18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਅੱਜ ਭੋਗ 'ਤੇ ਵਿਸ਼ੇਸ਼ : ਜਥੇਦਾਰ ਜੰਗ ਸਿੰਘ ਸੰਗਾਲਾ

Ad Position 21
No active advertisement
ਅਜੀਤ ਡੈਸਕ 07-11-2025

ਮਲੇਰਕੋਟਲਾ : ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਜਥੇਦਾਰ ਜੰਗ ਸਿੰਘ ਸੰਗਾਲਾ ਨੇ ਕਰੀਬ 82 ਵਰ੍ਹੇ ਪਹਿਲਾਂ ਪਿੰਡ ਸੰਗਾਲਾ ਦੀ ਸਰ-ਜ਼ਮੀਨ 'ਤੇ ਜਨਮ ਲੈ ਕੇ ਸਮਾਜਿਕ ਸਰੋਕਾਰਾਂ ਨੂੰ ਅਪਣਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਉਸ ਮਰਤਬੇ ਨੂੰ ਪਾ ਲਿਆ ਜੋ ਵਿਰਲੇ ਇਨਸਾਨਾਂ ਦੇ ਹਿੱਸੇ ਆਉਂਦਾ ਹੈ। ਬਾਪੂ ਨੱਥਾ ਸਿੰਘ ਦੇ ਘਰ ਮਾਤਾ ਪਰਮੇਸ਼ਵਰੀ ਕੌਰ ਦੀ ਕੁੱਖ 'ਚੋਂ ਜਨਮ ਲੈ ਕੇ ਜਥੇਦਾਰ ਸੰਗਾਲਾ ਨੇ ਬਹੁਤ ਕੁਝ ਅਨੋਖਾ ਸਿਰਜ ਦਿੱਤਾ। ਬੀਬੀ ਜਸਵੰਤ ਕੌਰ ਨਾਲ ਉਨ੍ਹਾਂ ਨੇ ਆਪਣਾ ਗ੍ਰਹਿਸਤੀ ਜੀਵਨ ਸ਼ੁਰੂ ਕੀਤਾ। ਜਥੇਦਾਰ ਜੰਗ ਸਿੰਘ ਹੋਰਾਂ ਦੇ ਤਿੰਨ ਪੁੱਤਰ ਜਿਸ ਦੇ ਵਿਚੋਂ ਸਭ ਤੋਂ ਵੱਡੇ ਬੇਟੇ ਸਵਰਗੀ ਜਰਨੈਲ ਸਿੰਘ, ਰਣਧੀਰ ਸਿੰਘ ਅਤੇ ਚੇਅਰਮੈਨ ਜਸਬੀਰ ਸਿੰਘ ਦਿਓਲ ਹਨ। ਸ਼੍ਰੋਮਣੀ ਅਕਾਲੀ ਦਲ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਦੇ ਲਈ ਉਨ੍ਹਾਂ ਨੇ ਪੰਥਕ ਜਜ਼ਬੇ ਵਿਚ ਗੜੁੱਚ ਹੋ ਕੇ ਆਖ਼ਰੀ ਸਮੇਂ ਤੱਕ ਰੂਹ ਨਾਲ ਕੰਮ ਕੀਤਾ। ਖੇਤੀਬਾੜੀ ਨੂੰ ਦਿਲੋਂ ਪ੍ਰਣਾਏ ਜਥੇਦਾਰ ਸੰਗਾਲਾ ਨੇ ਕੋਆਪਰੇਟਿਵ ਅਦਾਰਿਆਂ ਦੇ ਅਹੁਦੇਦਾਰਾਂ ਤੋਂ ਲੈ ਕੇ ਪਾਰਟੀ ਦੇ ਅੰਦਰ ਵੱਡੇ ਅਹੁਦਿਆਂ 'ਤੇ ਕੰਮ ਕੀਤਾ। ਕਰੀਬ 4 ਦਹਾਕੇ ਉਨ੍ਹਾਂ ਦੇ ਪਰਿਵਾਰ ਵਲੋਂ ਪਿੰਡ ਦੀ ਸਰਪੰਚੀ ਰਾਹੀਂ ਸੰਗਤਾਂ ਦੀ ਸੇਵਾ ਕੀਤੀ। ਜਥੇਦਾਰ ਸੰਗਾਲਾ ਨਮਿਤ ਅੱਜ 7 ਨਵੰਬਰ ਦਿਨ ਸ਼ੁੱਕਰਵਾਰ ਨੂੰ ਪਿੰਡ ਸੰਗਾਲਾ (ਨੇੜੇ ਮਲੇਰਕੋਟਲਾ) ਵਿਖੇ ਸ੍ਰੀ ਸਹਿਜ ਪਾਠਾਂ ਦੇ ਭੋਗ ਅਤੇ ਅਰਦਾਸ ਉਪਰੰਤ 12 ਤੋਂ 1 ਵਜੇ ਤੱਕ ਸ਼ਰਧਾਂਜਲੀ ਸਮਾਗਮ ਦੌਰਾਨ ਉਨ੍ਹਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ ਜਾਣਗੇ।

- ਮਨਜਿੰਦਰ ਸਿੰਘ ਸਰੌਦ

 

 

Ad Position 22
No active advertisement
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਸਕੂਲ ਵਿਖੇ ਮਨਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ <br/> ਅਗਲੀ ਖ਼ਬਰ ਪ੍ਰਸਿੱਧ ਕਵੀ, ਗੀਤਕਾਰ ਅਤੇ ਪਟਕਥਾ ਲੇਖਕ ਜਾਵੇਦ ਅਖਤਰ
Ad Position 24