17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਡਾ. ਨਵਦੀਪ ਜੌੜਾ ਪਦਉੱਨਤ ਹੋ ਕੇ ਬਣੇ ਡਿਪਟੀ ਡਾਇਰੈਕਟਰ <br/>

Ad Position 21
No active advertisement
ਅਜੀਤ ਡੈਸਕ 23-10-2025
ਨੱਥੂਵਾਲਾ ਗਰਬੀ, 22 ਅਕਤੂਬਰ (ਨਵਦੀਪ ਸਿੰਘ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ 'ਚ ਵੱਖ-ਵੱਖ ਅਹੁਦਿਆਂ 'ਤੇ ਆਪਣੀਆਂ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਡਾ. ਨਵਦੀਪ ਸਿੰਘ ਜੌੜਾ ਪੰਜਾਬ ਸਰਕਾਰ ਵਲੋਂ ਪਦ-ਉੱਨਤੀ ਉਪਰੰਤ ਬਤੌਰ ਡਿਪਟੀ ਡਾਇਰੈਕਟਰ ਨਿਯੁਕਤ ਕੀਤੇ ਗਏ ਹਨ | ਪੀ. ਐਚ. ਡੀ. ਖੇਤੀਬਾੜੀ ਸਮੇਤ ਤਿੰਨ ਡਿਗਰੀਆਂ ਪ੍ਰਾਪਤ ਡਾ. ਜੌੜਾ ਜਿੱਥੇ ਉੱਚ ਖੇਤੀ ਤਕਨੀਕਾਂ ਦੇ ਮਾਹਿਰ ਮੰਨੇ ਜਾਂਦੇ ਹਨ ਉੱਥੇ ਉਹ ਕਿਸਾਨਾਂ ਨੂੰ ਸਮਰਪਿਤ, ਇਮਾਨਦਾਰ ਅਤੇ ਖੇਤੀ ਮਸਲਿਆਂ ਦੀ ਅੰਤਰਰਾਸ਼ਟਰੀ ਪੱਧਰ ਦੀ ਸਮਝ ਰੱਖਣ ਵਾਲੇ ਖੇਤੀ ਅਧਿਕਾਰੀ ਹਨ | ਖੇਤੀ ਵਿਭਾਗ ਸਮੇਤ ਕਿਸਾਨਾਂ ਅਤੇ ਕੀਟ ਨਾਸ਼ਕ ਵਿਕਰੇਤਾਵਾਂ ਵਿਚ ਉਨ੍ਹਾਂ ਦੀ ਪਹਿਚਾਣ ਇਕ ਬੇਦਾਗ ਅਤੇ ਮਿਹਨਤੀ ਅਫਸਰ ਦੀ ਹੈ | ਡਾ. ਜੌੜਾ ਦੀ ਉਪਰੋਕਤ ਨਿਯੁਕਤੀ 'ਤੇ ਖੇਤੀ ਵਿਭਾਗ ਦੇ ਸਮੁੱਚੇ ਅਮਲੇ ਸਮੇਤ ਵੱਖ-ਵੱਖ ਸਰਪੰਚਾਂ ਤੇ ਹੋਰ ਆਗੂਆਂ ਨੇ ਉਨ੍ਹਾਂ ਨੂੰ ਸ਼ੁਭ ਕਾਮਨਾਵਾਂ ਭੇਟ ਕੀਤੀਆਂ ਹਨ | ਜਿਨ੍ਹਾਂ 'ਚ ਰਣਜੀਤ ਸਿੰਘ ਟੀਟੂ ਉਪ ਪ੍ਰਧਾਨ ਨਗਰ ਕੌਂਸਲ ਬਾਘਾ ਪੁਰਾਣਾ, ਨਿਰਵੈਰ ਸਿੰਘ ਸਰਪੰਚ ਨੱਥੂਵਾਲਾ ਨਵਾਂ ਪਾਸਾ, ਹਰਚਰਨ ਸਿੰਘ ਸਰਪੰਚ ਲੰਗੇਆਣਾ ਨਵਾਂ, ਬਲਤੇਜ ਸਿੰਘ ਲੰਗੇਆਣਾ, ਸੁਖਵੀਰ ਕੌਰ ਸਰਪੰਚ ਲੰਗੇਆਣਾ, ਜਗਮੋਹਨ ਸਿੰਘ ਲੰਗੇਆਣਾ ਸੀਨੀਅਰ ਆਗੂ, ਕਾਲਾ ਸਿੰਘ ਸਰਪੰਚ ਨੱਥੂਵਾਲਾ ਗਰਬੀ, ਗੁਰਪ੍ਰੀਤ ਸਿੰਘ ਮਾਹਲਾ ਖੁਰਦ (ਯੂਥ ਆਗੂ ਆਪ), ਕਪਤਾਨ ਸਿੰਘ ਲੰਗੇਆਣਾ ਜ਼ਿਲ੍ਹਾ ਪ੍ਰਧਾਨ ਕਿਸਾਨ ਸੈੱਲ ਮੋਗਾ, ਕਸ਼ਮੀਰਾ ਸਿੰਘ ਭੇਖਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਸਾਧੂ ਰਾਮ ਨੇ ਵਾਤਾਵਰਨ ਪੱਖੀ ਤੇ ਕਿਸਾਨ ਪੱਖੀ ਡਾ. ਨਵਦੀਪ ਸਿੰਘ ਜੌੜਾ ਦੀ ਉਪਰੋਕਤ ਨਿਯੁਕਤੀ 'ਤੇ ਜਿੱਥੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ ਉੱਥੇ ਡਾ. ਜੌੜਾ ਨੂੰ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਭੇਖਾ ਦੀ ਜਸ਼ਨਪ੍ਰੀਤ ਨੇ ਬੈਡਮਿੰਟਨ 'ਚੋਂ ਮਾਰੀ ਬਾਜ਼ੀ ਅਗਲੀ ਖ਼ਬਰ 300 ਗਰਾਮ ਹੈਰੋਇਨ ਸਮੇਤ 2 ਨੌਜਵਾਨ ਕਾਬੂ <br/>
Ad Position 24