17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਹੜ੍ਹਾਂ ਦੀ ਮਾਰ ਤੋਂ ਬਾਅਦ ਝੋਨੇ ਦੀ ਫ਼ਸਲ 'ਤੇ ਹਲਦੀ ਰੋਗ ਦਾ ਹਮਲਾ <br/>

Ad Position 21
No active advertisement
ਅਜੀਤ ਡੈਸਕ 21-09-2025
ਮੂਣਕ, 20 ਸਤੰਬਰ (ਕੇਵਲ ਸਿੰਗਲਾ)-ਇਸ ਸਾਲ ਸੂਬੇ ਦੇ ਕਿਸਾਨਾਂ ਨੂੰ ਕੁਦਰਤ ਦੀ ਕਰੋਪੀ ਦਾ ਵੱਡੀ ਪੱਧਰ 'ਤੇ ਸਾਹਮਣਾ ਕਰਨਾ ਪੈ ਰਿਹਾ ਹੈ | ਸੂਬੇ ਦੇ ਕਿਸਾਨਾਂ ਦੀਆਂ ਫ਼ਸਲਾਂ ਦਾ ਵੱਡਾ ਹਿੱਸਾ ਹੜ੍ਹਾਂ ਦੀ ਮਾਰ ਅਤੇ ਵੱਧ ਬਾਰਸਾਤ ਦੀ ਮਾਰ ਹੇਠ ਆ ਚੁੱਕਾ ਹੈ | ਇਥੇ ਹੀ ਬੱਸ ਨਹੀਂ ਜਿਹੜੀ ਫ਼ਸਲ ਪਾਣੀ ਦੀ ਮਾਰ ਤੋਂ ਬੱਚ ਗਈ ਹੈ, ਉਸ 'ਤੇ ਪਹਿਲਾਂ ਚਾਇਨੀ ਵਾਇਰਸ ਮੱਧਰੇ ਝੋਨੇ ਨੂੰ ਆਪਣੀ ਲਪੇਟ ਲੈ ਲਿਆ | ਹੈਰਾਨੀ ਦੀ ਗੱਲ ਇਹ ਹੈ ਕਿ ਕਈ ਝੋਨੇ ਦੇ ਖੇਤਾਂ 'ਚ ਤਾਂ ਝੋਨੇ ਦੀ 80 ਤੋਂ 90 ਫ਼ੀਸਦੀ ਫ਼ਸਲ ਇਸ ਬਿਮਾਰੀ ਦੀ ਲਪੇਟ ਆ ਚੁੱਕੀ ਹੈ | ਇਸ ਬਿਮਾਰੀ 'ਤੇ ਕਿਸੇ ਵੀ ਫੰਗੀ ਸਾਈਡ ਜਾਂ ਹੋਰ ਛਿੜਕਾਅ ਦਾ ਕੋਈ ਅਸਰ ਨਹੀਂ ਹੋ ਰਿਹਾ ਹੈ | ਖੇਤੀਬਾੜੀ ਮਾਹਿਰਾਂ ਅਨੁਸਾਰ ਇਸ ਪੌਦੇ ਨੂੰ ਪੁੱਟ ਕੇ ਖੇਤ 'ਚ ਦੱਬ ਦੇਣਾ ਚਾਹੀਦਾ ਹੈ ਪਰ ਝੋਨੇ ਦੇ ਕੁਝ ਖੇਤ ਤਾਂ ਅਜਿਹੇ ਹਨ, ਜਿਨ੍ਹਾਂ 'ਚ ਸਿਰਫ਼ ਤੇ ਸਿਰਫ਼ ਮੱਧਰੇ ਪੌਦੇ ਹੀ ਵਿਖਾਈ ਦਿੰਦੇ ਹਨ | ਪਿੰਡ ਮੰਡਵੀ ਦੇ ਕਿਸਾਨ ਹਰਦੀਪ ਸਿੰਘ ਨੇ ਦੱਸਿਆ ਕਿ ਉਹ ਤਕਰੀਬਨ 35 ਏਕੜ ਜ਼ਮੀਨ 'ਚ ਝੋਨੇ ਦੀ ਫ਼ਸਲ ਦੀ ਬਿਜਾਈ ਕਰਦਾ ਹੈ, ਜਿਸ ਵਿਚੋਂ 6 ਏਕੜ ਝੋਨੇ ਦੀ ਫ਼ਸਲ ਤਕਰੀਬਨ 80 ਫ਼ੀਸਦੀ ਤੱਕ ਮੱਧਰੇ ਝੋਨੇ ਦੀ ਬਿਮਾਰੀ ਕਾਰਨ ਬਰਬਾਦ ਹੋ ਚੁੱਕੀ ਹੈ | ਉਨ੍ਹਾਂ ਹੋਰ ਦੱਸਿਆ ਕਿ ਕਈ ਛੋਟੇ ਕਿਸਾਨਾਂ ਦੀ ਤਾਂ ਸਾਰੀ ਦੀ ਸਾਰੀ ਫ਼ਸਲ ਇਸ ਬਿਮਾਰੀ ਦੀ ਮਾਰ ਹੇਠ ਆ ਚੁੱਕੀ ਹੈ | ਇਥੇ ਹੀ ਬਸ ਨਹੀਂ ਪਿਛਲੇ ਇਕ ਹਫ਼ਤੇ ਤੋਂ ਝੋਨੇ ਦੀ ਫ਼ਸਲ 'ਤੇ ਚਿੱਟੇ ਤੇਲੇ ਅਤੇ ਹਲਦੀ ਰੋਗ (ਡੋਡੀ) ਦੀ ਬਿਮਾਰੀਆਂ ਨੇ ਕਿਸਾਨਾਂ ਦੀਆਂ ਚਿੰਤਾਵਾਂ 'ਚ ਵਾਧਾ ਕਰ ਦਿੱਤਾ ਹੈ | ਹਲਦੀ ਰੋਗ ਨਾਲ ਝੋਨੇ ਦੇ ਦਾਣੇ ਦੀ ਡੋਡੀ ਬਣ ਜਾਂਦੀ ਹੈ, ਜਿਸ ਨਾਲ ਝੋਨੇ ਦੇ ਝਾੜ ਅਤੇ ਝੋਨੇ ਦੀ ਗੁਣਵੱਤਾ 'ਤੇ ਕਾਫੀ ਅਸਰ ਪੈਂਦਾ ਹੈ | ਖੇਤੀਬਾੜੀ ਵਿਭਾਗ ਦੇ ਮਾਹਿਰਾਂ ਅਨੁਸਾਰ ਇਸ ਬਿਮਾਰੀ ਨਾਲ ਜਿਹੜੀ ਫ਼ਸਲ ਦੇ ਦਾਣੇ ਦੀ ਡੋਡੀ ਬਣ ਜਾਂਦੀ ਹੈ, ਉਸ ਦਾ ਕੋਈ ਇਲਾਜ ਨਹੀਂ ਅਤੇ ਕਾਪਰ ਸਲਫ਼ੇਟ ਦੀ ਸਪਰੇਅ ਕਰਨ ਨਾਲ ਇਸ ਬਿਮਾਰੀ ਦਾ ਅੱਗੇ ਵਧਣ ਰੋਕਿਆ ਜਾ ਸਕਦਾ ਹੈ | ਇਸ ਬਿਮਾਰੀ ਦਾ ਜ਼ਿਆਦਾਤਰ ਹਮਲਾ ਜ਼ਿਆਦਾ ਬਰਸਾਤ ਪੈਣ 'ਤੇ ਹੀ ਹੁੰਦਾ ਹੈ | ਇਸ ਤੋਂ ਇਲਾਵਾ ਚਿੱਟੇ ਤੇਲੇ ਦੀ ਬਿਮਾਰੀ ਨੇ ਵੀ ਕਿਸਾਨਾਂ ਨੂੰ ਉਲਝਾਈ ਰੱਖਿਆ ਹੈ | ਕਿਸਾਨਾਂ ਨੇ ਸੂਬਾ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਮੱਧਰੇ ਝੋਨੇ ਦੀ ਬਿਮਾਰੀ ਨਾਲ ਪ੍ਰਭਾਵਿਤ ਫ਼ਸਲਾਂ ਦੀ ਵਿਸ਼ੇਸ਼

Ad Position 22
No active advertisement
ਪਿਛਲੀ ਖ਼ਬਰ ਅਮਰੀਕੀ ਫ਼ੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ-4 ਦੀ ਮÏਤ ਅਗਲੀ ਖ਼ਬਰ ਪਿੰਡ ਹਾਕਮਵਾਲਾ ਦਾ ਨੌਜਵਾਨ ਸਾਊਦੀ ਅਰਬ ਦੀ ਜੇਲ੍ਹ 'ਚ ਬੰਦ ਨੌਜਵਾਨ ਦੀ ਮਾਤਾ ਵਲੋਂ ਪੁੱਤ ਦੀ ਰਿਹਾਈ ਲਈ ਗੁਹਾਰ <br...
Ad Position 24