13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਬੇਸਬਾਲ 19 ਸਾਲਾ ਲੜਕਿਆਂ ਦੇ ਫਾਈਨਲ ਮੁਕਾਬਲੇ 'ਚ ਸਰਕਾਰੀ ਮਾਡਲ ਸੈਕੰਡਰੀ ਸਕੂਲ ਸੈਕਟਰ 37 ਵਿਜੇਤਾ ਬਣਿਆ <br/>

Ad Position 21
No active advertisement
ਅਜੀਤ ਡੈਸਕ 21-09-2025
ਚੰਡੀਗੜ੍ਹ, 20 ਸਤੰਬਰ (ਬਲਜਿੰਦਰ ਸਿੰਘ ਹਾਂਡਾ)-ਯੂ.ਟੀ ਚੰਡੀਗੜ੍ਹ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਅੰਤਰ ਸਕੂਲ ਖੇਡ ਟੂਰਨਾਮੈਂਟ ਬੇਸਬਾਲ 19 ਸਾਲਾ ਲੜਕਿਆਂ ਦੇ ਵਰਗ ਵਿਚ ਸਰਕਾਰੀ ਮਾਡਲ ਦਾ ਸਕੂਲ ਸੈਕਟਰ 37 ਨੇ ਫਾਈਨਲ ਮੈਚ ਵਿਚ ਡੀ.ਏ.ਵੀ ਸਕੂਲ ਸੈਕਟਰ-8 ਦੀ ਟੀਮ ਨੂੰ 9-2 ਅੰਕਾਂ ਦੇ ਫ਼ਰਕ ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਡੀ.ਏ.ਵੀ ਸਕੂਲ ਸੈਕਟਰ-8 ਦੂਸਰੇ ਸਥਾਨ ਉੱਤੇ ਰਿਹਾ | ਸਰਕਾਰੀ ਮਾਡਲ ਸਕੂਲ ਸੈਕਟਰ 10 ਨੇ ਰਿਆਨ ਇੰਟਰਨੈਸ਼ਨਲ ਸਕੂਲ ਸੈਕਟਰ-49 ਨੂੰ 10-2 ਅੰਕਾਂ ਦੇ ਫ਼ਰਕ ਨਾਲ ਹਰਾ ਕੇ ਤੀਸਰਾ ਸਥਾਨ ਹਾਸਲ ਕੀਤਾ | ਬੇਸਬਾਲ 14 ਸਾਲਾਂ ਦੇ ਲੜਕਿਆਂ ਦੇ ਵਰਗ 'ਚ ਸਰਕਾਰ ਮਾਡਲ ਸਕੂਲ ਸੈਕਟਰ-10 ਤੇ ਰਿਆਨ ਇੰਟਰਨੈਸ਼ਨਲ ਸਕੂਲ ਸੈਕਟਰ-49 10-0 ਅੰਕਾਂ ਦੇ ਫ਼ਰਕ ਨਾਲ ਹਰਾ ਕੇ ਪਹਿਲਾਂ ਸਥਾਨ ਹਾਸਲ ਕੀਤਾ ਅਤੇ ਰਿਆਨ ਇੰਟਰਨੈਸ਼ਨਲ ਸਕੂਲ ਸੈਕਟਰ-49 ਨੇ ਦੂਸਰਾ ਸਥਾਨ ਹਾਸਲ ਕੀਤਾ | ਸਰਕਾਰੀ ਮਾਡਲ ਸਕੂਲ ਸੈਕਟਰ 16, ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 37 ਨੂੰ ਹਰਾ ਕ | ਤੀਸਰਾ ਸਥਾਨ 'ਤੇ ਰਿਹਾ | ਫ਼ੁੱਟਬਾਲ 19 ਲੜਕਿਆਂ ਦੇ ਵਰਗ ਸੈਮਫਾਈਨਲ ਵਿਚ ਮੁਕਾਬਲਿਆਂ ਵਿਚ ਸੈਂਟ ਜੋਨ ਸੈਕਟਰ-26 ਨੇ ਸ਼ਿਸ਼ੂ ਨਿਕੇਤਨ ਸਕੂਲ ਸੈਕਟਰ-22 ਨੂੰ ਤਿੰਨ ਜੀਰੋ ਗੋਲਾ ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਪੱਕੀ ਕਰ ਲਈ ਅਤੇ ਦੂਸਰੇ ਸੈਮੀਫਾਈਨਲ ਵਿਚ ਸੈਂਟਰ ਸੋਲਜਰ ਸਕੂਲ ਸੈਕਟਰ-28 ਨੇ ਸਰਕਾਰੀ ਮਾਡਲ ਸਕੂਲ ਸੈਕਟਰ 21 ਨੂੰ 2-0 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ |


Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦੇ 'ਵੋਟ ਚੋਰੀ' ਦੇ ਦੋਸ਼ਾਂ 'ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਪਲਟਵਾਰ <br/> ਅਗਲੀ ਖ਼ਬਰ ਚੰਡੀਗੜ੍ਹ ਦੇ ਸੈਕਟਰ 26 ਮੰਡੀ ਵਿਖੇ ਵਿਕਾਸ ਅਤੇ ਬੁਨਿਆਦੀ ਢਾਂਚੇ ਦੇ ਕੰਮਾਂ ਦੀ ਸਮੀਖਿਆ ਹਰੀ ਕਲੀਕਟ ਨੇ ਕੀਤਾ ਦੌਰਾ...
Ad Position 24