11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਦੇਵੀਗੜ੍ਹ 'ਚ ਦੀਵਾਲੀ 'ਤੇ ਬਾਜ਼ਾਰਾਂ 'ਚ ਰੌਣਕਾਂ

Ad Position 21
No active advertisement
ਅਜੀਤ ਡੈਸਕ 22-10-2025
ਦੇਵੀਗੜ੍ਹ, 21 ਅਕਤੂਬਰ (ਰਾਜਿੰਦਰ ਸਿੰਘ ਮੌਜੀ)-ਦੀਵਾਲੀ ਮੌਕੇ ਦੇਵੀਗੜ੍ਹ ਦਾ ਮੁੱਖ ਬਾਜ਼ਾਰ ਚਮਕ ਉੱਠਿਆ | ਸੋਹਣੀਆਂ ਲਾਈਟਾਂ ਹੋਣ ਜਾਂ ਰੰਗ-ਬਿਰੰਗੇ ਦੀਵੇ, ਮਿਠਾਈਆਂ ਦੀਆਂ ਦੁਕਾਨਾਂ ਹੋਣ ਜਾਂ ਕੱਪੜਿਆਂ ਦੇ ਸ਼ੋਅ-ਰੂਮ ਹਰ ਜਗ੍ਹਾ ਗਾਹਕਾਂ ਦੀ ਭੀੜ ਸੀ | ਤਿਉਹਾਰ ਦੇ ਮੌਕੇ 'ਤੇ ਘਰ ਸਜਾਉਣ ਲਈ ਲੋਕ ਸਜਾਵਟੀ ਸਾਮਾਨ, ਦੀਵੇ, ਮੋਮਬਤੀਆਂ ਅਤੇ ਲਾਈਟਾਂ ਦੀ ਖ਼ਰੀਦ 'ਚ ਰੁਝੇ ਹੋਏ ਸਨ | ਦੁਕਾਨਦਾਰਾਂ ਨੇ ਵੀ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਵਿਸ਼ੇਸ਼ ਛੂਟਾਂ ਅਤੇ ਆਫਰਾਂ ਦੀ ਘੋਸ਼ਣਾ ਕੀਤੀ | ਕਸਬਾ ਦੇਵੀਗੜ੍ਹ ਦੇ ਕੌਂਸਲਰ ਲਖਵੀਰ ਸਿੰਘ ਕਪੂਰੀ, ਹੈਪੀ ਜ਼ੁਲਕਾਂ, ਦਾਨੂ ਲਾਂਬਾ, ਸ਼ੁਭਮ ਲਾਂਬਾ ਅਤੇ ਗੁਰਮੀਤ ਸਿੰਘ ਭੰਬੂਆਂ ਦਾ ਕਹਿਣਾ ਸੀ ਕਿ ਦੇਵੀਗੜ੍ਹ ਬਾਜ਼ਾਰ ਦੀ ਰੌਣਕ ਪੁਰਾਣੀ ਤਿਉਹਾਰੀਂ ਰਵਾਇਤ ਨੂੰ ਜ਼ਿੰਦਾਬਾਦ ਰੱਖਦੀ ਹੈ | ਰਾਤ ਨੂੰ ਬਾਜ਼ਾਰ ਦੀ ਚਮਕਦਾਰ ਲਾਈਟਾਂ, ਖ਼ੁਸ਼ੀਆਂ ਭਰੀਆਂ ਆਵਾਜ਼ਾਂ ਅਤੇ ਖਿਲਦੇ ਚਿਹਰੇ ਤਿਉਹਾਰ ਦੀ ਰੌਣਕ ਨੂੰ ਹੋਰ ਵੀ ਬਹਾਲ ਕਰ ਰਹੇ ਸਨ | ਦੀਵਾਲੀ ਤੋਂ ਪਹਿਲਾਂ ਹੀ ਦੇਵੀਗੜ੍ਹ ਦਾ ਬਾਜ਼ਾਰ ਤਿਉਹਾਰ ਦੀ ਰੌਸ਼ਨੀ ਨਾਲ ਭਰਿਆ ਹੋਇਆ ਸੀ |
Ad Position 22
No active advertisement
ਪਿਛਲੀ ਖ਼ਬਰ ਸਮਾਣਾ 'ਚ ਉਤਸ਼ਾਹ ਨਾਲ ਮਨਾਇਆ ਬੰਦੀ ਛੋੜ ਦਿਵਸ ਤੇ ਦੀਵਾਲੀ ਅਗਲੀ ਖ਼ਬਰ ਡੀ.ਏ.ਵੀ. ਪਬਲਿਕ ਸਕੂਲ ਨੇ ਰਿਸ਼ੀ ਨਿਰਵਾਣ ਦਿਵਸ ਅਤੇ ਦੀਵਾਲੀ ਦਾ ਤਿਉਹਾਰ ਮਨਾਇਆ
Ad Position 24