ਮਨਜਿੰਦਰ ਮੁੰਦਰੀ ਖ਼ਿਲਾਫ਼ ਨਸ਼ੀਲੀਆਂ ਗੋਲੀਆਂ ਦਾ ਪਰਚਾ ਦਰਜ
ਸ਼ਹਿਣਾ, 9 ਨਵੰਬਰ (ਸੁਰੇਸ਼ ਗੋਗੀ)-ਸ਼ਹਿਣਾ ਪੁਲਿਸ ਵਲੋਂ ਪਿੰਡ ਜਗਜੀਤਪੁਰਾ ਦੇ ਮਨਜਿੰਦਰ ਸਿੰਘ ਉਰਫ਼ ਮੁੰਦਰੀ ਪੁੱਤਰ ਗੁਰਜੰਟ ਸਿੰਘ ਤੋਂ ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ ਪਰਚਾ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਰੇਨੂ ਪਰੋਚਾ ਨੇ ਦੱਸਿਆ ਕਿ ਏ.
ਸ਼ਹਿਣਾ, 9 ਨਵੰਬਰ (ਸੁਰੇਸ਼ ਗੋਗੀ)-ਸ਼ਹਿਣਾ ਪੁਲਿਸ ਵਲੋਂ ਪਿੰਡ ਜਗਜੀਤਪੁਰਾ ਦੇ ਮਨਜਿੰਦਰ ਸਿੰਘ ਉਰਫ਼ ਮੁੰਦਰੀ ਪੁੱਤਰ ਗੁਰਜੰਟ ਸਿੰਘ ਤੋਂ ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ ਪਰਚਾ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਰੇਨੂ ਪਰੋਚਾ ਨੇ ਦੱਸਿਆ ਕਿ ਏ.ਐਸ.ਆਈ. ਰਜਿੰਦਰ ਸਿੰਘ ਦੀ ਅਗਵਾਈ ਵਿਚ ਜਗਜੀਤਪੁਰਾ ਤੋਂ ਉੱਗੋਕੇ ਨੂੰ ਜਾਣ ਵਾਲੀ ਲਿੰਕ ਸੜਕ ’ਤੇ ਕੱਸੀ ਦੇ ਪੁਲ ਨੇੜੇ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ, ਜਿਸ ’ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਨਜਿੰਦਰ ਸਿੰਘ ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ।