07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਪਾਕਿ 'ਚ ਸੁਪਰੀਮ ਕੋਰਟ ਦੀ ਇਮਾਰਤ 'ਚ ਧਮਾਕਾ-12 ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 05-11-2025
ਅੰਮਿ੍ਤਸਰ, 4 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਸੁਪਰੀਮ ਕੋਰਟ ਦੀ ਇਮਾਰਤ 'ਚ ਧਮਾਕਾ ਹੋਇਆ ਹੈ, ਜਿਸ 'ਚ 12 ਲੋਕ ਜ਼ਖ਼ਮੀ ਹੋ ਗਏ ਹਨ | ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਸੁਪਰੀਮ ਕੋਰਟ ਦੀ ਬੇਸਮੈਂਟ 'ਚ ਸਥਿਤ ਕੰਟੀਨ 'ਚ ਇਕ ਗੈਸ ਸਿਲੰਡਰ ਫਟ ਗਿਆ, ਜਿਸ ਕਾਰਨ ਇਕ ਸ਼ਕਤੀਸ਼ਾਲੀ ਧਮਾਕਾ ਹੋਇਆ | ਹਾਲਾਂਕਿ, ਉਥੋਂ ਦੇ ਸਥਾਨਕ ਮੀਡੀਆ ਨੇ ਬਾਅਦ 'ਚ ਰਿਪੋਰਟ ਦਿੱਤੀ ਕਿ ਇਹ ਧਮਾਕਾ ਏਅਰ ਕੰਡੀਸ਼ਨਿੰਗ ਸਿਸਟਮ ਦੀ ਮੁਰੰਮਤ ਦੌਰਾਨ ਹੋਇਆ | ਅਚਾਨਕ ਹੋਏ ਧਮਾਕੇ ਨਾਲ ਸੁਪਰੀਮ ਕੋਰਟ ਦੀ ਇਮਾਰਤ 'ਚ ਦਹਿਸ਼ਤ ਫ਼ੈਲ ਗਈ, ਜਿਸ ਕਾਰਨ ਵਕੀਲ, ਜੱਜ ਸਟਾਫ਼ ਅਤੇ ਹੋਰ ਕਰਮਚਾਰੀ ਘਬਰਾਹਟ 'ਚ ਆਪਣੇ ਕਮਰਿਆਂ 'ਚੋਂ ਨਿਕਲ ਕੇ ਬਾਹਰ ਭੱਜ ਗਏ | ਇਸਲਾਮਾਬਾਦ ਦੇ ਆਈ. ਜੀ. ਪੀ. ਅਲੀ ਨਾਸਿਰ ਰਿਜ਼ਵੀ ਨੇ ਕਿਹਾ ਕਿ ਕੰਟੀਨ 'ਚੋਂ ਕਈ ਦਿਨਾਂ ਤੋਂ ਗੈਸ ਲੀਕ ਹੋ ਰਹੀ ਸੀ | ਉਨ੍ਹਾਂ ਕਿਹਾ ਕਿ ਜ਼ਖ਼ਮੀਆਂ 'ਚੋਂ ਦੋ ਦੀ ਹਾਲਤ ਗੰਭੀਰ ਹੈ ਜਦਕਿ ਏਅਰ ਕੰਡੀਸ਼ਨਰ ਟੈਕਨੀਸ਼ੀਅਨ ਦਾ ਸਰੀਰ ਲਗਭਗ 80 ਫ਼ੀਸਦੀ ਸੜ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਗੜਗੱਜ ਦੀ ਅਗਵਾਈ 'ਚ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਥਾ ਰਵਾਨਾ ਅਗਲੀ ਖ਼ਬਰ ਪਿੰਡ ਅਦਲੀਵਾਲਾ 'ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ
Ad Position 24