16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਭਾਈ ਮੰਝ ਸਾਹਿਬ ਰੋਡ ਬਿਰਧ ਘਰ ਵਿਖੇ ਭਾਈ ਘਨ੍ਹੱਈਆ ਨੂੰ ਸਮਰਪਿਤ ਮਾਨਵ ਸੇਵਾ ਸਕੰਲਪ ਦਿਵਸ ਮਨਾਇਆ

Ad Position 21
No active advertisement
ਭਾਈ ਘਨ੍ਹੱਈਆ ਬਿਰਧ ਘਰ ਵਿਖੇ ਕਰਵਾਏ ਸਮਾਗਮ ਦੌਰਾਨ ਬਾਬਾ ਬਲਵਿੰਦਰ ਸਿੰਘ ਚਾਹਲ, ਜਰਨੈਲ ਸਿੰਘ ਚਾਹਲ, ਕਵਲਜੀਤ ਸਿੰਘ ਅਤੇ ਮੈਡਮ ਹਰਪ੍ਰੀਤ ਕੌਰ ਆਦਿ | ਤਸਵੀਰ : ਗੁਰਨਾਮ ਸਿੰਘ ਬੁੱਟਰ <br/> 21-09-2025
ਸੁਲਤਾਨਵਿੰਡ, 20 ਸਤੰਬਰ (ਗੁਰਨਾਮ ਸਿੰਘ ਬੁੱਟਰ)-ਭਾਈ ਮੰਝ ਸਾਹਿਬ ਰੋਡ ਸਥਿਤ ਭਾਈ ਘਨ੍ਹੱਈਆ ਬਿਰਧ ਘਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਾਈ ਘਨ੍ਹੱਈਆ ਜੀ ਨੂੰ ਸਮਰਪਿਤ ਮਾਨਵ ਸੇਵਾ ਸਕੰਲਪ ਦਿਵਸ ਭਾਈ ਘਨ੍ਹੱਈਆ ਬਿਰਧ ਘਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਵਿੰਦਰ ਸਿੰਘ ਚਾਹਲ ਦੀ ਅਗਵਾਈ ਹੇਠ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਮਨਾਇਆ ਗਿਆ | ਇਸ ਸਮਾਗਮ ਦੌਰਾਨ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ ਅਤੇ ਸਰੱਬਤ ਦੇ ਭਲੇ ਲਈ ਅਰਦਾਸ ਕੀਤੀ ਗਈ | ਇਸ ਮੌਕੇ ਸੰਤ ਬਾਬਾ ਬਲਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਭਾਈ ਘਨ੍ਹੱਈਆ ਜੀ ਵਲੋਂ ਮਾਨਵਤਾ, ਸਾਂਝੀਵਾਲਤਾ ਅਤੇ ਨਿਸ਼ਕਾਮ ਸੇਵਾ ਦਾ ਵੱਧ ਚੜ੍ਹ ਕੇ ਪ੍ਰਚਾਰ ਕੀਤਾ ਅਤੇ ਜਾਤ-ਪਾਤ ਅਤੇ ਧਰਮ ਦੇ ਭੇਦਭਾਵ ਤੋਂ ਉਪਰ ਉਠ ਕੇ ਉਨ੍ਹਾਂ ਨੇ ਇਨਸਾਨਿਤ ਦੀ ਸੇਵਾ ਕੀਤੀ ਜੋ ਕਿ ਰਹਿੰਦੀ ਦੁਨੀਆ ਤੱਕ ਯਾਦ ਰਹੇਗੀ, ਜਿਸ ਤੋਂ ਸਾਨੂੰ ਸਾਰਿਆਂ ਨੂੰ ਸੇਧ ਲੈ ਕੇ ਆਪਣੇ ਜੀਵਨ ਨੂੰ ਭਾਈ ਘਨ੍ਹੱਈਆ ਜੀ ਦੇ ਪੂਰਨਿਆ 'ਤੇ ਢਾਲਣ ਦੀ ਕੋਸ਼ਿਸ ਕਰਨੀ ਚਾਹੀਦੀ ਹੈ ਤਾਂ ਜੋ ਇਨਸਾਨੀਅਤ ਵਿਚ ਭਰੀ ਨਫਰਤ ਨੂੰ ਆਉਣ ਵਾਲੀਆਂ ਪੀੜੀਆਂ ਵਿਚੋਂ ਖਤਮ ਕੀਤਾ ਜਾ ਸਕੇ | ਇਸ ਮੌਕੇ ਸਤਨਾਮ ਸਿੰਘ ਮੈਨੇਜਰ, ਚੇਅਰਮੈਨ ਜਰਨੈਲ ਸਿੰਘ ਚਾਹਲ, ਸਲਾਹਕਾਰ ਜਗਮੋਹਨ ਸਿੰਘ ਖੋਖਰ, ਮੈਨੇਜਰ ਰਾਕੇਸ਼ ਕੁਮਾਰ, ਡਾ. ਕਵਲਜੀਤ ਸਿੰਘ ਸੋਹੀ, ਕਿ੍ਸ਼ਨ ਲਾਲ, ਅਜੀਤ ਸਿੰਘ, ਮਹਿੰਦਰ ਸਿੰਘ ਮਕੈਨਿਕ, ਸੇਵਾਦਾਰ ਕਾਲਾ ਸਿੰਘ, ਰੂਪ ਲਾਲ ਬਹਾਦਰ, ਸੁਖਬੀਰ ਸਿੰਘ ਚਾਹਲ, ਹਰਜੀਤ ਸਿੰਘ, ਡਾ. ਜਗਬੀਰ ਸਿੰਘ ਚਾਹਲ, ਬੀਬੀ ਗੁਰਮੀਤ ਕੌਰ, ਮੈਡਮ ਹਰਪ੍ਰੀਤ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਂਗਣਵਾੜੀ ਵਰਕਰਾਂ, ਹੈਲਪਰਾਂ ਨੂੰ ਲੋੜਾਂ ਪੂਰੀਆਂ ਕਰਨ ਲਈ ਬਿਨਾਂ ਤਨਖ਼ਾਹ ਤੋਂ ਕਰਨਾ ਪੈ ਰਿਹਾ ਗੁਜ਼ਾਰਾ-ਆਂਗਣਵਾੜੀ ਯੂ... ਅਗਲੀ ਖ਼ਬਰ ਅਗਸਤ ਮਹੀਨੇ ਦੀ ਤਨਖਾਹ ਨਾ ਮਿਲਣ ਕਾਰਨ ਕੰਪਿਊਟਰ ਅਧਿਆਪਕਾਂ 'ਚ ਭਾਰੀ ਰੋਸ <br/>
Ad Position 24