12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

15ਵੀਂ ਆਲ ਇੰਡੀਆ ਤੀਰ ਅੰਦਾਜ਼ੀ ਅੰਤਰ-ਰੇਲਵੇ ਚੈਂਪੀਅਨਸ਼ਿਪ 2026 ਵਿਚ ਫ਼ਿਰੋਜ਼ਪੁਰ ਡਿਵੀਜ਼ਨ ਦੇ ਤੀਰ ਅੰਦਾਜ਼ਾ ਵਲੋਂ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 06-11-2025
ਫ਼ਿਰੋਜਪੁਰ, 5 ਨਵੰਬਰ (ਰਾਕੇਸ਼ ਚਾਵਲਾ)-15ਵੀਂ ਆਲ ਇੰਡੀਆ ਤੀਰ-ਅੰਦਾਜ਼ੀ ਅੰਤਰ-ਰੇਲਵੇ ਚੈਂਪੀਅਨਸ਼ਿਪ ਜੋ 30 ਅਕਤੂਬਰ ਤੋਂ 1 ਨਵੰਬਰ, 2025 ਤੱਕ ਦੱਖਣ ਪੂਰਬੀ ਕੇਂਦਰੀ ਰੇਲਵੇ, ਰਾਏਪੁਰ ਵਿਖੇ ਆਯੋਜਿਤ ਕੀਤੀ ਗਈ ਸੀ | ਜਿਸ ਵਿਚ ਉੱਤਰ ਰੇਲਵੇ ਦੇ ਤੀਰ-ਅੰਦਾਜ਼ਾਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਕੇ ਵੱਖ-ਵੱਖ ਤਗਮੇ ਹਾਸਲ ਕੀਤੇ | ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਡਿਵੀਜ਼ਨ ਦੀ ਜਸਵੀਰ ਕੌਰ ਵਲੋਂ ਕੰਪਾਊਾਡ ਮਹਿਲਾ ਵਰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਕ ਸੋਨ ਤਗਮਾ, ਵਿਅਕਤੀਗਤ ਈਵੈਂਟ ਵਿਚ ਇਕ ਸੋਨ ਤਗਮਾ ਅਤੇ ਮਿਕਸਡ ਪੇ੍ਰਰ ਈਵੈਂਟ ਵਿਚ ਚਾਂਦੀ ਦਾ ਤਗਮਾ ਜਿੱਤਿਆ | ਇਸ ਦੇ ਚੱਲਦੇ ਪਰਵੀਨਾ ਨੇ ਰੈਂਕਿੰਗ ਦੌਰ ਵਿਚ ਚਾਂਦੀ ਦਾ ਤਗਮਾ, ਵਿਅਕਤੀਗਤ ਈਵੈਂਟ ਵਿਚ ਚਾਂਦੀ ਦਾ ਤਗਮਾ ਜਿੱਤਿਆ ਅਤੇ ਸਿਮਰਨਜੋਤ ਸਿੰਘ ਨੇ ਰੈਂਕਿੰਗ ਦੌਰ ਵਿਚ ਕਾਂਸੀ, ਵਿਅਕਤੀਗਤ ਈਵੈਂਟ ਵਿਚ ਕਾਂਸੀ ਦਾ ਤਗਮਾ ਅਤੇ ਮਿਕਸਡ ਪੇ੍ਰਰ ਟੀਮ ਈਵੈਂਟ ਵਿਚ ਚਾਂਦੀ ਦਾ ਤਗਮਾ ਜਿੱਤਿਆ | ਮੁਕਾਬਲਿਆਂ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਉੱਤਰੀ ਰੇਲਵੇ ਦੇ ਤਿੰਨ ਤੀਰ-ਅੰਦਾਜ਼ਾਂ ਨੂੰ ਸੀਨੀਅਰ ਰਾਸ਼ਟਰੀ ਤੀਰ-ਅੰਦਾਜ਼ੀ ਚੈਂਪੀਅਨਸ਼ਿਪ ਲਈ ਚੁਣਿਆ ਗਿਆ ਹੈ | ਜੋ ਕਿ ਦਸੰਬਰ 2025 ਵਿਚ ਹੈਦਰਾਬਾਦ (ਤੇਲੰਗਾਨਾ) ਵਿਚ ਆਯੋਜਿਤ ਕੀਤੀ ਜਾਵੇਗੀ ਅਤੇ ਉਕਤ ਖਿਡਾਰੀ ਭਾਰਤੀ ਰੇਲਵੇ ਦੀ ਨੁਮਾਇੰਦਗੀ ਕਰਨਗੇ | ਰੇਲਵੇ ਮੈਨੇਜਰ ਸੰਜੀਵ ਕੁਮਾਰ ਨੇ ਸਾਰੇ ਜੇਤੂ ਖਿਡਾਰੀਆਂ ਅਤੇ ਸੀਨੀਅਰ ਰਾਸ਼ਟਰੀ ਤੀਰ-ਅੰਦਾਜ਼ੀ ਚੈਂਪੀਅਨਸ਼ਿਪ ਲਈ ਚੁਣੇ ਗਏ ਤੀਰ-ਅੰਦਾਜ਼ਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਦੇ ਮੁਕਾਬਲਿਆਂ ਲਈ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਵੀ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਬਜ਼ੁਰਗਾਂ ਦੇ ਸਤਿਕਾਰ ਲਈ ਸਮਾਜਕ ਸੁਨੇਹੇ ਨਾਲ ਸ਼ੁਰੂ ਹੋਇਆ 21ਵਾਂ ਮੋਹਨ ਲਾਲ ਭਾਸਕਰ ਆਰਟ ਐਂਡ ਥੀਏਟਰ ਫ਼ੈਸਟੀਵਲ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਨੇ 8 ਨਵੰਬਰ ਨੂੰ ਹੋਣ ਵਾਲੇ ਲਾਈਟ ਐਂਡ ਸਾਊਾਡ ਸ਼ੋਅ ਦੀਆਂ ਤਿਆਰੀਆਂ ਨੂੰ ਲੈ ਕੇ ਅਧਿਕਾਰੀਆਂ ਨਾਲ ਕੀਤੀ...
Ad Position 24