18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਪੀ. ਜੀ. ਆਈ. ਨੇ ਦੀਵਾਲੀ ਦਾ ਤਿਉਹਾਰ ਮਨਾਉਣ ਲਈ ਜ਼ਰੂਰੀ ਸਾਵਧਾਨੀਆਂ ਅਪਣਾਉਣ ਦੀ ਦਿੱਤੀ ਸਲਾਹ <br/>

Ad Position 21
No active advertisement
ਪੀ. ਜੀ. ਆਈ. ਚੰਡੀਗੜ੍ਹ ਦੇ ਬਾਹਰਲੇ ਗੇਟ ਦੀ ਤਸਵੀਰ | <br/> 17-10-2025
ਚੰਡੀਗੜ੍ਹ, 16 ਅਕਤੂਬਰ (ਮਾਰਕੰਡਾ)-ਪੀ. ਜੀ. ਆਈ. ਐੱਮ. ਈ. ਆਰ. ਚੰਡੀਗੜ੍ਹ ਦੇ ਡਾ. ਅਤੁੱਲ ਪਰਾਸ਼ਰ ਮੁਖੀ ਪਲਾਸਟਿਕ ਸਰਜਰੀ ਵਿਭਾਗ ਦੀ ਅਗਵਾਈ ਹੇਠ ਪਲਾਸਟਿਕ ਸਰਜਰੀ ਵਿਭਾਗ ਨੇ ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਮਨਾਉਣ ਲਈ ਕੁੱਝ ਜ਼ਰੂਰੀ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ, ਜਿਸ ਵਿਚ ਦੀਵੇ, ਮੋਮਬੱਤੀਆਂ ਜਾਂ ਪਟਾਕੇ ਜਗਾਉਂਦੇ ਸਮੇਂ ਢਿੱਲੇ ਜਾਂ ਸਿੰਥੈਟਿਕ ਕੱਪੜੇ ਪਾਉਣ ਤੋਂ ਬਚਣ, ਪਟਾਕੇ ਅਤੇ ਦੀਵੇ ਜਗਾਉਂਦੇ ਸਮੇਂ ਇਕ ਬਾਂਹ ਦੀ ਦੂਰੀ ਜ਼ਰੂਰੀ, ਕਦੇ ਵੀ ਅਜਿਹੇ ਪਟਾਕੇ ਨਾ ਚੁੱਕੋ ਜੋ ਫਟਣ ਵਿਚ ਅਸਫਲ ਰਹੇ, ਕਿਉਂਕਿ ਇਹ ਹੱਥਾਂ ਅਤੇ ਚਿਹਰੇ 'ਤੇ ਗੰਭੀਰ ਸੱਟਾਂ ਦਾ ਕਾਰਨ ਬਣ ਸਕਦੇ ਹਨ, ਵਰਤੇ ਹੋਏ ਪਟਾਕਿਆਂ ਨੂੰ ਪਾਣੀ ਜਾਂ ਰੇਤ ਦੀ ਬਾਲਟੀ ਵਿਚ ਡੁਬੋ ਕੇ ਸੁਰੱਖਿਅਤ ਢੰਗ ਨਾਲ ਨਿਪਟਾਓ, ਪੈਰਾਂ ਦੀ ਸੁਰੱਖਿਆ ਲਈ ਪਟਾਕੇ ਚਲਾਉਂਦੇ ਸਮੇਂ ਜੁੱਤੇ ਪਾਉ, ਪਟਾਕੇ ਹੱਥ ਵਿਚ ਫੜ ਕੇ ਨਾ ਫੂਕੋ | ਦੱਸਣਯੋਗ ਹੈ ਕਿ ਹਰ ਸਾਲ ਪੀ. ਜੀ. ਆਈ. ਵਿਚ ਦੀਵਾਲੀ ਮੌਕੇ ਪਟਾਕੇ ਚਲਾਉਣ ਕਾਰਨ ਗੰਭੀਰ ਹੱਥ ਦੀਆਂ ਬਿਮਾਰੀਆਂ ਵਾਲੇ ਬਹੁਤ ਸਾਰੇ ਮਰੀਜ਼ ਦਾਖਲ ਹੁੰਦੇ ਹਨ | ਪਟਾਕੇ ਚਲਾਉਣ ਨਾਲ ਹੱਥਾ ਪੈਰਾਂ ਵਿਚ ਡੂੰਘੀ ਜਲਣ, ਉਂਗਲਾਂ ਕੱਟਣ ਅਤੇ ਹੱਥਾਂ ਦੇ ਕੰਮ ਕਰਨ ਦੇ ਸਥਾਈ ਨੁਕਸਾਨ ਦਾ ਕਾਰਨ ਬਣਦਾ ਹੈ | ਡਾ. ਅਤੁੱਲ ਪਰਾਸ਼ਰ ਮੁਖੀ ਪਲਾਸਟਿਕ ਸਰਜਰੀ ਵਿਭਾਗ ਪੀ.ਜੀ.ਆਈ. ਚੰਡੀਗੜ੍ਹ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦੀਵਾਲੀ ਦੌਰਾਨ ਦੇਖੀਆਂ ਜਾਣ ਵਾਲੀਆਂ ਜ਼ਿਆਦਾਤਰ ਜਲਨ ਅਤੇ ਹੱਥਾਂ ਦੀਆਂ ਸੱਟਾਂ ਪੂਰੀ ਤਰ੍ਹਾਂ ਟਾਲਣਯੋਗ ਹਨ ਅਤੇ ਸਾਦੀ ਦੇਖਭਾਲ ਅਤੇ ਸਾਵਧਾਨੀ ਨਾਲ ਪੂਰੀ ਤਰ੍ਹਾਂ ਰੋਕੀਆਂ ਜਾ ਸਕਦੀਆਂ ਹਨ | ਜੇਕਰ ਪਟਾਕੇ ਚਲਾਉਣ ਨਾਲ ਅਜਿਹਾ ਕੁੱਝ ਹੁੰਦਾ ਹੈ ਤਾਂ ਸੜੀ ਹੋਈ ਥਾਂ 'ਤੇ ਤੁਰੰਤ ਸਾਫ਼, ਠੰਢਾ ਪਾਣੀ ਪਾਓ ਜਦੋਂ ਤੱਕ ਜਲਨ ਬੰਦ ਨਾ ਹੋ ਜਾਵੇ | ਇਸ ਜਗਾਂ ਤੇ ਟੁੱਥਪੇਸਟ, ਸਿਆਹੀ, ਮੱਖਣ ਜਾਂ ਕੋਈ ਵੀ ਘਰੇਲੂ ਪਦਾਰਥ ਨਾ ਲਗਾਓ | ਸੋਜ ਸ਼ੁਰੂ ਹੋਣ ਤੋਂ ਪਹਿਲਾਂ ਮੁੰਦਰੀਆਂ, ਚੂੜੀਆਂ ਜਾਂ ਤੰਗ ਉਪਕਰਨ ਉਤਾਰ ਦਿਓ | ਜੇਕਰ ਕੱਪੜਿਆਂ ਨੂੰ ਅੱਗ ਲੱਗ ਜਾਵੇ ਤਾਂ ਅੱਗ ਤੁਹਾਡੇ ਚਿਹਰੇ ਤੱਕ ਨਾ ਪਹੁੰਚਣ ਤੋਂ ਬਚਾਉਣ ਲਈ ਜ਼ਮੀਨ 'ਤੇ ਡਿੱਗ ਜਾਓ | ਅੱਗ ਨੂੰ ਦਬਾਉਣ ਲਈ ਜ਼ਮੀਨ 'ਤੇ ਪਲਟੋ | ਆਕਸੀਜਨ ਦੀ ਸਪਲਾਈ ਨੂੰ ਕੱਟਣ ਅਤੇ ਅੱਗ ਬੁਝਾਉਣ ਲਈ ਇੱਕ ਮੋਟਾ ਗਲੀਚਾ ਜਾਂ ਕੰਬਲ ਵੀ ਵਰਤਿਆ ਜਾ ਸਕਦਾ ਹੈ | ਵਿਭਾਗ ਨੇ ਇਸ ਤਿਉਹਾਰੀਂ ਸੀਜ਼ਨ ਦੌਰਾਨ ਜਲਨ ਦੀਆਂ ਸੱਟਾਂ ਦੇ ਪ੍ਰਬੰਧਨ ਲਈ ਢੁਕਵੇਂ ਪ੍ਰਬੰਧ ਕੀਤੇ ਹਨ | ਵਿਸ਼ੇਸ਼ ਤੌਰ 'ਤੇ ਟੀਮਾਂ 24 ਘੰਟੇ ਉਪਲਬਧ ਹੋਣ ਗਈਆਂ |

Ad Position 22
No active advertisement
ਪਿਛਲੀ ਖ਼ਬਰ ਸ਼ਰਾਬ ਦੇ ਨਸ਼ੇ 'ਚ ਧੁੱਤ ਵਿਅਕਤੀ ਦੀ ਟੋਭੇ 'ਚ ਡਿਗਣ ਕਰਕੇ ਮੌਤ ਅਗਲੀ ਖ਼ਬਰ ਐੱਸ. ਸੀ. ਸਿਖਿਆਰਥੀਆਂ ਲਈ ਮੁਫ਼ਤ ਡੇਅਰੀ ਸਿਖਲਾਈ 27 ਤੋਂ
Ad Position 24