07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਡੀ. ਏ. ਵੀ. ਪਬਲਿਕ ਸਕੂਲ ਵਲੋਂ ਪੰਜਾਬ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 05-11-2025
ਅੰਮਿ੍ਤਸਰ, 4 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਪਬਲਿਕ ਸਕੂਲ ਲਾਰੰਸ ਰੋਡ ਅੰਮਿ੍ਤਸਰ ਦੇ ਵਿਹੜੇ ਪੰਜਾਬ ਦਿਵਸ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਪੰਜਾਬ ਦੇ ਸੱਭਿਆਚਾਰ, ਇਸ ਦੀ ਪਿਆਰੀ ਵਿਰਾਸਤ 'ਤੇ ਭਰਪੂਰ ਰੌਸ਼ਨੀ ਪਾਈ ਗਈ | ਵਿਦਿਆਰਥੀਆਂ ਵਲੋਂ ਬੋਲੀਆਂ, ਟੱਪੇ ਤੇ ਲੋਕ ਗੀਤਾਂ ਦੀ ਛਹਿਬਰ ਲਾਈ ਗਈ | ਵਿਦਿਆਰਥੀ ਪੰਜਾਬੀ ਪਰੰਪ੍ਰਾਗਤ ਪਹਿਰਾਵੇ 'ਚ ਸੱਜੇ ਹੋਏ ਸਨ ਅਤੇ ਉਨ੍ਹਾਂ ਨੇ ਪੰਜਾਬ ਦੇ ਅਮੀਰ ਵਿਰਸੇ ਦੇ ਉਤੇ ਆਪਣੀਆਂ ਗੱਲਾਂ ਰਾਹੀਂ ਝਾਤੀ ਮਰਵਾਈ | ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਖ਼ੁਬਸੂਰਤ ਪੰਜਾਬ ਤੇ ਪੰਜਾਬੀਅਤ ਨੂੰ ਦਰਸਾਉਂਦੇ ਚਾਰਟ ਅਤੇ ਪ੍ਰਾਜੈਕਟ ਬਣਾ ਕੇ ਪੇਸ਼ ਕੀਤੇ ਸਨ, ਜਿਨ੍ਹਾਂ ਨੇ ਹਰੇਕ ਦਾ ਮਨ ਮੋਹ ਲਿਆ | ਵਿਦਿਆਰਥੀਆਂ ਨੂੰ ਮੁਬਾਰਕ ਦਿੰਦਿਆਂ ਸਕੂਲ ਦੇ ਪਿ੍ੰਸੀਪਲ ਡਾ. ਪੱਲਵੀ ਸੇਠੀ ਨੇ ਵੀ ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਆਖਿਆ ਕਿ ਸਾਨੂੰ ਸਾਰਿਆਂ ਨੂੰ ਆਪਣੀ ਮਿੱਟੀ, ਆਪਣੀ ਬੋਲੀ ਤੇ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣਾ ਚਾਹੀਦਾ ਹੈ |
Ad Position 22
No active advertisement
ਪਿਛਲੀ ਖ਼ਬਰ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੀਆਂ ਲਗਾਤਾਰ ਕੋਸ਼ਿਸ਼ਾਂ ਨੂੰ ਪਿਆ ਬੂਰ ਅਗਲੀ ਖ਼ਬਰ ਯੂਥ ਫੈਸਟੀਵਲ 'ਚ ਚਮਕੇ ਡੀ. ਏ. ਵੀ. ਕਾਲਜ ਦੇ ਹੋਣਹਾਰ ਵਿਦਿਆਰਥੀ
Ad Position 24