17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਪਿੰਡ ਹਾਕਮਵਾਲਾ ਦਾ ਨੌਜਵਾਨ ਸਾਊਦੀ ਅਰਬ ਦੀ ਜੇਲ੍ਹ 'ਚ ਬੰਦ ਨੌਜਵਾਨ ਦੀ ਮਾਤਾ ਵਲੋਂ ਪੁੱਤ ਦੀ ਰਿਹਾਈ ਲਈ ਗੁਹਾਰ <br/>

Ad Position 21
No active advertisement
ਅਜੀਤ ਡੈਸਕ 21-09-2025
ਬੋਹਾ, 20 ਸਤੰਬਰ (ਰਮੇਸ਼ ਤਾਂਗੜੀ)-ਨੇੜਲੇ ਪਿੰਡ ਹਾਕਮਵਾਲਾ ਦਾ ਨੌਜਵਾਨ ਇਕਬਾਲ ਸਿੰਘ ਪੁੱਤਰ ਮੋਤੀ ਰਾਮ ਡੇਢ ਸਾਲ ਪਹਿਲਾਂ ਘਰੋਂ ਵਿਦੇਸ਼ 'ਚ ਡਰਾਈਵਰ ਦੀ ਨੌਕਰੀ ਕਰਨ ਲਈ ਗਿਆ, ਅਜੇ ਤੱਕ ਨਹੀਂ ਮੁੜਿਆ | ਨੌਜਵਾਨ ਦੀ ਮਾਤਾ ਵਿਧਵਾ ਚਰਨਜੀਤ ਕੌਰ ਨੇ ਦੱਸਿਆ ਕਿ ਉਸ ਦਾ ਪੁੱਤਰ ਪਿੰਡ 'ਚ ਕੋਈ ਰੁਜ਼ਗਾਰ ਨਾ ਮਿਲਣ ਕਰ ਕੇ ਉਹ ਘਰੋਂ ਇਹ ਆਖ ਕੇ ਚਲਾ ਗਿਆ ਕਿ ਉਹ ਬਾਹਰਲੇ ਦੇਸ਼ 'ਚ ਡਰਾਈਵਰ ਦੀ ਨੌਕਰੀ ਕਰਨ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਉਸ ਦਾ ਕੋਈ ਪਤਾ ਨਹੀਂ ਲੱਗਾ ਕਿ ਕਿਸ ਦੇ ਸੰਪਰਕ 'ਚ ਆਇਆ ਅਤੇ ਕਿਸ ਤਰੀਕੇ ਸਾਊਦੀ ਅਰਬ ਪਹੁੰਚ ਗਿਆ | ਉਥੋਂ ਪਹੁੰਚਣ ਮਗਰੋਂ ਉਸ ਦਾ ਫ਼ੋਨ ਆਇਆ ਕਿ ਉਹ ਸਾਊਦੀ ਅਰਬ 'ਚ ਹੈ | ਬੱਸ ਆਪਣੀ ਪਹੁੰਚ ਦੱਸ ਕੇ ਉਸ ਨੇ ਫ਼ੋਨ ਕੱਟ ਦਿੱਤਾ | ਇਸ ਤਰ੍ਹਾਂ ਡੇਢ ਸਾਲ ਤੋਂ ਆਪਣੇ ਪੁੱਤਰ ਦੇ ਵਿਯੋਗ 'ਚ ਦਿਨ ਕੱਟ ਰਹੀ ਹੈ, ਜਦਕਿ ਦੂਜਾ ਬੇਟਾ ਵੱਖ ਰਹਿ ਕੇ ਦਿਹਾੜੀ ਮਜ਼ਦੂਰੀ ਕਰ ਕੇ ਦਿਨ ਟਪਾ ਰਿਹਾ ਹੈ | ਉਹ ਡੇਢ ਸਾਲ ਤੋਂ ਉਸ ਨੂੰ ਲੱਭ ਰਹੀ ਹੈ ਪਰ ਕੋਈ ਪਤਾ ਨਹੀਂ ਲੱਗਾ | ਹੁਣ 6 ਕੁ ਮਹੀਨੇ ਪਹਿਲਾਂ ਇਕਬਾਲ ਦਾ ਫ਼ੋਨ ਆਇਆ ਸੀ ਕਿ ਉਹ ਸਾਊਦੀ ਅਰਬ ਦੀ ਜੇਲ੍ਹ 'ਚ ਹੈ | ਚਰਨਜੀਤ ਕੌਰ ਨੇ ਭਰੇ ਮਨ ਨਾਲ ਕਿਹਾ ਕਿ ਵਿਦੇਸ਼ ਦੀਆਂ ਜੇਲ੍ਹਾਂ 'ਚ ਪੁੱਤ ਨਾਲ ਕਿਹੋ ਜਿਹਾ ਵਿਵਹਾਰ ਕੀਤਾ ਜਾ ਰਿਹਾ ਹੈ ਅਤੇ ਉਸ ਨੂੰ ਕਿਸ ਜੁਰਮ ਤਹਿਤ ਜੇਲ੍ਹ ਭੇਜਿਆ ਗਿਆ ਹੈ, ਬਾਰੇ ਉਹ ਕਾਫ਼ੀ ਦੁਖੀ ਹੈ | ਉਨ੍ਹਾਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਸਮੇਤ ਸਮੂਹ ਪਾਰਟੀਆਂ ਦੇ ਆਗੂਆਂ, ਸਮਾਜ ਸੇਵੀਆਂ ਤੋਂ ਮੰਗ ਕੀਤੀ ਹੈ ਕਿ ਸਾਊਦੀ ਅਰਬ ਦੀ ਜੇਲ੍ਹ 'ਚ ਕੈਦ ਉਸ ਦੇ ਪੁੱਤਰ ਨੂੰ ਜੇਲ੍ਹ 'ਚੋਂ ਕਢਵਾ ਕੇ ਭਾਰਤ ਲਿਆਂਦਾ ਜਾਵੇ |

Ad Position 22
No active advertisement
ਪਿਛਲੀ ਖ਼ਬਰ ਹੜ੍ਹਾਂ ਦੀ ਮਾਰ ਤੋਂ ਬਾਅਦ ਝੋਨੇ ਦੀ ਫ਼ਸਲ 'ਤੇ ਹਲਦੀ ਰੋਗ ਦਾ ਹਮਲਾ <br/> ਅਗਲੀ ਖ਼ਬਰ ਕੇਂਦਰੀ ਮੰਤਰੀ ਮਹੋਲ ਵਲੋਂ ਮੋਗਾ ਜ਼ਿਲ੍ਹੇ 'ਚ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਿਹਾ, ਕੇਂਦਰ ਸਰਕਾਰ ਵਲੋਂ ਹੜ੍ਹ...
Ad Position 24