17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

-ਮਾਮਲਾ ਮਹਿਕਮੇ ਵਲੋਂ ਭੇਜੇ ਗਏ ਭਾਰੀ ਭਰਕਮ ਐਵਰੇਜ ਬਿੱਲਾਂ ਦਾ- ਸਮਾਰਟ ਮੀਟਰਾਂ ਖ਼ਿਲਾਫ ਕਿਸਾਨ ਮਜ਼ਦੂਰ ਜਥੇਬੰਦੀਆਂ ਦਾ ਵਫ਼ਦ ਐੱਸ. ਡੀ. ਓ. ਨੂੰ ਮਿਲਿਆ <br/>

Ad Position 21
No active advertisement
ਅਜੀਤ ਡੈਸਕ 23-10-2025
ਨਿਹਾਲ ਸਿੰਘ ਵਾਲਾ, 22 ਅਕਤੂਬਰ (ਪਲਵਿੰਦਰ ਸਿੰਘ ਟਿਵਾਣਾ/ਸੁਖਦੇਵ ਸਿੰਘ ਖਾਲਸਾ)-ਬਿਜਲੀ ਖਪਤਕਾਰਾਂ ਨੂੰ ਵਿਭਾਗ ਵਲੋਂ ਸਮਾਰਟ ਮੀਟਰਾਂ ਰਾਹੀਂ ਭੇਜੇ ਗਏ ਭਾਰੀ ਐਵਰੇਜ ਬਿੱਲ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਨਿਹਾਲ ਸਿੰਘ ਵਾਲਾ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਬਿਜਲੀ ਦਫਤਰ ਬਿਲਾਸਪੁਰ ਦੇ ਐਸ. ਡੀ. ਓ. ਨੂੰ ਵਫਦ ਮਿਲਿਆ | ਵਫਦ ਨੇ ਮੰਗ ਪੱਤਰ ਰਾਹੀਂ ਦੱਸਿਆ ਗਿਆ ਕਿ ਇਸ ਵਾਰੀ ਪਾਵਰ ਕੌਮ ਵਲੋਂ ਮੀਟਰਾਂ ਦੀ ਰੀਡਿੰਗ ਲਈ ਨਵੀਂ ਐਪ ਜਾਰੀ ਕੀਤੀ ਗਈ ਸੀ | ਪਾਵਰ ਕੌਮ ਇਸ ਐਪ ਦੀ ਆੜ ਹੇਠ ਸਾਰੇ ਪੰਜਾਬ ਵਿਚ ਸਮਾਰਟ ਮੀਟਰ ਲਾਉਣਾ ਚਾਹੁੰਦੀ ਹੈ | ਜਦੋਂ ਇਹ ਐਪ ਚਾਲੂ ਹੋਈ ਤਾਂ ਪਿੰਡ ਹਿੰਮਤਪੁਰਾ ਵਿਚ ਮੀਟਰਾਂ ਦੀ ਰੀਡਿੰਗ ਚੱਲ ਰਹੀ ਸੀ | ਇਸ ਨਵੀ ਐਪ ਦਾ ਪੰਜਾਬ ਦੇ ਬਾਕੀ ਪਿੰਡਾਂ ਵਿਚ ਵਿਰੋਧ ਹੋਇਆ ਤਾਂ ਹਿੰਮਤਪੁਰਾ ਵਿਚ ਮੀਟਰਾਂ ਦੀ ਰੀਡਿੰਗ ਸਾਰੇ ਪਿੰਡ ਦੀ ਨਹੀਂ ਨਿਕਲੀ ਤੇ ਬਾਕੀ ਰਹਿੰਦੇ ਮੀਟਰਾਂ ਨੂੰ ਮਹਿਕਮੇ ਵਲੋਂ ਐਵਰੇਜ ਦੇ ਹਿਸਾਬ ਨਾਲ ਜ਼ਿਆਦਾ ਬਿੱਲ ਪਾ ਦਿੱਤੇ ਹਨ ਜੋ ਕਿ ਬਹੁਤ ਹੀ ਜ਼ਿਆਦਾ ਹਨ | ਦੋਵੇਂ ਜਥੇਬੰਦੀਆਂ ਮੰਗ ਕਰਦੀਆਂ ਹਨ ਕਿ ਕਿਸੇ ਵੀ ਕਾਰਨ ਐਵਰੇਜ ਦੇ ਹਿਸਾਬ ਨਾਲ ਬਿੱਲ ਪਾਉਣ ਦੀ ਨੀਤੀ ਰੱਦ ਕੀਤੀ ਜਾਵੇ | ਨਵੀਂ ਐਪ ਰਾਹੀਂ ਮੀਟਰ ਦੀ ਰੀਡਿੰਗ ਕਰਨ ਦਾ ਫੈਸਲਾ ਵਾਪਸ ਲਿਆ ਜਾਵੇ ਅਤੇ ਬਿਲਕੁਲ ਠੀਕ ਚੱਲਦੇ ਮੀਟਰ ਦੀ ਥਾਂ ਧੱਕੇ ਅਤੇ ਜਬਰੀ ਸਮਾਰਟ ਮੀਟਰ ਲਗਾਉਣ ਦੀ ਪਾਲਿਸੀ ਰੱਦ ਕੀਤੀ ਜਾਵੇ | ਇਸ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਗੁਰਮੁਖ ਸਿੰਘ ਹਿੰਮਤਪੁਰਾ, ਗੁਰਜੰਟ ਸਿੰਘ ਕੁੱਸਾ, ਗੁਰਨਾਮ ਸਿੰਘ ਮਾਛੀਕੇ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਦਰਸ਼ਨ ਸਿੰਘ ਹਿੰਮਤਪੁਰਾ, ਤਰਸੇਮ ਸਿੰਘ ਆਦਿ ਵੱਡੀ ਗਿਣਤੀ ਵਿਚ ਕਿਸਾਨ ਅਤੇ ਮਜ਼ਦੂਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੋਭੀ ਦਾ ਖ਼ਰਾਬ ਬੀਜ ਮਿਲਣ ਨਾਲ 5 ਏਕੜ ਗੋਭੀ ਦੀ ਫ਼ਸਲ ਤਬਾਹ <br/> ਅਗਲੀ ਖ਼ਬਰ ਪਨਗਰੇਨ ਦੇ ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ ਵਲੋਂ ਮੋਗਾ ਮੰਡੀ ਦਾ ਦੌਰਾ <br/>
Ad Position 24