16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਗਾਜ਼ੀਆਬਾਦ 'ਚ ਪਾਬੰਦੀਸ਼ੁਦਾ ਖੰਘ ਦੀ ਦਵਾਈ ਦੀਆਂ 15.7 ਲੱਖ ਤੋਂ ਵੱਧ ਸ਼ੀਸ਼ੀਆਂ ਜ਼ਬਤ-8 ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 06-11-2025
ਗਾਜ਼ੀਆਬਾਦ (ਉੱਤਰ ਪ੍ਰਦੇਸ਼), 5 ਨਵੰਬਰ (ਏਜੰਸੀ)-ਅਧਿਕਾਰੀਆਂ ਨੇ ਦੱਸਿਆ ਕਿ ਹਾਲ ਹੀ 'ਚ ਪਾਬੰਦੀਸ਼ੁਦਾ ਦਵਾਈਆਂ ਦੇ ਗੈਰ-ਕਾਨੂੰਨੀ ਕਾਰੋਬਾਰ 'ਤੇ ਸਭ ਤੋਂ ਵੱਡੀਆਂ ਕਾਰਵਾਈਆਂ 'ਚੋਂ ਇਕ 'ਚ ਗਾਜ਼ੀਆਬਾਦ ਪੁਲਿਸ ਨੇ ਦਿੱਲੀ-ਮੇਰਠ ਰੋਡ 'ਤੇ ਇਕ ਗੁਦਾਮ 'ਚ ਖੜੇ ਚਾਰ ਟਰੱਕਾਂ 'ਚ ਲੁਕਾ ਕੇ ਰੱਖੀਆਂ ਪਾਬੰਦੀਸ਼ੁਦਾ ਖੰਘ ਦੀ ਦਵਾਈ ਦੀਆਂ 15.7 ਲੱਖ ਤੋਂ ਜ਼ਿਆਦਾ ਸ਼ੀਸ਼ੀਆਂ ਜ਼ਬਤ ਕੀਤੀਆਂ ਹਨ | ਇਸ ਕਾਰਵਾਈ 'ਚ 8 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਹ ਕਾਰਵਾਈ ਸੋਨਭਦਰ ਪੁਲਿਸ ਤੋਂ ਮਿਲੀ ਸੂਚਨਾ ਦੇ ਬਾਅਦ ਨੰਦਗ੍ਰਾਮ ਪੁਲਿਸ ਤੇ ਅਪਰਾਧ ਸ਼ਾਖਾ ਦੁਆਰਾ ਸਾਂਝੇ ਤੌਰ 'ਤੇ ਕੀਤੀ ਗਈ | ਏ.ਸੀ.ਪੀ. (ਅਪਰਾਧ) ਕੇਸ਼ਵ ਕੁਮਾਰ ਚੌਧਰੀ ਅਨੁਸਾਰ ਘੂਕਣਾ ਮੋੜ ਕੋਲ ਮੱਛੀ ਗੋਦਾਮ 'ਚ ਛਾਪੇਮਾਰੀ ਕੀਤੀ ਗਈ, ਜਿਥੇ ਐਸਕੁਫ਼, ਫੈਂਸੇਡਿਲ ਤੇ ਟੇਪੇਂਟੈਡੋਲ ਨਾਲ ਭਰੇ ਚਾਰ ਟਰੱਕ ਪਾਏ ਗਏ | ਇਨ੍ਹਾਂ ਟਰੱਕਾਂ ਨੂੰ ਕਥਿਤ ਤੌਰ 'ਤੇ ਇੰਦੌਰ ਤੋਂ ਗੁਹਾਟੀ ਚੂਨਾ ਪੱਥਰ ਲਿਜਾਣ ਦੇ ਬਹਾਨੇ ਬੁਕ ਕੀਤਾ ਗਿਆ ਸੀ | ਏ.ਸੀ.ਪੀ. ਨੇ ਦੱਸਿਆ ਕਿ ਟਰੱਕਾਂ ਤੋਂ 1150 ਡੱਬਿਆਂ 'ਚ ਭਰੀਆਂ 15,73,500 ਸ਼ੀਸ਼ੀਆਂ ਬਰਾਮਦ ਕੀਤੀਆਂ ਗਈਆਂ, ਇਹ ਖੇਪ ਚੂਨਾ ਪੱਥਰ ਦੀਆਂ ਬੋਰੀਆਂ ਪਿੱਛੇ ਲੁਕਾਈ ਗਈ ਸੀ ਅਤੇ ਜ਼ਬਤ ਕੀਤੀ ਗਈ ਸਮੱਗਰੀ ਦੀ ਅਨੁਮਾਨਿਤ ਬਾਜ਼ਾਰ ਕੀਮਤ ਲਗਪਗ 3.4 ਕਰੋੜ ਰੁਪਏ ਹੈ |

Ad Position 22
No active advertisement
ਪਿਛਲੀ ਖ਼ਬਰ ਏਅਰ ਇੰਡੀਆ ਦਾ ਸਰਵਰ ਦੇਸ਼ ਭਰ 'ਚ ਰਿਹਾ ਠੱਪ ਅਗਲੀ ਖ਼ਬਰ ਮੰਗੋਲੀਆ 'ਚ ਫ਼ਸੇ 228 ਯਾਤਰੀ ਤੇ 17 ਚਾਲਕ ਦਲ ਦੇ ਮੈਂਬਰ ਦਿੱਲੀ ਪਹੁੰਚੇ
Ad Position 24