08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਦੋ ਮੋਟਰਸਾਈਕਲ ਸਵਾਰ ਝਪਟਮਾਰਾਂ ਨੇ ਔਰਤ ਦੀ ਚੇਨ ਖੋਈ

Ad Position 21
No active advertisement
ਅਜੀਤ ਡੈਸਕ 22-09-2025
ਗੁਰਦਾਸਪੁਰ, 21 ਸਤੰਬਰ (ਚੱਕਰਾਜਾ)-ਅੱਜ ਸ਼ਹਿਰ ਅੰਦਰ ਹਨੂਮਾਨ ਚੌਕ ਨੇੜਿਓਾ 2 ਅਣਪਛਾਤੇ ਮੋਟਰਸਾਈਕਲ ਸਵਾਰਾਂ ਵਲੋਂ ਝਪਟ ਮਾਰ ਕੇ ਇਕ ਔਰਤ ਦੇ ਗਲ ਪਾਈ ਚੈਨੀ ਖੋਹ ਕੇ ਮੌਕੇ ਤੋਂ ਫ਼ਰਾਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਔਰਤ ਸੋਨਮ ਗੁਪਤਾ ਪਤਨੀ ਸੁਮੀਰ ਗੁਪਤਾ ਵਾਸੀ ਸ੍ਰੀ ਰਾਮ ਕਾਲੋਨੀ ਆਪਣੀ ਮੋਪਡ 'ਤੇ ਹਨੂਮਾਨ ਚੌਕ ਨੇੜੇ ਖੜ੍ਹੀ ਸੀ ਕਿ ਦੋ ਮੋਟਰਸਾਈਕਲ ਸਵਾਰਾਂ ਵਲੋਂ ਝਪਟ ਮਾਰ ਕੇ ਔਰਤ ਦੀ ਚੈਨੀ ਖੋਹ ਲਈ ਗਈ | ਔਰਤ ਵਲੋਂ ਮੋਟਰਸਾਈਕਲ ਸਵਾਰਾਂ ਦਾ ਪਿੱਛਾ ਕੀਤਾ ਗਿਆ, ਜਿਸ ਦੌਰਾਨ ਡਿੱਗਣ ਕਾਰਨ ਔਰਤ ਦੇ ਸੱਟ ਵੀ ਲੱਗੀ | ਜਦੋਂ ਕੁਝ ਲੋਕਾਂ ਵਲੋਂ ਇਨ੍ਹਾਂ ਝਪਟਮਾਰਾਂ ਨੰੂ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵਲੋਂ ਅੱਗੋਂ ਪਿਸਤੌਲ ਦਿਖਾਉਂਦੇ ਹੋਏ ਮੌਕੇ ਤੋਂ ਮੇਹਰ ਚੰਦ ਰੋਡ ਵੱਲ ਫ਼ਰਾਰ ਹੋ ਗਏ | ਮੌਕੇ 'ਤੇ ਪਹੁੰਚੀ ਪੁਲਿਸ ਵਲੋਂ ਔਰਤ ਤੋਂ ਜਾਣਕਾਰੀ ਹਾਸਲ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਦੀਆਂ ਗ਼ਲਤ ਨੀਤੀਆਂ ਨੇ ਪੰਜਾਬ ਦੇ ਕਰਜ਼ੇ ਨੂੰ ਹਨੇਰੇ ਭਰਿਆ ਜਾਲ ਬਣਾ ਦਿੱਤਾ- ਅਮਿਤ ਵਿੱਜ ਅਗਲੀ ਖ਼ਬਰ ਜਵਾਹਰ ਨਵੋਦਿਆ ਵਿਦਿਆਲਿਆ ਦੀ ਸਫ਼ਾਈ ਕਰਨ ਉੱਤੇ ਸ਼ਯਨਾ ਪੱਥ ਫਾਉਂਡੇਸ਼ਨ ਦੀ ਟੀਮ ਦਾ ਸਨਮਾਨ
Ad Position 24