13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਬੇਕਰੀ ਦੇ ਕੈਮੀਕਲ ਰਹਿਤ ਸਾਫ਼-ਸੁਥਰੇ ਢੰਗ ਨਾਲ ਉਤਪਾਦ ਬਣਾਉਣ ਦੀ ਸਿਖਲਾਈ ਦੇਣ ਲਈ ਟ੍ਰੇਨਿੰਗ ਕਰਵਾਈ <br/>

Ad Position 21
No active advertisement
ਅਜੀਤ ਡੈਸਕ 21-09-2025
ਐੱਸ. ਏ. ਐੱਸ. ਨਗਰ, 20 ਸਤੰਬਰ (ਪ੍ਰੋ. ਅਵਤਾਰ ਸਿੰਘ)-ਡਾ. ਗੁਰਮੇਲ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਮੁਹਾਲੀ ਦੀ ਅਗਵਾਈ ਹੇਠ ਆਤਮਾ ਸਕੀਮ ਅਧੀਨ ਲਗਭਗ 30 ਬੀਬੀਆਂ ਨੂੰ ਬਿਨਾਂ ਕੈਮੀਕਲ ਵਰਤੇ ਸਾਫ਼-ਸੁਥਰੇ ਢੰਗ ਨਾਲ ਬੇਕਰੀ ਉਤਪਾਦ ਬਣਾਉਣ ਦੀ ਸਿਖਲਾਈ ਦੇਣ ਲਈ ਪੰਜ ਰੋਜ਼ਾ ਸਕਿੱਲ ਟ੍ਰੇਨਿੰਗ ਕਰਵਾਈ ਗਈ | ਇਸ ਦੌਰਾਨ ਬੀਬੀਆਂ ਨੂੰ ਬਿਸਕੁੱਟ, ਮਫੀਨ, ਡੋਨਟ, ਕੇਕ, ਬਿਸਕੱੁਟ, ਪੀਜ਼ਾ, ਬਰੈਡ ਤੇ ਚਾਕਲੇਟਾਂ ਦੇ ਨਾਲ-ਨਾਲ ਹੋਰ 10-15 ਉਤਪਾਦ ਤਿਆਰ ਕਰਨ ਦੀ ਸਿਖਲਾਈ ਦਿੱਤੀ ਗਈ | ਇਹ ਟ੍ਰੇਨਿੰਗ ਸ਼ੈਫ ਅੰਸ਼ੂਰਾਮ ਸਹਾਇਕ ਪ੍ਰੋਫੈਸਰ ਸੀ. ਜੀ. ਸੀ. ਲਾਡਰਾਂ ਵਲੋਂ ਦਿੱਤੀ ਗਈ | ਇਸ ਟ੍ਰੇਨਿੰਗ ਦੌਰਾਨ ਡਾ. ਪੂਜਾ ਭੱਟ ਸਹਾਇਕ ਪ੍ਰੋਫੈਸਰ ਸੀ. ਜੀ. ਸੀ. ਲਾਂਡਰਾਂ ਬੇਕਰੀ ਦੇ ਉਤਪਾਦ ਦੀ ਪੌਸ਼ਟਿਕਤਾ ਨੂੰ ਵਧਾਉਣ ਬਾਰੇ ਜਾਣਕਾਰੀ ਦਿੱਤੀ, ਜਦਕਿ ਸ਼ਿਖਾ ਸਿੰਗਲਾ ਡਿਪਟੀ ਪ੍ਰਾਜੈਕਟ ਡਾਇਰੈਕਟਰ ਆਤਮਾ ਨੇ ਬੀਬੀਆਂ ਨੂੰ ਇਸ ਟ੍ਰੇਨਿੰਗ ਦਾ ਵੱਧ ਤੋਂ ਵੱਧ ਲਾਭ ਲੈਣ ਸੰਬੰਧੀ ਪ੍ਰੇਰਿਤ ਕੀਤਾ ਅਤੇ ਨਾਲ ਹੀ ਆਤਮਾ ਸਕੀਮ ਅਧੀਨ ਲੱਗਦੇ ਕੈਪਾਂ 'ਚ ਬੇਕਰੀ ਦੀ ਟ੍ਰੇਨਿੰਗ ਲੈ ਚੁੱਕੀਆਂ ਬੀਬੀਆਂ ਨੂੰ ਮੁਫ਼ਤ 'ਚ ਸਟਾਲ ਦਿਵਾਉਣ ਦਾ ਭਰੋਸਾ ਦਿੱਤਾ | ਇਸ ਮੌਕੇ ਡਾ. ਗੁਰਦਿਆਲ ਕੁਮਾਰ ਖੇਤੀਬਾੜੀ ਵਿਕਾਸ ਅਫ਼ਸਰ ਨੇ ਬੀਬੀਆਂ ਨੂੰ ਆਤਮਾ ਸਕੀਮ ਅਤੇ ਖੇਤੀਬਾੜੀ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਵਿਸਥਾਰ 'ਚ ਜਾਣਕਾਰੀ ਦਿੱਤੀ ਤਾਂ ਜੋ ਬੀਬੀਆਂ ਇਨ੍ਹਾਂ ਸਕੀਮਾਂ ਦਾ ਲਾਭ ਲੈ ਕੇ ਆਪਣੇ ਜੀਵਨ ਪੱਧਰ ਉੱਚਾ ਚੁੱਕ ਸਕਣ | ਇਸ ਮੌਕੇ ਬੀਬੀਆਂ ਨੇ ਭਵਿੱਖ 'ਚ ਵੀ ਇਹੋ ਜਿਹੀਆਂ ਟ੍ਰੇਨਿੰਗਾਂ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ, ਜਦਕਿ ਸੀ. ਜੀ. ਸੀ. ਲਾਂਡਰਾਂ ਦੇ ਨਿਰਦੇਸ਼ਕ ਪਿ੍ੰ. ਵਿਮਲ ਕੁਮਾਰ ਨੇ ਭਵਿੱਖ 'ਚ ਵੀ ਇਹੋ ਜਿਹੀਆਂ ਟੇ੍ਰਨਿੰਗਾਂ ਦੌਰਾਨ ਖੇਤੀਬਾੜੀ ਵਿਭਾਗ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ |

Ad Position 22
No active advertisement
ਪਿਛਲੀ ਖ਼ਬਰ ਪਿੰਡ ਚਡਿਆਲਾ ਨੇੜੇ ਵਾਪਰੇ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ, ਪਿਤਾ ਜ਼ਖ਼ਮੀ <br/> ਅਗਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' 203ਵੇਂ ਦਿਨ, ਪੰਜਾਬ ਪੁਲਿਸ ਨੇ 79 ਨਸ਼ਾ ਤਸਕਰਾਂ ਨੂੰ 11.4 ਕਿੱਲੋਗ੍ਰਾਮ ਹੈਰੋਇਨ, 4.29 ਲੱਖ...
Ad Position 24