22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਦੇਵ ਸਮਾਜ ਕਾਲਜ ਫ਼ਾਰ ਵੁਮੈਨ 'ਚ ਵਰਕਸ਼ਾਪ ਕਰਵਾਈ

Ad Position 21
No active advertisement
ਅਜੀਤ ਡੈਸਕ 21-09-2025
ਫ਼ਿਰੋਜ਼ਪੁਰ, 20 ਸਤੰਬਰ (ਗੁਰਿੰਦਰ ਸਿੰਘ)- ਰਾਸ਼ਟਰੀ ਅਨਵੇਸ਼ਿਕਾ ਫਿਜ਼ਿਕਸ ਭਾਰਤ ਯਾਤਰਾ 2025 ਦੇ ਮੌਕੇ ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫ਼ਿਰੋਜ਼ਪੁਰ ਦੇ ਪੋਸਟ ਗ੍ਰੈਜੂਏਟ ਭੌਤਿਕੀ ਵਿਭਾਗ ਵਲੋਂ ਆਈ.ਏ.ਪੀ.ਟੀ. ਤੇ ਸੀ.ਵੀ. ਰਮਨ ਕਲੱਬ ਦੇ ਸਹਿਯੋਗ ਨਾਲ 'ਭੌਤਿਕੀ ਦੀ ਮਸ਼ਾਲ ਨਾਲ ਨੌਜਵਾਨ ਮਨਾਂ ਨੂੰ ਪ੍ਰਜÉਲਿਤ ਕਰਨਾ' ਵਿਸ਼ੇ 'ਤੇ ਵਰਕਸ਼ਾਪ ਕਰਵਾਈ ਗਈ ਜਿਸ ਵਿਚ ਮੁੱਖ ਮਹਿਮਾਨਾਂ ਵਜੋਂ ਐਡਵੋਕੇਟ ਅਜੈ ਬੱਤਾ, ਸਕੱਤਰ ਦੇਵ ਸਮਾਜ ਕਾਲਜ ਫ਼ਾਰ ਵੁਮੈਨ ਫ਼ਿਰੋਜ਼ਪੁਰ, ਡਾ. ਨੀਤੂ ਵਰਮਾ, ਡੀਨ ਆਫ ਸਾਇੰਸਜ਼ ਅਤੇ ਮੁਖੀ ਪੋਸਟ ਗ੍ਰੈਜੂਏਟ ਭੌਤਿਕੀ ਵਿਭਾਗ, ਕੰਯਾ ਮਹਾਵਿਦਿਆਲਯ ਜਲੰਧਰ, ਡਾ. ਸੁਰਭੀ ਸ਼ਰਮਾ ਸਹਾਇਕ ਪ੍ਰੋਫੈਸਰ, ਪੋਸਟ ਗ੍ਰੈਜੂਏਟ ਭੌਤਿਕੀ ਵਿਭਾਗ, ਕੰਨਿਆਂ ਮਹਾਵਿਦਿਆਲਯ ਜਲੰਧਰ ਹਾਜ਼ਰ ਸਨ | ਆਈ.ਏ.ਪੀ.ਟੀ. ਦੇ ਉਪ ਪ੍ਰਧਾਨ ਪ੍ਰੋ. ਪੀ.ਕੇ. ਆਹਲੂਵਾਲੀਆ ਨੇ ਗੂਗਲ ਮੀਟ ਰਾਹੀਂ ਆਨਲਾਈਨ ਜੁੜ ਕੇ ਵਰਕਸ਼ਾਪ ਬਾਰੇ ਦੱਸਿਆ ਤੇ 'ਟਾਰਚ ਆਫ਼ ਫਿਜ਼ਿਕਸ' ਪਹਿਲ ਦੇ ਉਦੇਸ਼ 'ਤੇ ਵਿਜ਼ਨ 'ਤੇ ਰੌਸ਼ਨੀ ਪਾਈ | ਵਰਕਸ਼ਾਪ ਦੀ ਸ਼ੁਰੂਆਤ ਦੇਵ ਸਮਾਜ ਕਾਲਜ ਦੀ ਪਿ੍ੰਸੀਪਲ ਡਾ. ਸੰਗੀਤਾ ਸ਼ਰਮਾ ਦੇ ਸਵਾਗਤੀ ਸੰਬੋਧਨ ਨਾਲ ਹੋਈ | ਇਸ ਤੋਂ ਬਾਅਦ ਡਾ. ਨੀਤੂ ਵਰਮਾ ਤੇ ਡਾ. ਸੁਰਭੀ ਸ਼ਰਮਾ ਨੇ ਵਿਦਿਆਰਥੀਆਂ ਲਈ ਭੌਤਿਕੀ ਦੀਆਂ ਅਦਭੁਤ ਘਟਨਾਵਾਂ ਨੂੰ ਆਸਾਨ ਤੇ ਸੰਵਾਦਾਤਮਕ ਢੰਗ ਨਾਲ ਸਮਝਾਇਆ | ਵਰਕਸ਼ਾਪ ਵਿਚ ਭੌਤਿਕੀ ਵਿਭਾਗ ਤੇ ਦੇਵ ਸਮਾਜ ਮਾਡਲ ਸਕੂਲ ਦੇ ਲਗਭਗ 250 ਵਿਦਿਆਰਥੀਆਂ ਨੇ ਭਾਗ ਲਿਆ | ਵਿਦਿਆਰਥੀਆਂ ਨੇ ਉਤਸ਼ਾਹ ਨਾਲ ਪ੍ਰਸ਼ਨ ਪੁੱਛੇ ਤੇ ਆਪਣੇ ਵਿਚਾਰ ਸਾਂਝੇ ਕੀਤੇ |

Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਲੱਖੋਵਾਲ ਨੇ ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਜਤਾਈ ਨਾਰਾਜ਼ਗੀ <br/> ਅਗਲੀ ਖ਼ਬਰ ਗੁਰਦੀਪ ਸਿੰਘ ਢਿੱਲੋਂ ਵਲੋਂ ਸਾਬਕਾ ਚੇਅਰਮੈਨ ਵੇਦ ਪ੍ਰਕਾਸ਼ ਨਾਲ ਦੁੱਖ ਸਾਂਝਾ <br/>
Ad Position 24