29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਚੇਅਰਮੈਨ ਉਪਕਾਰ ਸਿੰਘ ਜਾਖੜ ਨੇ ਅਬੋਹਰ ਮੰਡੀ 'ਚ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ <br/>

Ad Position 21
No active advertisement
ਅਜੀਤ ਡੈਸਕ 17-10-2025
ਅਬੋਹਰ, 16 ਅਕਤੂਬਰ (ਸੁਖਜੀਤ ਸਿੰਘ ਬਰਾੜ)- ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਮਾਰਕੀਟ ਕਮੇਟੀ ਅਬੋਹਰ ਦੇ ਚੇਅਰਮੈਨ ਉਪਕਾਰ ਸਿੰਘ ਜਾਖੜ ਵਲੋ ਅੱਜ ਸਥਾਨਕ ਮੁੱਖ ਅਨਾਜ ਮੰਡੀ ਦਾ ਦੌਰਾ ਕਰਕੇੇ ਝੋਨਾ ਵੇਚਣ ਆਏ ਕਿਸਾਨਾਂ ਦੀਆ ਮੁਸ਼ਕਿਲਾਂ ਸੁਣੀਆਂ ਅਤੇ ਝੋਨੇ ਦੀ ਖ਼ਰੀਦ, ਤੁਲਾਈ, ਲਿਫ਼ਟਿੰਗ ਦਾ ਵੀ ਜਾਇਜ਼ਾ ਲਿਆ | ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਵੀ ਝੋਨਾ ਸੁਕਾ ਕੇ ਮੰਡੀ 'ਚ ਲੈ ਕੇ ਆਉਣ | ਅਸੀਂ ਕਿਸਾਨ ਵੀਰਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਕਾਟ ਦੇ ਕੇ ਆਪਣਾ ਆਰਥਿਕ ਨੁਕਸਾਨ ਨਾ ਕਰਨ | ਸਗੋਂ ਝੋਨਾ ਸੁਕਾ ਕੇ ਵੇਚਣ ਤਾਂ ਉਨ੍ਹਾਂ ਨੂੰ ਵੱਧ ਮੁਨਾਫ਼ਾ ਹੋਵੇ | ਨਾਲੇ ਖ਼ੱਜਲ਼ ਖ਼ੁਆਰੀ ਵੀ ਨਹੀਂ ਹੋਵੇਗੀ | ਜੇਕਰ ਕੋਈ ਏਜੰਸੀ ਜਾ ਵਪਾਰੀ ਉਨ੍ਹਾਂ ਦੇ ਝੋਨੇ ਦੇ ਨਮੀ ਵੱਧ ਹੋਣ ਕਰਕੇ ਕਾਟ ਲਗਾਉਂਦਾ ਹੈ ਤਾਂ ਉਹ ਕਿਸਾਨ ਸਿੱਧਾ ਸਾਡੇ ਨਾਲ ਸੰਪਰਕ ਕਰਨ | ਅਸੀਂ ਅਜਿਹਾ ਕਰਨ ਵਾਲੇ ਵਪਾਰੀਆਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕਰਾਂਗੇ | ਇਸ ਮੌਕੇ ਮਾਰਕੀਟ ਕਮੇਟੀ ਦੇ ਅਧਿਕਾਰੀ, ਕਰਮਚਾਰੀ, ਕਿਸਾਨ ਤੇ ਆੜ੍ਹਤੀ ਵੀਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦੋ ਬੱਚਿਆਂ ਦੇ ਪਿਤਾ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ ਅਗਲੀ ਖ਼ਬਰ ਉੱਘੇ ਸਮਾਜ ਸੇਵੀ ਮੁੰਡੇ ਵਲੋਂ ਵਿਸ਼ਵਕਰਮਾ ਪੂਜਾ ਦਿਵਸ ਦਾ ਕੈਲੰਡਰ ਜਾਰੀ
Ad Position 24