08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਨਾਸ਼ਪਤੀ ਪ੍ਰਫੁੱਲਿਤ ਕਰਨ ਲਈ ਕਰਵਾਇਆ ਜਾ ਰਿਹਾ ਜਨਰਲ ਇਜਲਾਸ- ਸੰਧੂ

Ad Position 21
No active advertisement
ਅਜੀਤ ਡੈਸਕ 05-11-2025
ਜੈਂਤੀਪੁਰ, 4 ਅਕਤੂਬਰ (ਭੁਪਿੰਦਰ ਸਿੰਘ ਗਿੱਲ)-ਬਾਗਬਾਨੀ ਵਿਭਾਗ ਪੰਜਾਬ ਅਧੀਨ ਨਾਸ਼ਪਤੀ ਅਸਟੇਟ ਅੰਮਿ੍ਤਸਰ (ਵੇਰਕਾ ਬਾਈਪਾਸ) ਵਿਖੇ 6 ਨਵੰਬਰ ਨੂੰ ਸਵੇਰੇ 10 ਵਜੇ ਨਾਸ਼ਪਤੀ ਖੇਤੀ ਪ੍ਰਫੁਲਿਤ ਕਰਨ ਲਈ ਟੈਕਨੀਕਲ ਸੈਸ਼ਨ ਅਤੇ ਜਨਰਲ ਇਜਲਾਸ ਕੀਤਾ ਜਾ ਰਿਹਾ ਹੈ | ਇਸ ਸੰਬੰਧੀ ਗੱਲਬਾਤ ਕਰਦਿਆਂ ਤਜਿੰਦਰ ਸਿੰਘ ਸੰਧੂ ਡਿਪਟੀ ਡਾਇਰੈਕਟਰ ਬਾਗਬਾਨੀ-ਕਮ-ਸੀ.ਈ.ਓ. ਪੀਅਰ ਅਸਟੇਟ ਵਲੋਂ ਇਸ ਜਨਰਲ ਇਜਲਾਸ ਵਿਚ ਭਾਗ ਲੈਣ ਲਈ ਜ਼ਿਲ੍ਹਾ ਅੰਮਿ੍ਤਸਰ ਅਤੇ ਤਰਨਤਾਰਨ ਦੇ ਨਾਸ਼ਪਤੀ ਦੇ ਸਮੂਹ ਬਾਗਬਾਨਾਂ ਨੂੰ ਖੁੱਲ੍ਹ੍ਹਾ ਸੱਦਾ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਤਕਨੀਕੀ ਸੈਸ਼ਨ ਵਿਚ ਨਾਖ ਨਾਲ ਸੰਬੰਧਿਤ ਵੱਖ-ਵੱਖ ਮਾਹਿਰਾਂ ਵਲੋਂ ਗਿਆਨ ਦਿੱਤਾ ਜਾਵੇਗਾ ਅਤੇ ਬਾਗਬਾਨੀ ਕਿੱਤੇ ਨਾਲ ਸੰਬੰਧਿਤ ਵਿਭਾਗ ਦੀਆਂ ਚੱਲ ਰਹੀਆਂ ਐੱਮ. ਆਈ. ਡੀ. ਐੱਚ. ਸਕੀਮਾਂ ਅਧੀਨ ਜਾਰੀ ਗਾਈਡਲਾਇੰਨਸ ਬਾਰੇ ਜਿਵੇਂ ਕਿ ਨਵਾਂ ਬਾਗ ਲਗਾਉਣ ਲਈ 50 ਹਜ਼ਾਰ ਰੁਪਏ ਪ੍ਰਤੀ ਹੈਕ, ਪੁਰਾਣੇ ਬਾਗਾਂ ਨੂੰ ਮੁੜ ਸੁਰਜੀਤ ਕਰਨ ਲਈ 20 ਹਜਾਰ ਰੁਪੇ ਪ੍ਰਤੀ ਹੈਕ, ਫੁੱਲਾਂ ਦੀ ਕਾਸ਼ਤ ਲਈ 20 ਹਜ਼ਾਰ ਰੁਪਏ ਪ੍ਰਤੀ ਹੈਕ, ਸ਼ੈੱਡਨੈਟ ਹਾਊਸ ਲਈ 14,20,000 /-ਰੁਪਏ ਪ੍ਰਤੀ ਏਕੜ, ਵਰਮੀਕੰਪੋਸਟ ਯੂਨਿਟ ਲਈ 50 ਹਜ਼ਾਰ ਰੁਪਏ, ਖੁੰਬਾਂ ਦੀ ਪੈਦਾਵਾਰ ਅਤੇ ਕੰਪੋਸਟ ਬਣਾਉਣ ਲਈ 12 ਲੱਖ ਰੁਪਏ ਪ੍ਰਤੀ ਯੂਨਿਟ ਆਦਿ ਸਕੀਮਾਂ ਅਤੇ ਪੀਅਰ ਅਸਟੇਟ ਦੀਆਂ ਗਤੀਵਿਧੀਆਂ ਬਾਰੇ ਵਿਸਤਾਰ ਸਹਿਤ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਸੀਨੀ: ਸੈਕੰ: ਸਕੂਲ ਮਜੀਠਾ ਵਿਖੇ ਤਿੰਨ ਰੋਜ਼ਾ ਆਰਟ ਵਰਕਸ਼ਾਪ ਦਾ ਆਯੋਜਨ ਵਿਦਿਆਰਥੀਆਂ ਨੇ ਵੇਸਟ ਮਟੀਰੀਅਲ ਤੋਂ ਬਣ... ਅਗਲੀ ਖ਼ਬਰ ਮਜੀਠਾ ਵਿਖੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਨਗਰ ਕੀਰਤਨ ਸਜਾਇਆ
Ad Position 24