08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਅੰਤਰਰਾਸ਼ਟਰੀ ਪੱਧਰ 'ਤੇ ਡਾ: ਸਵੈਮਾਨ ਸਿੰਘ ਦੀ ਅਗਵਾਈ 'ਚ ਸੇਵਾ ਕਰਦੀ 5 ਰੀਵਰਸ ਹਾਰਟ ਸੰਸਥਾ ਦੀ ਟੀਮ ਮਕੌੜਾ ਪੱਤਨ ਪਹੁੰਚੀ

Ad Position 21
No active advertisement
ਅਜੀਤ ਡੈਸਕ 22-09-2025
ਬਹਿਰਾਮਪੁਰ, 21 ਸਤੰਬਰ (ਪ੍ਰੋ: ਬਲਬੀਰ ਸਿੰਘ ਕੋਲਾ)-ਰਾਵੀ ਦਰਿਆ ਤੋਂ ਪਾਰ ਪੈਂਦੇ ਚਰਚਿਤ ਇਲਾਕੇ ਦੇ 7 ਪਿੰਡਾਂ ਦੇ ਲੋਕਾਂ ਤੱਕ ਮੈਡੀਕਲ ਸਹੂਲਤਾਂ ਪਹੁੰਚਾਉਣ ਲਈ ਡਾ: ਸਵੈਮਾਨ ਸਿੰਘ ਯੂ.ਐਸ.ਏ. ਵਾਲਿਆਂ ਦੀ ਅਗਵਾਈ ਵਿਚ ਅੰਤਰਰਾਸ਼ਟਰੀ ਪੱਧਰ 'ਤੇ ਕੰਮ ਕਰਦੀ 5 ਰੀਵਰਸ ਹਾਰਟ ਸੰਸਥਾ ਦੇ ਸੇਵਾਦਾਰ ਡਾਕਟਰਾਂ ਦੀ ਟੀਮ ਮਕੌੜਾ ਪੱਤਨ 'ਤੇ ਪਹੁੰਚੀ ਹੈ, ਜੋ ਕੱਲ੍ਹ ਸਵੇਰੇ ਰਾਵੀ ਦਰਿਆ ਤੋਂ ਪਾਰ ਪੈਂਦੇ ਇਲਾਕੇ ਦੇ ਲੋਕਾਂ ਦਾ ਚੈਕਅੱਪ ਕਰਕੇ ਮੁਫ਼ਤ ਦਵਾਈਆਂ ਦੀ ਸੇਵਾ ਕਰੇਗੀ | ਜਾਣਕਾਰੀ ਦਿੰਦਿਆਂ ਪਿੰਡ ਸੁਰ ਸਿੰਘ ਤੋਂ ਡਾ: ਸਵੈਮਾਨ ਸਿੰਘ ਦੇ ਭਗਤਾਂ ਤੇ ਮਾਝਾ ਜ਼ੋਨ ਦੇ ਮੁੱਖ ਸੇਵਾਦਾਰ ਡਾ: ਵਿਵੇਕ ਸਿੰਘ ਛੀਨਾ ਨੇ ਦੱਸਿਆ ਕਿ 5 ਰੀਵਰਸ ਹਾਰਟ ਸੰਸਥਾ ਅੰਤਰਰਾਸ਼ਟਰੀ ਸੰਸਥਾ ਹੈ ਤੇ ਅਵਤਾਰ ਸਿੰਘ ਢਿੱਲੋਂ ਭਾਰਤ ਦੇ ਮੁੱਖ ਸੇਵਾਦਾਰ ਹਨ | ਸੰਸਥਾ ਵਲੋਂ ਪੰਜਾਬ ਦੇ ਹੜ੍ਹ ਪੀੜਤ ਇਲਾਕਿਆਂ 'ਚ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ | ਇਸ ਤੋਂ ਪਹਿਲਾਂ ਸੰਸਥਾ ਵਲੋਂ ਫਾਜ਼ਿਲਕਾ, ਜਲਾਲਾਬਾਦ, ਸੁਲਤਾਨਪੁਰ ਲੋਧੀ, ਹਰੀਕੇ ਹੈਡ, ਅਜਨਾਲਾ, ਰਮਦਾਸ, ਡੇਰਾ ਬਾਬਾ ਨਾਨਕ ਵਿਖੇ ਆਪਣੇ ਸਲੋਗਨ 'ਜੇ ਅਸੀਂ ਨਹੀਂ ਤਾਂ ਕੌਣ, ਜੇ ਹੁਣ ਨਹੀਂ ਤਾਂ ਕਦੋਂ' ਤਹਿਤ ਹੜ੍ਹ ਪੀੜਤ ਇਲਾਕਿਆਂ ਦੇ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ | ਹੁਣ ਅਸੀਂ ਕੱਲ੍ਹ ਤੋਂ ਰਾਵੀ ਦਰਿਆ ਦੇ ਪਾਰ ਪੈਂਦੇ ਇਲਾਕੇ ਦੇ 7 ਪਿੰਡਾਂ ਤੱਕ ਆਪਣੀ ਕਿਸ਼ਤੀ ਰਾਹੀਂ ਪਹੁੰਚ ਕਰਕੇ ਦਵਾਈਆਂ ਦੀ ਸੇਵਾ ਕਰਾਂਗੇ | ਇਸ ਮੌਕੇ ਡਾ: ਅੰਮਿ੍ਤਪਾਲ ਸਿੰਘ, ਡਾ: ਗੁਰਸਿਮਰਨ ਸਿੰਘ ਬੁੱਟਰ, ਡਾ: ਪੁਨੀਤ ਕੌਰ, ਡਾ: ਸੁਖਮਨ ਸਿੰਘ ਢਿੱਲੋਂ, ਵੈਟਰਨਰੀ ਡਾ: ਬਖ਼ਸ਼ਪ੍ਰੀਤ ਸਿੰਘ, ਅੰਗਰੇਜ਼ ਸਿੰਘ ਤੇ ਹਰਮਨ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹਿਰੀ ਅਤੇ ਪੇਂਡੂ ਕਾਂਗਰਸ ਬਲਾਕ ਮੈਂਬਰਾਂ ਦੀ ਮੀਟਿੰਗ ਅਗਲੀ ਖ਼ਬਰ ਪੂਨਾ ਪੈਕਟ ਤੇ ਕੇਡਰ ਕੈਂਪ ਅੱਜ
Ad Position 24