10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਧੂਰੀ ਦੇ ਉੱਘੇ ਕਿ੍ਕਟਰ ਹਰਮਨ ਭੁੱਲਰ ਨੇ ਉੱਗੀ (ਨਕੋਦਰ) ਵਿਖੇ ਮੈਨ ਆਫ਼ ਦੀ ਸੀਰੀਜ਼ ਲਈ ਜਿੱਤਿਆ ਫੋਰਡ ਟਰੈਕਟਰ <br/>

Ad Position 21
No active advertisement
ਧੂਰੀ ਦੇ ਉੱਘੇ ਕਿ੍ਕਟਰ ਹਰਮਨ ਭੁੱਲਰ ਉੱਗੀ (ਨਕੋਦਰ) ਵਿਖੇ ਮੈਨ ਆਫ਼ ਦੀ ਸੀਰੀਜ਼ ਵਿਚ ਜਿੱਤੇ ਫੋਰਡ ਟਰੈਕਟਰ ਨਾਲ | ਤਸਵੀਰ: ਲਖਵੀਰ ਸਿੰਘ ਧਾਂਦਰਾ <br/> 06-11-2025
ਧੂਰੀ, 5 ਨਵੰਬਰ (ਲਖਵੀਰ ਸਿੰਘ ਧਾਂਦਰਾ) - ਬਾਬਾ ਮੁਰਾਦ ਸ਼ਾਹ ਸਪੋਰਟਸ ਕਲੱਬ ਉੱਗੀ (ਨਕੋਦਰ) ਵਲੋਂ ਕਰਵਾਏ ਗਏ ਸ਼ਾਨਦਾਰ ਕਿ੍ਕਟ ਕੱਪ ਦੌਰਾਨ ਹਰ ਮੈਚ ਵਿਚ ਕੀਤੇ ਬਿਹਤਰੀਨ ਯਾਦਗਾਰੀ ਪ੍ਰਦਰਸ਼ਨ ਤੇ ਫਿਰ ਸੈਮੀਫਾਈਨਲ ਅਤੇ ਫਾਈਨਲ ਦੌਰਾਨ ਜ਼ਬਰਦਸਤ ਬੱਲੇਬਾਜ਼ੀ ਕਾਰਨ ਮੈਨ ਆਫ਼ ਦਾ ਸੀਰੀਜ਼ ਐਲਾਨਿਆ ਗਿਆ ਅਤੇ ਕਲੱਬ ਦੇ ਅਹੁਦੇਦਾਰਾਂ ਵਲੋਂ ਇਨਾਮ ਵਜੋਂ 'ਫੋਰਡ 3600' ਟਰੈਕਟਰ ਬਹੁਤ ਵੱਡੇ ਇਕੱਠ ਵਿਚ ਭੇਂਟ ਕੀਤਾ | ਇਸ ਮੌਕੇ ਹਰਮਨ ਤੇ ਮਾਤਾ ਪਿਤਾ, ਅਧਿਆਪਕ ਜੋੜੀ ਸੁਖਦੇਵ ਭੁੱਲਰ ਅਤੇ ਹਰਪ੍ਰੀਤ ਕੌਰ ਭੁੱਲਰ (ਸਟੇਟ ਅਵਾਰਡ ਜੇਤੂ ਅਧਿਆਪਕਾ) ਨੇ ਆਪਣੇ ਪੁੱਤਰ ਦੀ ਇਸ ਵੱਡੀ ਪ੍ਰਾਪਤੀ 'ਤੇ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਏ ਇਸ ਜਿੱਤ ਦਾ ਸਿਹਰਾ ਆਪਣੇ ਪੁੱਤਰ ਦੀ ਸਖ਼ਤ ਮਿਹਨਤ ਸਿਰ ਬੰਨਿ੍ਹਆ | ਹਰਮਨ ਦੇ ਧੂਰੀ ਪਹੁੰਚਣ 'ਤੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਢੋਲ ਦੀ ਥਾਪ 'ਤੇ ਭੰਗੜਾ ਪਾਇਆ ਗਿਆ ਜਿਸ ਵਿਚ ਸ਼ਹਿਰ ਨਿਵਾਸੀਆਂ ਨੇ ਵੱਡੀ ਪੱਧਰ 'ਤੇ ਸ਼ਮੂਲੀਅਤ ਕੀਤੀ | ਹਰਮਨ ਦੀ ਇਸ ਪ੍ਰਾਪਤੀ 'ਤੇ ਮੁੱਖ ਮੰਤਰੀ ਦਫ਼ਤਰ ਦੇ ਇੰਚਾਰਜਾਂ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਅਤੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ, ਆਸਰਾ ਫਾਉਂਡੇਸ਼ਨ ਦੇ ਪ੍ਰਧਾਨ ਪਿ੍ਤਪਾਲ ਸਿੰਘ ਢੀਂਡਸਾ, ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ, ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਰਜਿ ਦੇ ਪ੍ਰਧਾਨ ਸੁਖਦੇਵ ਸ਼ਰਮਾ ਧੂਰੀ, ਜਰਨਲਿਜ਼ਮ ਐਸੋਸੀਏਸ਼ਨ ਦੇ ਪ੍ਰਧਾਨ ਲਖਵੀਰ ਸਿੰਘ ਧਾਂਦਰਾ, ਉੱਘੇ ਸਮਾਜ ਸੇਵੀ ਸੁਰੇਸ਼ ਬਾਂਸਲ, ਸਮੇਤ ਅਨੇਕਾਂ ਸ਼ਖ਼ਸੀਅਤਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਹਰਮਨ ਭੁੱਲਰ ਦੀ ਇਸ ਵਿਲੱਖਣ ਪ੍ਰਾਪਤੀ 'ਤੇ ਮੁਬਾਰਕਾਂ ਭੇਟ ਕੀਤੀਆਂ ਹਨ ਅਤੇ ਉਸਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਇਲਾਕੇ 'ਚ ਝੋਨੇ ਦੀ ਫ਼ਸਲ ਸਟੋਰ ਕਰਨ ਸੰਬੰਧੀ ਸਮੱਸਿਆ ਕੁਝ ਦਿਨਾਂ ਦੇ ਅੰਦਰ ਹੀ ਹੋਵੇਗੀ ਹੱਲ-ਸ਼ੇਰ ਸਿੰਘ ਘੁਬਾਇ... ਅਗਲੀ ਖ਼ਬਰ ਕੈਂਸਰ ਮੁਕਤ ਭਾਰਤ ਅਭਿਆਨ ਸਾਈਕਲ ਯਾਤਰਾ ਲਈ ਅਮਨ ਅਰੋੜਾ ਨੇ ਮਨਮੋਹਨ ਸਿੰਘ ਨੂੰ ਝੰਡੀ ਦੇ ਕੇ ਕੀਤਾ ਰਵਾਨਾ <br/>
Ad Position 24