19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਨਿੱਜੀ ਹਸਪਤਾਲ 'ਚੋਂ 2 ਨੌਜਵਾਨਾਂ ਵਲੋਂ ਬੱਚਾ ਚੋਰੀ ਕਰਨ ਦੀ ਕੋਸ਼ਿਸ਼ <br/>

Ad Position 21
No active advertisement
ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰ ਅਤੇ ਹੋਰ | ਤਸਵੀਰ: ਜਗਦੀਪ ਸਿੰਘ <br/> 23-10-2025
ਸੁਜਾਨਪੁਰ, 22 ਅਕਤੂਬਰ (ਜਗਦੀਪ ਸਿੰਘ)-ਪਿਛਲੀ ਰਾਤ ਸੁਜਾਨਪੁਰ ਦੇ ਪੁਲ ਨੰਬਰ-5 ਨੇੜੇ ਪੈਂਦੇ ਆਰੀਆ ਬੱਚਿਆਂ ਦੇ ਹਸਪਤਾਲ ਵਿਚੋਂ ਇਕ ਬੱਚੇ ਨੂੰ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਦੀ ਮੈਂਬਰ ਨਿਸ਼ਾ ਨੇ ਦੱਸਿਆ ਕਿ ਉਹ ਆਪਣੇ ਬੱਚੇ ਨੂੰ ਆਰੀਆ ਹਸਪਤਾਲ ਵਿਖੇ ਡਾਕਟਰ ਨੂੰ ਦਿਖਾਉਣ ਆਏ ਹੋਏ ਸਨ ਕਿ ਇਕ ਨੌਜਵਾਨ ਜੋ ਨਸ਼ੇ ਵਿਚ ਸੀ ਆਇਆ ਤੇ ਉਨ੍ਹਾਂ ਦੀ ਗੋਦੀ 'ਚੋਂ ਇਕ ਸਾਲ ਦੀ ਬੱਚੀ ਨੂੰ ਚੁੱਕ ਕੇ ਬਾਹਰ ਭੱਜਣ ਲੱਗਾ, ਉਨ੍ਹਾਂ ਵਲੋਂ ਉਸ ਦੇ ਪਿੱਛੇ ਭੱਜ ਕੇ ਬੱਚੀ ਨੂੰ ਉਸ ਕੋਲੋਂ ਛਡਾਇਆ | ਇਸ ਸਬੰਧੀ ਉਨ੍ਹਾਂ ਨੇ ਹਸਪਤਾਲ ਪ੍ਰਬੰਧਨ ਨੂੰ ਸੂਚਨਾ ਦਿੱਤੀ, ਪਰ ਹਸਪਤਾਲ ਦੇ ਡਾਕਟਰ ਤੇ ਸਟਾਫ਼ ਨੇ ਉਨ੍ਹਾਂ ਬੱਚਾ ਚੋਰਾਂ ਦਾ ਪਤਾ ਕਰਨ ਵਿਚ ਕੋਈ ਸਹਿਯੋਗ ਨਹੀਂ ਕੀਤਾ, ਨਾ ਹੀ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਦੱਸੀ ਤੇ ਨਾ ਹੀ ਉਨ੍ਹਾਂ ਨਾਲ ਗੱਲ ਕਰਨੀ ਮੁਨਾਸਿਬ ਸਮਝੀ | ਉੱਥੇ ਆਏ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਖ਼ਿਲਾਫ਼ ਡਟ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਕਿਹਾ ਕਿ ਹਸਪਤਾਲ ਵਿਚ ਸੁਰੱਖਿਆ ਦਾ ਕੋਈ ਵੀ ਇੰਤਜ਼ਾਮ ਨਹੀਂ ਹੈ, ਨਾ ਹੀ ਕੋਈ ਗਾਰਡ ਸੁਰੱਖਿਆ ਲਈ ਰੱਖਿਆ ਹੋਇਆ ਹੈ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜ਼ਿਲੇ੍ਹ ਦੇ ਸਾਰੇ ਪ੍ਰਾਈਵੇਟ ਹਸਪਤਾਲਾਂ ਵਿਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਹੋਣੇ ਚਾਹੀਦੇ ਹਨ, ਤਾਂ ਜੋ ਇਸ ਤਰ੍ਹਾਂ ਦੀ ਘਟਨਾ ਦੁਬਾਰਾ ਨਾ ਵਾਪਰ ਸਕੇ | ਇਸ ਸਬੰਧੀ ਉਨ੍ਹਾਂ ਵਲੋਂ ਸੁਜਾਨਪੁਰ ਪੁਲਿਸ ਨੂੰ ਸੂਚਿਤ ਕੀਤਾ ਗਿਆ | ਮੌਕੇ 'ਤੇ ਆਏ ਪਿੰਡ ਭੂਲਚੱਕ ਢੇਸੀਆਂ ਦੇ ਸਰਪੰਚ ਸੋਹਨ ਲਾਲ ਨੇ ਕਿਹਾ ਕਿ ਇਕ ਬਹੁਤ ਹੀ ਮੰਦਭਾਗੀ ਘਟਨਾ ਹੈ | ਜਿਨ੍ਹਾਂ ਲੋਕਾਂ ਨੇ ਬੱਚਾ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਉਹ ਨਸ਼ੇ ਵਿਚ ਸਨ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੇ ਨਸ਼ੇੜੀਆਂ 'ਤੇ ਨੱਥ ਪਾਈ ਜਾਵੇ | ਇਸ ਸਬੰਧੀ ਜਦੋਂ ਸੁਜਾਨਪੁਰ ਪੁਲਿਸ ਦੇ ਥਾਣਾ ਮੁਖੀ ਮੋਹਿਤ ਟਾਂਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਉਂਦੇ ਹੀ ਉਨ੍ਹਾਂ ਨੇ ਆਪਣੀ ਟੀਮ ਨੂੰ ਮੌਕੇ 'ਤੇ ਭੇਜਿਆ | ਪੁਲਿਸ ਵਲੋਂ ਤਮੰਨਾ ਪਤਨੀ ਵਿਕਾਸ ਕੁਮਾਰ ਵਾਸੀ ਭੂਲਚੱਕ ਢੇਸੀਆਂ ਦੇ ਬਿਆਨਾਂ 'ਤੇ ਗੋਪੀ ਪੁੱਤਰ ਪ੍ਰਦੁਮਣ ਵਾਸੀ ਖੁਸ਼ੀਪੁਰ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ | ਇਸ ਸਬੰਧੀ ਜਦੋਂ ਹਸਪਤਾਲ ਦੇ ਡਾਕਟਰ ਭਰਤ ਭੂਸ਼ਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਉਂਦਿਆਂ ਹੀ ਉਨ੍ਹਾਂ ਵਲੋਂ ਤੁਰੰਤ ਹਸਪਤਾਲ ਦੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਚੈੱਕ ਕੀਤੀ ਗਈ ਤੇ ਸਾਡੇ ਵਲੋਂ ਇਸ ਸਾਰੀ ਘਟਨਾ ਸਬੰਧੀ ਪੁਲਿਸ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ | ਪੁਲਿਸ ਆਪਣੇ ਪੱਧਰ 'ਤੇ ਮਾਮਲੇ ਦੀ ਜਾਂਚ ਕਰ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਪਿੰਡ ਅਬਾਦਗੜ੍ਹ ਨਿਵਾਸੀ ਦੀ ਮੀਰਥਲ ਹਾਈਵੇ ਰੋਡ 'ਤੇ ਟਰੱਕ ਤੇ ਟਰਾਲੇ ਦੀ ਟੱਕਰ 'ਚ ਮੌਤ <br/> ਅਗਲੀ ਖ਼ਬਰ ਅਦਿੱਤਿਆ ਉੱਪਲ ਦਾ ਹੋਇਆ ਤਬਾਦਲਾ, ਪਲਵੀ ਹੋਣਗੇ ਡੀ.ਸੀ. ਪਠਾਨਕੋਟ
Ad Position 24