27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਨੇ ਤਿੰਨ ਨਵੇਂ ਫਾਇਰ ਟੈਂਡਰਾਂ ਨੂੰ ਦਿਖਾਈ ਹਰੀ ਝੰਡੀ <br/>

Ad Position 21
No active advertisement
ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਅਤੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਫਾਇਰ ਬਿ੍ਗੇਡ ਦੇ ਬੇੜੇ ਵਿਚ ਸ਼ਾਮਿਲ ਕੀਤੇ ਗਏ ਤਿੰਨ ਨਵੇਂ ਫਾਇਰ ਟੈਂਡਰਾਂ ਨੂੰ ਹਰੀ ਝੰਡੀ ਦਿਖਾਉਂਦੇ ਹੋਏ, ਨਾਲ ਮੌਜੂਦ ਜ਼ੋਨਲ ਕਮਿਸ਼ਨਰ ਨੀਰਜ ਜੈਨ | ਅਜੀਤ ਤਸਵੀਰ <br/> 17-10-2025
ਲੁਧਿਆਣਾ, 16 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਅਤੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੇ ਮੰਗਲਵਾਰ ਨੂੰ ਫਾਇਰ ਬਿ੍ਗੇਡ ਦੇ ਬੇੜੇ ਵਿਚ ਸ਼ਾਮਿਲ ਕੀਤੇ ਗਏ ਤਿੰਨ ਨਵੇਂ ਫਾਇਰ ਟੈਂਡਰਾਂ ਨੂੰ ਹਰੀ ਝੰਡੀ ਦਿਖਾਈ | ਤਿੰਨ ਫਾਇਰ ਟੈਂਡਰਾਂ 'ਚ ਇਕ ਮਿਨੀ ਫਾਇਰ ਟੈਂਡਰ, ਇਕ ਮਲਟੀਪਰਪਜ਼ ਫਾਇਰ ਟੈਂਡਰ ਅਤੇ ਇਕ ਵਾਟਰ ਮਿਸਟ-ਕਮ-ਰੈਸਕਿਊ ਟੈਂਡਰ ਸ਼ਾਮਿਲ ਹਨ | ਫਾਇਰ ਟੈਂਡਰਾਂ ਦੀ ਕੀਮਤ ਲਗਭਗ 1.5 ਕਰੋੜ ਰੁਪਏ ਹੈ | ਇਸ ਦੌਰਾਨ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਨੀਰਜ ਜੈਨ, ਏ.ਡੀ.ਐਫ.ਓ. ਜਸਵਿੰਦਰ ਸਿੰਘ, ਐਫ.ਐਸ.ਓ. ਕਰਤਾਰ ਸਿੰਘ ਸਮੇਤ ਫਾਇਰ ਬਿ੍ਗੇਡ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ | ਕਟਰ ਅਤੇ ਕੁੱਝ ਐਲ.ਈ.ਡੀ. ਲਾਈਟਾਂ ਵੀ ਖ਼ਰੀਦੀਆਂ ਗਈਆਂ ਹਨ, ਜੋ ਰਾਤ ਦੇ ਸਮੇਂ ਅੱਗ ਬੁਝਾਉਣ ਵਿਚ ਫਾਇਰ ਬਿ੍ਗੇਡ ਦੀ ਮਦਦ ਕਰਨਗੀਆਂ | ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਤੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੇ ਕਿਹਾ ਕਿ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਇਨ੍ਹਾਂ ਤਿੰਨ ਫਾਇਰ ਟੈਂਡਰਾਂ ਨੂੰ ਫਲੀਟ ਵਿਚ ਸ਼ਾਮਿਲ ਕਰਨ ਨਾਲ ਫਾਇਰ ਬਿ੍ਗੇਡ ਨੂੰ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ 'ਚ ਮਦਦ ਮਿਲੇਗੀ | ਉਨ੍ਹਾਂ ਕਿਹਾ ਕਿ ਫਾਇਰ ਬਿ੍ਗੇਡ ਨੂੰ ਅਲਰਟ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ, ਕਿਉਂਕਿ ਦੀਵਾਲੀ ਦੇ ਤਿਉਹਾਰ ਦੌਰਾਨ ਅੱਗ ਲੱਗਣ ਦੀਆਂ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਹਨ | ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਸੁਰੱਖਿਅਤ ਅਤੇ ਖ਼ੁਸ਼ਹਾਲ ਦੀਵਾਲੀ ਮਨਾਉਣ ਦੀ ਅਪੀਲ ਕੀਤੀ | ਇਸ ਮੌਕੇ ਜ਼ੋਨ ਕਮਿਸ਼ਨਰ ਨੀਰਜ ਜੈਨ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਪਬਲਿਕ ਸਕੂਲ ਵਲੋਂ ਹੜ੍ਹ ਪੀੜਤਾਂ ਲਈ ਸਹਾਇਤਾ ਰਾਸ਼ੀ ਭੇਜੀ <br/> ਅਗਲੀ ਖ਼ਬਰ ਲਾਦੀਆਂ ਵਲੋਂ ਹੰਬੜਾਂ ਦਾਣਾ ਮੰਡੀ 'ਚ ਕਈ ਆੜ੍ਹਤੀਏ ਝੋਨਾ ਵੱਧ ਤੋਲਦੇ ਫੜੇ
Ad Position 24