17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਖੇਤੀਬਾੜੀ ਵਿਭਾਗ ਕੋਟ ਈਸੇ ਖਾਂ ਤੋਂ ਮੁਫਤ ਕਣਕ ਬੀਜ ਉਪਲਬਧ-ਡਾ. ਗੁਰਬਾਜ਼ ਸਿੰਘ <br/>

Ad Position 21
No active advertisement
ਅਜੀਤ ਡੈਸਕ 23-10-2025
ਫਤਹਿਗੜ੍ਹ ਪੰਜਤੂਰ, 22 ਅਕਤੂਬਰ (ਜਸਵਿੰਦਰ ਸਿੰਘ ਪੋਪਲੀ)-ਜ਼ਿਲ੍ਹਾ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਦੀਆਂ ਹਦਾਇਤਾਂ ਅਤੇ ਮੁੱਖ ਖੇਤੀਬਾੜੀ ਅਫਸਰ ਮੋਗਾ ਗੁਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗੁਰਬਾਜ਼ ਸਿੰਘ ਬਲਾਕ ਖੇਤੀਬਾੜੀ ਅਫਸਰ ਕੋਟ ਈਸੇ ਖਾਂ ਨੇ ਫਤਹਿਗੜ੍ਹ ਪੰਜਤੂਰ ਵਿਖੇ ਵਿਸ਼ੇਸ਼ ਤੌਰ 'ਤੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਕਿਸਾਨਾਂ ਨੂੰ ਪੰਜ ਏਕੜ ਤੱਕ ਦਾ ਕਣਕ ਦਾ ਬੀਜ ਮੁਫਤ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਜੇ ਫਾਰਮ ਧਾਰਕ ਕਿਸਾਨ ਵੀਰ ਬੀਜ ਲੈਣ ਲਈ ਪੰਜਾਬ ਸਰਕਾਰ ਦੇ ਆਨਲਾਈਨ ਪੋਰਟਲ www. agrimachinerypb. com ਉੱਪਰ ਅਪਲਾਈ ਕਰ ਸਕਦੇ ਹਨ ਅਤੇ ਅਪਲਾਈ ਕੀਤਾ ਫਾਰਮ ਸੰਬੰਧਿਤ ਏਰੀਆ ਦੇ ਪਟਵਾਰੀ ਕੋਲੋਂ ਤਸਦੀਕ ਕਰਵਾਉਣ ਉਪਰੰਤ ਕਿਸਾਨ ਬੀਜ ਪ੍ਰਾਪਤ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਕਿਸਾਨ ਵੀਰ ਆਨਲਾਈਨ ਅਪਲਾਈ ਕਰਨ ਜਾਂ ਇਸ ਸੰਬੰਧੀ ਕਿਸੇ ਕਿਸਮ ਦੀ ਮਦਦ ਲਈ ਬਲਾਕ ਖੇਤੀਬਾੜੀ ਦਫਤਰ ਨਾਲ ਸੰਪਰਕ ਕਰ ਸਕਦੇ ਹਨ ਜਾਂ ਆਪਣੇ ਏਰੀਆ ਦੇ ਖੇਤੀਬਾੜੀ ਵਿਕਾਸ ਅਫਸਰ ਨਾਲ ਗੱਲ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਗੁਰਸਾਹਿਬ ਸਿੰਘ ਖੇਤੀਬਾੜੀ ਵਿਕਾਸ ਅਫਸਰ ਫੋਨ ਨੰ. 9417994527 ਵਲੋਂ ਪਿੰਡ ਸੰਘੇੜਾ, ਮਦਾਰਪੁਰ, ਬੰਡਾਲਾ, ਕੰਨੀਆਂ ਖਾਸ, ਮੰਦਰ ਕਲਾਂ, ਬਘੇਵਾਲਾ, ਭੈਣੀ, ਕੰਬੋ ਕਲਾਂ, ਕੰਬੋ ਖੁਰਦ, ਮੇਲਕ ਕੰਗਾਂ | ਹੀਰਾ ਲਾਲ ਫੋਨ ਨੰ. 9814810251 ਖੇਤੀਬਾੜੀ ਵਿਸਥਾਰ ਅਫਸਰ ਵਲੋਂ ਪਿੰਡ ਰੇੜ੍ਹਵਾਂ, ਮੰਝਲੀ, ਦੌਲੇਵਾਲਾ ਕਲਾਂ, ਝੁੱਗੀਆਂ, ਦੌਲੇਵਾਲਾ ਖੁਰਦ, ਮਹਿਰਵਾਲਾ, ਆਦਰਮਾਨ, ਪਰੱਲੀਵਾਲਾ, ਸੈਦ ਜਲਾਲਪੁਰ, ਬੀੜ ਸਰਕਾਰ, ਬਾਸੀਆਂ, ਕਮਾਲ ਕੇ, ਗੱਟੀ ਕਮਾਲ ਕੇ, ਸਿਰਸੜੀ | ਸੋਨੀਆ ਰਾਣੀ ਫੋਨ ਨੰ. 7380104236 ਖੇਤੀਬਾੜੀ ਵਿਕਾਸ ਅਫਸਰ ਵਲੋਂ ਪਿੰਡ ਗੱਟੀ ਜੱਟਾਂ, ਚੱਕ ਭੋਰਾ, ਚੱਕ ਸਿੰਘਪੁਰਾ, ਚੱਕ ਤਾਰੇਵਾਲਾ ਅਤੇ ਸਾਹਿਲ ਸੱਭਰਵਾਲ ਖੇਤੀਬਾੜੀ ਵਿਕਾਸ ਅਫਸਰ ਫੋਨ ਨੰ. 9884800013 ਵਲੋਂ ਪਿੰਡ ਸ਼ੇਰੇਵਾਲਾ ਤੇ ਬੱਗੇ ਵਿਚ ਹੜ੍ਹ ਪੀੜਤ ਕਿਸਾਨਾਂ ਨੂੰ ਕਣਕ ਬੀਜ ਵੰਡਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਫਤਿਹਗੜ੍ਹ ਪੰਜਤੂਰ ਏਰੀਆ ਦਾ ਬੀਜ ਪਹੁੰਚ ਚੁੱਕਾ ਹੈ |

Ad Position 22
No active advertisement
ਪਿਛਲੀ ਖ਼ਬਰ ਪਹਿਲਵਾਨ ਰਮਨਦੀਪ ਕੌਰ ਫੂਲੇਵਾਲਾ ਨੇ ਜਿੱਤਿਆ ਸੋਨ ਤਗਮਾ <br/> ਅਗਲੀ ਖ਼ਬਰ ਸ਼ਿਲਪ ਕਲਾ, ਭਵਨ ਨਿਰਮਾਣ ਅਤੇ ਦਸਤਕਾਰੀ ਦੇ ਜਨਮ ਦਾਤਾ ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਮਨਾਇਆ <br/>
Ad Position 24