27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਮਾਊਾਟ ਲਿਟਰਾ ਜ਼ੀ ਸਕੂਲ ਵਿਖੇ ਬੇਬੀ ਸ਼ੋਅ ਪ੍ਰੋਗਰਾਮ ਕਰਵਾਇਆ

Ad Position 21
No active advertisement
ਅਜੀਤ ਡੈਸਕ 07-11-2025
ਚੱਬਾ, 6 ਨਵੰਬਰ (ਜੱਸਾ ਅਨਜਾਣ)-ਮਾਊਾਟ ਲਿਟਰਾ ਜੀ ਸਕੂਲ ਥਾਂਦੇ ਅੰਮਿ੍ਤਸਰ ਵਲੋਂ ਇੱਕ ਮਨੋਰੰਜਨ ਬੇਬੀ ਸ਼ੋਅ ਵਿਗਲ-ਗਿਗਲ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ 250 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ | ਵਿਦਿਆਰਥੀਆਂ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਤੇ ਟਾਇਨੀ ਟੋਟਸ ਵਿਚ ਉਮਰ 2 ਤੋਂ 4 ਸਾਲ ਅਤੇ ਲਿਟਲ ਸਟਾਰ ਉਮਰ 5 ਤੋਂ 7 ਸਾਲ ਸੀ | ਟਾਇਨੀ ਟੋਟਸ ਨੇ ਨਰਸਰੀ ਰਾਇਮਸ ਮਿੰਨੀ ਡਾਂਸ ਅਤੇ ਮੂਮੈਂਟ ਅਤੇ ਫੈਂਸੀ ਡੈੱਸ ਵਰਗੀਆਂ ਸਰਗਰਮੀਆਂ ਵਿਚ ਭਾਗ ਲਿਆ, ਜਦ ਕਿ ਲਿਟਲ ਸਟਾਰਸ ਨੇ ਗਾਇਕੀ, ਗਿੱਧਾ, ਕਵਿਤਾ ਵਿਚਾਰ, ਮੋਨੋ-ਐਕਟਿੰਗ ਅਤੇ ਕਲਾ ਪ੍ਰਦਰਸ਼ਨ ਰਾਹੀਂ ਆਪਣੀਆਂ ਖੂਬੀਆਂ ਦਿਖਾ ਕੇ ਵਾਹ-ਵਾਹ ਖੱਟੀ, ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਚੇਅਰਮੈਨ ਜਥੇ. ਮਗਵਿੰਦਰ ਸਿੰਘ ਖਾਪੜਖੇੜੀ ਵਲੋਂ ਰੰਗ-ਬਿਰੰਗੇ ਗੁਬਾਰੇ ਛੱਡ ਕੇ ਕੀਤੀ ਗਈ | ਇਸ ਮੌਕੇ ਉਨ੍ਹਾਂ ਨਾਲ ਡਾਇਰੈਕਟਰ ਮੁਬਾਰਕ ਸਿੰਘ, ਡਾਇਰੈਕਟਰ ਸਤਨਾਮ ਸਿੰਘ, ਮੈਨੇਜਰ ਡਾਇਰੈਕਟਰ ਨਵਦੀਪ ਕੌਰ ਅਤੇ ਪਿ੍ੰਸੀਪਲ ਜਸਵਿੰਦਰ ਸੇਠੀ ਵੀ ਸ਼ਾਮਿਲ ਸਨ | ਇਸ ਮੌਕੇ ਪਿ੍ੰਸੀਪਲ ਜਸਵਿੰਦਰ ਸੇਠੀ ਨੇ ਦੱਸਿਆ ਕਿ ਸਾਡਾ ਮੁੱਖ ਉਦੇਸ਼ ਹੈ ਕਿ ਬੱਚਿਆਂ ਵਿਚ ਛੋਟੀ ਉਮਰੇ ਆਤਮ-ਵਿਸ਼ਵਾਸ ਵਧਾਉਣਾ ਤੇ ਦੇਸ਼ ਪ੍ਰਤੀ ਭਾਵਨਾ ਵਿਕਸਿਤ ਕਰਨਾ ਹੈ | ਇਸ ਪ੍ਰੋਗਰਾਮ 'ਚ ਆਏ ਮੁੱਖ-ਮਹਿਮਾਨਾਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਨਵਦੀਪ ਕੌਰ ਵਲੋਂ ਜੀ ਆਇਆਂ ਆਖਿਆ ਗਿਆ | ਇਸ ਪ੍ਰੋਗਰਾਮ ਵਿਚ ਅੱਵਲ ਆਏ ਬੱਚਿਆਂ ਨੂੰ ਮੈਡਲਾਂ, ਟਰਾਫ਼ੀਆਂ ਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ੍ਰੀਮਤੀ ਰਮਨੀਕ ਕੌਰ ਅਮਰੀਕਾ, ਪ੍ਰਭਸਿਮਰਨ ਕੌਰ ਚੰਡੀਗੜ੍ਹ, ਅਪਾਰ ਕੌਰ ਭੁੱਲਰ, ਮੈਡਮ ਸੁੁਪ੍ਰੀਤ ਕੌਰ ਅਤੇ ਵੱਡੀ ਗਿਣਤੀ 'ਚ ਸ਼ਖ਼ਸੀਅਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਐਜੂਕੇਸ਼ਨ ਹਲਵਾਰਾ ਵਿਖੇ ਚੌਕਸੀ ਜਾਗਰੂਕਤਾ ਹਫ਼ਤਾ ਮਨਾਇਆ ਅਗਲੀ ਖ਼ਬਰ ਸ੍ਰੀ ਰਾਮ ਸ਼ਰਣਮ ਆਸ਼ਰਮ ਵਿਖੇ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾ ਇਆ
Ad Position 24