16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਡਿਪਟੀ ਕਮਿਸ਼ਨਰ ਵਲੋਂ ਭਾਈ ਗੁਰਇਕਬਾਲ ਸਿੰਘ ਵਲੋਂ ਹੜ੍ਹ ਪੀੜਤਾਂ ਲਈ ਨਿਭਾਈਆਂ ਜਾ ਰਹੀਆਂ ਨਿਸ਼ਕਾਮ ਰਾਹਤ ਸੇਵਾਵਾਂ ਦੀ ਸ਼ਲਾਘਾ <br/>

Ad Position 21
No active advertisement
ਅਜੀਤ ਡੈਸਕ 21-09-2025
ਅੰਮਿ੍ਤਸਰ, 20 ਸਤੰਬਰ (ਜਸਵੰਤ ਸਿੰਘ ਜੱਸ)-ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਲੋਂ ਭਾਈ ਗੁਰਇਕਬਾਲ ਸਿੰਘ ਦੀ ਅਗਵਾਈ ਵਿਚ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਦਿਨ ਰਾਤ ਨਿਭਾਈਆਂ ਜਾ ਰਹੀਆਂ ਸੇਵਾਵਾਂ ਸ਼ਲਾਘਾਯੋਗ ਹਨ | ਇਸ ਗੱਲ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਅੱਜ ਇਥੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਹੜ੍ਹ ਪੀੜਤ ਲੋੜਵੰਦਾਂ ਨੂੰ ਭਾਈ ਸਾਹਿਬ ਨਾਲ ਮਿਲ ਕੇ ਭਲਾਈ ਕੇਂਦਰ ਵਲੋਂ ਗਊਆਂ, ਮੱਝਾਂ ਦੇਣ ਮੌਕੇ ਕੀਤਾ ਗਿਆ | ਭਾਈ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਕੁਦਰਤੀ ਮਾਰ ਹੇਠ ਆਏ ਹੜ੍ਹ ਪੀੜਤਾਂ ਲਈ ਭਲਾਈ ਕੇਂਦਰ ਤੋਂ ਜਿਥੇ ਰਾਸ਼ਨ ਸਮੱਗਰੀ ਅਤੇ ਹੋਰ ਘਰੇਲੂ ਸਾਮਾਨ ਦਿੱਤਾ ਗਿਆ ਹੈ, ਉਥੇ ਹੁਣ ਉਨ੍ਹਾਂ ਕਿਸਾਨਾਂ, ਜਿਨ੍ਹਾਂ ਦੀਆਂ 2 ਜਾ 4 ਗਾਵਾਂ ਜਾ ਮੱਝਾਂ ਸਨ, ਉਹ ਵੀ ਹੜਾ ਦੌਰਾਨ ਮਰ ਗਈਆਂ ਜਾਂ ਰੁੜ੍ਹ ਗਈਆ ਹਨ, ਉਨ੍ਹਾਂ ਪੀੜਤ ਪਰਿਵਾਰਾਂ ਦੇ ਮੁੜ ਵਸੇਬੇ ਲਈ ਸ੍ਰੀਮਤੀ ਸਾਕਸ਼ੀ ਸਾਹਨੀ ਦੀ ਦੇਖ ਰੇਖ ਹੇਠ ਭਲਾਈ ਕੇਂਦਰ ਵਿਖੇ ਤਿੰਨ ਗਊਆਂ ਤੇ ਮੱਝਾਂ ਦਿੱਤੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਇਸ ਮੌਕੇ ਇਕ ਗਾਂ ਗੁਰਮੀਤ ਕੌਰ ਸੁਪਤਨੀ ਸ਼ਮਸ਼ੇਰ ਸਿੰਘ ਵਾਸੀ ਤਾਲਿਬਪੁਰ ਰਾਮਦਾਸ, ਇਕ ਮੱਝ ਮਹਿੰਦਰ ਸਿੰਘ ਪਿੰਡ ਰਾਮਦਾਸ ਬਾਉਲੀ ਅਤੇ ਇਕ ਮੱਝ ਸ਼ਿੰਦਰ ਸਿੰਘ ਸਪੁੱਤਰ ਅਜੀਤ ਸਿੰਘ ਪਿੰਡ ਪੰਜ ਗਰਾਈਆ ਅਜਨਾਲਾ ਨੂੰ ਭਲਾਈ ਕੇਂਦਰ ਤੋਂ ਦਿੱਤੀਆਂ ਗਈਆਂ ਹਨ | ਇਸ ਮੌਕੇ ਭਾਈ ਗੁਰਇਕਬਾਲ ਸਿੰਘ ਨੇ ਭਲਾਈ ਕੇਂਦਰ ਵਲੋਂ ਡੀ. ਸੀ. ਸਾਹਨੀ ਨੂੰ ਉਨ੍ਹਾਂ ਵਲੋਂ ਦਿਨ ਰਾਤ ਹੜ੍ਹ ਪੀੜਤਾਂ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਪਰਵਾਸੀਆਂ ਦਾ ਵੋਟ ਬੈਂਕ ਖਾਤਰ ਪੰਜਾਬ 'ਚ ਵਸੇਬਾ ਕਰਵਾਉਣ ਲਈ ਸਿਆਸੀ ਪਾਰਟੀਆਂ ਜ਼ਿੰਮੇਵਾਰ-ਹਵਾਰਾ ਕਮੇਟੀ <br/> ਅਗਲੀ ਖ਼ਬਰ ਟਰੈਫਿਕ ਪੁਲਿਸ ਵਲੋਂ ਧਾਰਮਿਕ ਸਥਾਨਾਂ 'ਤੇ ਕਰਮਚਾਰੀ ਤਾਇਨਾਤ <br/>
Ad Position 24