18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਮਾਮਲਾ ਪੋਤੇ ਵਲੋਂ ਨਸ਼ੇ ਦੀ ਹਾਲਤ 'ਚ ਦਾਦੀ ਦਾ ਗਲਾ ਰੇਤ ਕੇ ਕਤਲ ਕਰਨ ਦਾ ਪੋਸਟਮਾਰਟਮ ਦੌਰਾਨ ਹੱਡੀ 'ਚ ਫਸਿਆ ਚਾਕੂ ਕੱਢਿਆ ਗਿਆ ਬਾਹਰ <br/>

Ad Position 21
No active advertisement
ਅਜੀਤ ਡੈਸਕ 17-10-2025
ਡੇਰਾਬੱਸੀ, 16 ਅਕਤੂਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੀ ਗੁਪਤਾ ਕਾਲੋਨੀ ਵਿਚਲੀ ਗਲੀ ਨੰ.-11 ਵਿਖੇ ਬੀਤੇ ਦਿਨ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ | ਨਸ਼ੇ ਦੀ ਹਾਲਤ 'ਚ ਇਕ ਪੋਤੇ ਨੇ ਆਪਣੀ 85 ਸਾਲਾ ਦਾਦੀ ਦਾ ਗਲਾ ਚਾਕੂ ਨਾਲ ਰੇਤ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ | ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਮਿ੍ਤਕ ਦੀ ਪਛਾਣ ਗੁਰਬਚਨ ਕੌਰ (85) ਵਜੋਂ ਹੋਈ ਹੈ, ਜਦਕਿ ਮੁਲਜ਼ਮ ਦੀ ਪਛਾਣ ਅਰੀਸ਼ ਸੈਣੀ (27) ਪੁੱਤਰ ਕੁਲਦੀਪ ਸਿੰਘ ਵਾਸੀ ਗੁਪਤਾ ਕਾਲੋਨੀ ਡੇਰਾਬੱਸੀ ਵਜੋਂ ਹੋਈ ਹੈ | ਪਰਿਵਾਰ ਅਨੁਸਾਰ ਅਰੀਸ਼ ਪਿਛਲੇ ਕਈ ਮਹੀਨਿਆਂ ਤੋਂ ਬੇਰੁਜ਼ਗਾਰ ਹੋਣ ਕਾਰਨ ਸ਼ਰਾਬ ਦੀ ਲਤ ਦਾ ਸ਼ਿਕਾਰ ਹੋ ਗਿਆ ਸੀ | ਪਰਿਵਾਰ ਵਲੋਂ ਉਸ ਨੂੰ ਸ਼ਰਾਬ ਛੱਡਣ ਦੀ ਸਲਾਹ ਦਿੱਤੀ ਜਾਂਦੀ ਸੀ, ਜਿਸ ਕਰਕੇ ਉਹ ਅਕਸਰ ਗੁੱਸੇ 'ਚ ਰਹਿੰਦਾ ਸੀ |
ਸ਼ਰਾਬ ਪੀਣ ਤੋਂ ਰੋਕਣ ਕਾਰਨ ਹੀ ਦਾਦੀ ਦਾ ਕੀਤਾ ਕਤਲ- ਬੁੱਧਵਾਰ ਦੁਪਹਿਰ ਸਮੇਂ ਘਰ 'ਚ ਕੇਵਲ ਗੁਰਬਚਨ ਕੌਰ ਅਤੇ ਅਰੀਸ਼ ਸੈਣੀ ਹੀ ਮੌਜੂਦ ਸਨ | ਜਦੋਂ ਅਰੀਸ਼ ਦੀ ਮਾਂ ਵੀਨਾ ਸੈਣੀ ਡਿਊਟੀ ਤੋਂ ਵਾਪਸ ਆਈ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ | ਦਰਵਾਜ਼ਾ ਖੜ੍ਹਕਾਉਣ 'ਤੇ ਅਰੀਸ਼ ਨੇ ਦਰਵਾਜ਼ਾ ਖੋਲ੍ਹਦਿਆਂ ਕਿਹਾ ਕਿ ਦਾਦੀ ਮੈਨੂੰ ਸ਼ਰਾਬ ਪੀਣ ਤੋਂ ਰੋਕਦੀ ਸੀ ਤੇ ਮੈਂ ਗੁੱਸੇ 'ਚ ਉਸ ਦਾ ਕਤਲ ਕਰ ਦਿੱਤਾ | ਇਸ ਤੋਂ ਬਾਅਦ ਜਦੋਂ ਵੀਨਾ ਸੈਣੀ ਨੇ ਅੰਦਰ ਜਾ ਕੇ ਦੇਖਿਆ ਤਾਂ ਗੁਰਬਚਨ ਕੌਰ ਦੀ ਖ਼ੂਨ ਨਾਲ ਲੱਥਪੱਥ ਲਾਸ਼ ਪਈ ਸੀ | ਘਟਨਾ ਦੀ ਸੂਚਨਾ ਮਿਲਣ 'ਤੇ ਡੇਰਾਬੱਸੀ ਦੇ ਡੀ. ਐੱਸ. ਪੀ. ਬਿਕਰਮਜੀਤ ਸਿੰਘ ਬਰਾੜ ਸਮੇਤ ਪੁਲਿਸ ਟੀਮ ਵਲੋਂ ਮੌਕੇ 'ਤੇ ਜਾਂਚ ਕਰਨ ਉਪਰੰਤ ਫੋਰੈਂਸਿਕ ਟੀਮ ਨੂੰ ਵੀ ਘਟਨਾ ਸਥਾਨ 'ਤੇ ਸੱਦਿਆ ਅਤੇ ਫ਼ਿਰ ਲਾਸ਼ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ | ਅੱਜ ਸਿਵਲ ਹਸਪਤਾਲ ਡੇਰਾਬੱਸੀ ਵਿਖੇ ਮਿ੍ਤਕ ਗੁਰਬਚਨ ਕੌਰ ਦਾ ਪੋਸਟਮਾਰਟਮ ਕਰਵਾਇਆ ਗਿਆ | ਡਾਕਟਰੀ ਰਿਪੋਰਟ ਅਨੁਸਾਰ ਪੋਤੇ ਵਲੋਂ ਕੀਤਾ ਗਿਆ ਚਾਕੂ ਦਾ ਵਾਰ ਇੰਨਾ ਗਹਿਰਾ ਸੀ ਕਿ ਚਾਕੂ ਗਲੇ ਦੀ ਹੱਡੀ 'ਚ ਫਸ ਗਿਆ ਸੀ, ਜਿਸ ਨੂੰ ਪੋਸਟਮਾਰਟਮ ਦੌਰਾਨ ਬਾਹਰ ਕੱਢਿਆ ਗਿਆ | ਉੱਧਰ ਥਾਣਾ ਮੁਖੀ ਇੰਸਪੈਕਟਰ ਸੁਮਿਤ ਮੋਰ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਦੀ ਮਾਂ ਵੀਨਾ ਸੈਣੀ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 103 ਬੀ. ਐੱਨ. ਐੱਸ. ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਗਿ੍ਫ਼ਤਾਰੀ ਲਈ ਟੀਮਾਂ ਤਾਇਨਾਤ ਕਰਕੇ ਭਾਲ ਤੇਜ਼ ਕਰ ਦਿੱਤੀ ਹੈ |


Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਨਗਰ ਨਿਗਮ 'ਚ ਭਰਤੀ ਠੱਗੀ ਦਾ ਮੁੱਖ ਦੋਸ਼ੀ ਮਨਪ੍ਰੀਤ ਸਿੰਘ ਮੁਅੱਤਲ <br/> ਅਗਲੀ ਖ਼ਬਰ ਟੋਯੋਟਾ ਕਿਰਲੋਸਕਰ ਮੋਟਰ ਨੇ ਨਵੇਂ ਟੋਯੋਟਾ ਮੋਬਿਲਿਟੀ ਸਲਿਊਸ਼ਨਜ਼ ਆਉਟਲੈੱਟ ਦੇ ਨਾਲ ਪਹਿਲਾਂ ਤੋਂ ਮਾਲਕੀ ਵਾਲੀਆਂ ਕਾਰਾਂ...
Ad Position 24