05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਐਸ. ਡੀ. ਐਮ. ਅੱਜ ਕਰਨਗੇ ਭਾਈ ਘਨੱਈਆ ਚੈਰੀਟੇਬਲ ਹਸਪਤਾਲ ਬ੍ਰਹਮਪੁਰ ਵਿਖੇ ਡਾਇਲਸਿਸ ਸੈਂਟਰ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 05-11-2025
ਨੰਗਲ, 4 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਭਾਰਤ ਵਿਕਾਸ ਪ੍ਰੀਸ਼ਦ ਭਾਖੜਾ ਨੰਗਲ ਇਕਾਈ ਵਲੋਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਭਾਈ ਘਨੱਈਆ ਚੈਰੀਟੇਬਲ ਹਸਪਤਾਲ ਬ੍ਰਹਮਪੁਰ ਵਿਖੇ ਡਾਇਲਸਿਸ ਸੈਂਟਰ ਦਾ ਉਦਘਾਟਨ ਐਸ. ਡੀ. ਐਮ. ਨੰਗਲ ਸਚਿਨ ਪਾਠਕ ਵਲੋਂ ਕੀਤਾ ਜਾਵੇਗਾ | ਇਹ ਜਾਣਕਾਰੀ ਦਿੰਦਿਆਂ ਐਡਵੋਕੇਟ ਅਸ਼ੋਕ ਮਨੋਚਾ ਡਾਇਰੈਕਟਰ ਨੇ ਦੱਸਿਆ ਕਿ ਬੁੱਧਵਾਰ ਨੂੰ ਸਵੇਰੇ 9 ਤੋਂ 1 ਵਜੇ ਤੱਕ ਗ੍ਰੈਸ ਮੇਗਾ ਕੇਅਰ ਹਸਪਤਾਲ ਊਨਾ ਵਲੋਂ ਇਕ ਮੁਫ਼ਤ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ | ਇਸ ਮੌਕੇ ਜਗਮੋਹਣ ਸਿੰਘ ਵਾਲੀਆ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ ਭਾਖੜਾ ਨੰਗਲ, ਇੰਜਨੀਅਰ ਰਾਜਨ ਸੋਨੀ ਸਕੱਤਰ, ਰਜਿੰਦਰ ਸਿੰਘ ਕਟਾਰੀਆ ਪ੍ਰਧਾਨ ਸਮੂਹ ਗੁਰਦੁਆਰਾ ਤਾਲਮੇਲ ਕਮੇਟੀ, ਗੁਰਦੀਪ ਕੁਮਾਰ ਸ਼ਰਮਾ ਪਿ੍ੰਸੀਪਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਈ ਨੰਦ ਲਾਲ ਸਕੂਲ ਮੋਰਿੰਡਾ ਵਿਖੇ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ 16 ਕਿੱਲੋ 160 ਗ੍ਰਾਮ ਭੁੱਕੀ ਪੋਸਤ ਸਮੇਤ 1 ਕਾਬੂ <br/>
Ad Position 24