16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਮੰਗੋਲੀਆ 'ਚ ਫ਼ਸੇ 228 ਯਾਤਰੀ ਤੇ 17 ਚਾਲਕ ਦਲ ਦੇ ਮੈਂਬਰ ਦਿੱਲੀ ਪਹੁੰਚੇ

Ad Position 21
No active advertisement
ਅਜੀਤ ਡੈਸਕ 06-11-2025
ਨਵੀਂ ਦਿੱਲੀ, 5 ਨਵੰਬਰ (ਏਜੰਸੀ)-ਏਅਰ ਇੰਡੀਆ ਨੇ ਬੁੱਧਵਾਰ ਸਵੇਰੇ ਮੰਗੋਲੀਆ ਦੀ ਰਾਜਧਾਨੀ ਉਲਾਨਬਟਾਰ 'ਚ ਫਸੇ 228 ਯਾਤਰੀਆਂ ਅਤੇ 17 ਚਾਲਕ ਦਲ ਦੇ ਮੈਂਬਰਾਂ ਨੂੰ ਦਿੱਲੀ ਪਹੁੰਚਾਇਆ | ਤਕਨੀਕੀ ਖ਼ਰਾਬੀ ਕਾਰਨ ਸੋਮਵਾਰ ਨੂੰ ਸੈਨ ਫਰਾਂਸਿਸਕੋ-ਦਿੱਲੀ ਉਡਾਣ ਨੂੰ ਮੰਗੋਲੀਆ ਦੀ ਰਾਜਧਾਨੀ ਵੱਲ ਮੋੜਨ ਤੋਂ ਬਾਅਦ ਯਾਤਰੀ ਮੰਗੋਲੀਆ ਦੀ ਰਾਜਧਾਨੀ 'ਚ ਫਸ ਗਏ ਸਨ | ਇਕ ਅਧਿਕਾਰੀ ਨੇ ਦੱਸਿਆ ਕਿ ਉਲਾਨਬਟਾਰ ਤੋਂ ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦੀ ਰਾਹਤ ਉਡਾਣ ਬੁੱਧਵਾਰ ਸਵੇਰੇ ਲਗਭਗ 8.24 ਵਜੇ ਦਿੱਲੀ ਪਹੁੰਚੀ | ਬੋਇੰਗ 787 ਡ੍ਰੀਮਲਾਈਨਰ ਨਾਲ ਸੰਚਾਲਿਤ ਰਾਹਤ ਉਡਾਣ ਏ.ਆਈ. 183 ਮੰਗਲਵਾਰ ਦੁਪਹਿਰ ਉਲਾਨਬਟਾਰ ਲਈ ਰਵਾਨਾ ਹੋਈ ਸੀ | ਇਕ ਸੂਤਰ ਨੇ ਸੋਮਵਾਰ ਨੂੰ ਦੱਸਿਆ ਸੀ ਕਿ ਬੋਇੰਗ 777 ਜਹਾਜ਼ ਜਿਸ ਨੂੰ ਉਲਾਨਬਟਾਰ ਵੱਲ ਮੋੜਿਆ ਗਿਆ ਸੀ, ਇਸ 'ਚ 228 ਯਾਤਰੀ ਤੇ 17 ਚਾਲਕ ਦਲ ਦੇ ਮੈਂਬਰਾਂ ਸਮੇਤ 245 ਲੋਕ ਸਵਾਰ ਸਨ | ਏਅਰਲਾਈਨ ਨੇ ਇਕ ਬਿਆਨ 'ਚ ਕਿਹਾ ਕਿ ਉਡਾਣ ਨੂੰ ਸਾਵਧਾਨੀ ਵਜੋਂ ਮੋੜਨ ਤੋਂ ਬਾਅਦ ਮੰਗੋਲੀਆ ਦੇ ਉਲਾਨਬਟਾਰ 'ਚ ਫ਼ਸੇ ਯਾਤਰੀਆਂ ਤੇ ਚਾਲਕ ਦਲ ਨੂੰ ਲੈ ਕੇ ਰਾਹਤ ਉਡਾਣ ਅੱਜ ਸਵੇਰੇ ਦਿੱਲੀ ਪਹੁੰਚ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਗਾਜ਼ੀਆਬਾਦ 'ਚ ਪਾਬੰਦੀਸ਼ੁਦਾ ਖੰਘ ਦੀ ਦਵਾਈ ਦੀਆਂ 15.7 ਲੱਖ ਤੋਂ ਵੱਧ ਸ਼ੀਸ਼ੀਆਂ ਜ਼ਬਤ-8 ਗਿ੍ਫ਼ਤਾਰ ਅਗਲੀ ਖ਼ਬਰ ਵੋਟ ਚੋਰੀ ਰਾਹੀਂ ਬਿਹਾਰ 'ਚ ਸਰਕਾਰ ਬਣਾਉਣਾ ਚਾਹੁੰਦਾ ਹੈ ਐਨ.ਡੀ.ਏ.-ਪਿ੍ਅੰਕਾ <br/>
Ad Position 24