08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਹੜ੍ਹ ਪੀੜਤਾਂ ਦੀ ਮਦਦ ਲਈ ਸਾਬਕਾ ਹਲਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਨੂੰ 2 ਲੱਖ ਦੀ ਰਾਸ਼ੀ ਦਿੱਤੀ <br/>

Ad Position 21
No active advertisement
ਅਜੀਤ ਡੈਸਕ 22-09-2025
ਅਹਿਮਦਗੜ੍ਹ, 21 ਸਤੰਬਰ (ਰਣਧੀਰ ਸਿੰਘ ਮਹੋਲੀ) - ਪੰਜਾਬ ਵਿਚ ਹੜ੍ਹਾਂ ਦੇ ਕਾਰਨ ਹੋਏ ਨੁਕਸਾਨ ਅਤੇ ਘਰੋਂ ਬੇਘਰ ਹੋਏ ਲੋਕਾਂ ਦੀ ਮਦਦ ਲਈ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਜੱਥੇ ਵਲੋਂ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਨੂੰ 2 ਲੱਖ ਦੇ ਕਰੀਬ ਰਾਸ਼ੀ ਸੌਂਪੀ ਗਈ | ਸ਼ਹਿਰੀ ਪ੍ਰਧਾਨ ਕੁਲਵੰਤ ਸਿੰਘ ਸੋਹਲ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਆਗੂਆਂ ਅਤੇ ਸ਼ਹਿਰ ਦੇ ਪਤਵੰਤਿਆਂ ਪ੍ਰਧਾਨ ਸੁਰਿੰਦਰ ਕੁਰੜ, ਸ਼ਿਬੂ ਕੰਗਣਵਾਲ, ਸੁਰਜੀਤ ਗੋਗਨਾ, ਤਰਸੇਮ ਗਰਗ ਆਦਿ ਵਲੋ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਇਸ ਸੇਵਾ ਵਿੱਚ ਆਪਦਾ ਬਣਦਾ ਯੋਗਦਾਨ ਪਾਉਂਦੇ ਹੋਏ ਅੱਗੇ ਨੂੰ ਵੀ ਹਰ ਸੰਭਵ ਸਹਿਯੋਗ ਦਾ ਕਰਨ ਦਾ ਭਰੋਸਾ ਦਵਾਇਆ ਗਿਆ | ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ ਨੇ ਕਿਹਾ ਕਿ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਵਲੰਟੀਅਰ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਤਨ ਮਨ ਧਨ ਨਾਲ ਹਰ ਤਰ੍ਹਾਂ ਦੀ ਸੇਵਾ ਵਿੱਚ ਜੁਟੇ ਹੋਏ ਹਨ | ਇਸ ਮੌਕੇ 'ਤੇ ਸ਼ਹਿਰੀ ਪ੍ਰਧਾਨ ਕੁਲਵੰਤ ਸਿੰਘ ਸੋਹਲ, ਕੌਮੀ ਸਲਾਹਕਾਰ ਅਵਤਾਰ ਸਿੰਘ ਜੱਸਲ, ਸੀਨੀਅਰ ਆਗੂ ਅਮਰ ਸਰਾਓ, ਸੁਪਰਡੈਂਟ ਮਨੋਜ ਗਰਗ, ਸੀਨੀਅਰ ਆਗੂ ਜਸਵਿੰਦਰ ਸਿੰਘ ਜੱਸੀ, ਇੰਦਰ ਸਿੰਘ ਘਟੌੜਾ, ਕੌਂਸਲਰ ਅਮਨ ਅਫਰੀਦੀ, ਸਰਵਰ ਖਾਨ, ਅੰਬੂ ਸ਼ਾਹ, ਤਰਲੋਚਨ ਸਿੰਘ ਚਾਪੜਾ, ਮਾਸਟਰ ਰਾਜੇਸ਼ ਸ਼ਰਮਾ, ਮਾ ਬਲਵੀਰ ਸਿੰਘ ਧਲੇਰ, ਪਰਮਜੀਤ ਸਿੰਘ ਜਵੰਦਾ, ਨਿਰਭੈ ਸਿੰਘ ਅਮਰਪੁਰਾ, ਹਰਦੀਪ ਸਿੰਘ ਹੂੰਝਨ, ਨਵਰਾਜ ਚੀਮਾ, ਰੌਕੀ ਚੀਮਾ, ਟਹਿਲ ਸਿੰਘ ਦੁਲਮਾ, ਸਾਬਕਾ ਚੇਅਰਮੈਨ ਨਿਰਮਲ ਸਿੰਘ ਬੋੜਹਾਈ, ਜ਼ਿਲ੍ਹਾ ਯੂਥ ਸਕੱਤਰ ਹਰਪ੍ਰੀਤ ਸਿੰਘ ਬੋੜਹਾਈ, ਸਾਬਕਾ ਸਰਪੰਚ ਅਜਮਲ ਖਾਨ ਦਹਲੀਜ, ਅਵਤਾਰ ਸਿੰਘ ਬਾਬਾ ਜੰਡਾਲੀ, ਜੈਪਾਲ ਸਿੰਘ, ਚਰਨਜੀਤ ਸਿੰਘ, ਹਰਚੰਦ ਸਿੰਘ ਰੋਹੀੜਾ, ਕੁਲਵੰਤ ਸਿੰਘ ਸੰਧੂ, ਕਾਲਾ ਜੰਡਾਲੀ, ਸਵਰਨ ਸਿੰਘ, ਸਹਵਾਜ਼ ਖਾਨ, ਗਗਨ ਕਲੇਰਾਂ, ਜਗਵਿੰਦਰ ਸਿੰਘ ਬੌੜਹਾਈ, ਦਰਬਾਰਾ ਸਿੰਘ ਮਹੇਰਨਾ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸੁਨਾਮ ਤੋਂ 'ਪਹਿਲਾਂ ਹੈਲਮਟ, ਫਿਰ ਸਫ਼ਰ' ਮੁਹਿੰਮ ਦਾ ਆਗਾਜ਼ <br/> ਅਗਲੀ ਖ਼ਬਰ 23 ਸਤੰਬਰ ਨੂੰ ਵਿਸ਼ਵ ਪੰਜਾਬੀ ਦਿਵਸ ਦੇ ਤੌਰ 'ਤੇ ਜਾਣਿਆ ਜਾਵੇਗਾ-ਕੰਵਲਜੀਤ ਢੀਂਡਸਾ <br/>
Ad Position 24