04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਚੰਡੀਗੜ੍ਹ ਦੇ ਪੋਸ਼ ਇਲਾਕੇ 'ਚੋਂ ਲੱਖਾਂ ਦੀ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ

Ad Position 21
No active advertisement
ਅਜੀਤ ਡੈਸਕ 28-12-2025
ਚੰਡੀਗੜ੍ਹ, 27 ਦਸੰਬਰ (ਕਪਿਲ ਵਧਵਾ)–ਚੰਡੀਗੜ੍ਹ ਦੇ ਪੋਸ਼ ਇਲਾਕੇ ਸੈਕਟਰ-7 ਸਥਿਤ ਇਕ ਨੂੰ ਕੋਠੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰਾਂ ਨੇ ਸੋਨੇ ਤੇ ਹੀਰੇ ਦੇ ਕੀਮਤੀ ਗਹਿਣੇ ਨਾਲ ਲੱਖਾਂ ਰੁਪਏ ਦੀ ਨਕਦੀ ਚੋਰੀ ਕੀਤੀ ਹੈ | ਜਾਣਕਾਰੀ ਅਨੁਸਾਰ ਥਾਣਾ ਸੈਕਟਰ-26 ਚੰਡੀਗੜ੍ਹ ਥਾਣੇ ਦੀ ਪੁਲਿਸ ਵਲੋਂ ਜਸਮੀਤ ਸਿੰਘ ਵਾਸੀ , ਸੈਕਟਰ-7(ਸੀ) ਦੀ ਸ਼ਿਕਾਇਤ 'ਤੇ ਦੋ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਸ਼ਿਕਾਇਤਕਰਤਾ ਮੁਤਾਬਿਕ ਇਹ ਵਾਰਦਾਤ 24 ਦਸੰਬਰ ਨੂੰ ਵਾਪਰੀ ਹੈ | ਸ਼ਿਕਾਇਤ 'ਚ ਦੱਸਿਆ ਗਿਆ ਕਿ ਚੋਰ 6 ਸੋਨੇ ਦੇ ਕੜੇ, ਇਕ ਡਾਇਮੰਡ ਗੋਲਡ ਸੈੱਟ, ਇਕ ਗੋਲਡ ਸੈੱਟ (ਚੇਨ, ਰਿੰਗ, ਝੁਮਕੇ), ਇਕ ਜੋੜਾ ਝੁਮਕੇ, ਇਕ ਵੱਖਰਾ ਝੁਮਕਾ, ਇਕ ਚਿੱਟੇ ਮੋਤੀ ਦਾ ਗੋਲਡ ਸੈੱਟ, 3 ਡਾਇਮੰਡ ਰਿੰਗ, ਇਕ ਸੋਨੇ ਦੀ ਰਿੰਗ, 2 ਡਾਇਮੰਡ ਪੈਂਡੈਂਟ ਸੈੱਟ, ਇਕ ਸਿਹਰਾ, 14-15 ਪੀਸ ਗੋਲਡ ਸਟੌਪਰ, ਇਕ ਸੋਨੇ ਦੀ ਚੇਨ, 2 ਵੱਡੇ ਡਾਇਮੰਡ ਪੈਂਡੈਂਟ ਸੈੱਟ ਤੇ ਲਗਪਗ 1.5 ਲੱਖ ਰੁਪਏ ਨਕਦੀ ਦੀ ਚੋਰੀ ਕਰ ਲਈ | ਪੁਲਿਸ ਨੇ ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਦੋ ਅਣਪਛਾਤੇ ਚੋਰਾਂ ਦੀ ਤਲਾਸ਼ 'ਚ ਜੁਟੀ ਹੋਈ ਹੈ | ਮਾਮਲੇ ਦੀ ਜਾਂਚ ਜਾਰੀ ਹੈ |
Ad Position 22
No active advertisement
ਪਿਛਲੀ ਖ਼ਬਰ 24 ਸਾਲਾ ਨੌਜਵਾਨ ਲੜਕੀ ਲਾਪਤਾ ਹੋਣ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਬਾਬਾ ਮੋਤੀ ਰਾਮ ਮਹਿਰਾ ਦੀ ਸ਼ਹਾਦਤ ਨੂੰ ਸਮਰਪਿਤ ਲੰਗਰ ਲਗਾਇਆ <br/>
Ad Position 24