18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸੰਗਠਨ ਸਿਰਜਣ ਅਭਿਆਨ ਤਹਿਤ ਅੱਡਾ ਅੱਚਲ ਸਾਹਿਬ ਵਿਖੇ ਕਾਂਗਰਸੀ ਵਰਕਰਾਂ ਦਾ ਵੱਡਾ ਇਕੱਠ

Ad Position 21
No active advertisement
ਅਜੀਤ ਡੈਸਕ 21-09-2025
ਅੱਚਲ ਸਾਹਿਬ, 20 ਸਤੰਬਰ (ਗੁਰਚਰਨ ਸਿੰਘ)-ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸ੍ਰੀ ਰਾਹੁਲ ਗਾਂਧੀ ਵਲੋਂ ਕਾਂਗਰਸ ਦੀ ਸੰਗਠਨ ਸਿਰਜਨ ਅਭਿਆਨ ਤਹਿਤ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਅੱਡਾ ਅੱਚਲ ਸਾਹਿਬ ਵਿਖੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਮਨਦੀਪ ਸਿੰਘ ਰੰਗੜ ਨੰਗਲ ਦੀ ਅਗਵਾਈ ਹੇਠ ਵੱਡਾ ਇਕੱਠ ਹੋਇਆ | ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਅਤੇ ਅਬਜਰਵਰ ਸ੍ਰੀ ਭਾਰਤ ਸਿਨ੍ਹਾਂ ਸੋਲੰਕੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਨ੍ਹਾਂ ਤੋਂ ਇਲਾਵਾ ਸਹਿ ਪ੍ਰਭਾਰੀ ਸ੍ਰੀ ਜੋਗਿੰਦਰ ਢੀਂਗਰਾ, ਸਹਿ ਪ੍ਰਭਾਰੀ ਐਨੂਅਲ ਮਸੀਹ, ਗੱਡੂ ਸੇਠ, ਹਲਕਾ ਕੋਆਰਡੀਨੇਟਰ ਮਨਜੀਤ ਸਿੰਘ ਚੀਮਾ ਆਦਿ ਆਗੂ ਪਹੁੰਚੇ | ਇਸ ਮੌਕੇ ਅਬਜਰਵਰ ਸ੍ਰੀ ਭਾਰਤ ਸਿਨ੍ਹਾਂ ਸੋਲੰਕੀ ਨੇ ਕਿਹਾ ਕਿ ਕਾਂਗਰਸ ਨੂੰ ਹੇਠਲੇ ਪੱਧਰ ਤੱਕ ਲਿਜਾਣ ਲਈ ਜ਼ਮੀਨ ਨਾਲ ਜੁੜੇ ਲੋਕਾਂ ਤੱਕ ਪਹੁੰਚ ਕਰਨੀ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਜੋ ਵਿਕਾਸ ਕਾਰਜ ਕਾਂਗਰਸ ਦੀਆਂ ਸਰਕਾਰਾਂ ਸਮੇ ਹੋਇਆ, ਉਸ ਨਾਲ ਹੀ ਦੇਸ਼ ਦੀ ਤਰੱਕੀ ਹੋਈ ਹੈ | ਹਲਕਾ ਇੰਚਾਰਜ ਮਨਦੀਪ ਸਿੰਘ ਰੰਗੜ ਨੰਗਲ ਅਤੇ ਕਾਂਗਰਸੀ ਆਗੂਆਂ ਵਲੋਂ ਸ੍ਰੀ ਭਾਰਤ ਸਿਨ੍ਹਾ ਸੋਲੰਕੀ ਅਤੇ ਨਾਲ ਪਹੁੰਚੇ ਆਗੂਆਂ ਨੂੰ ਸਨਮਾਨਿਤ ਕਰਦਿਆਂ ਜੀ ਆਇਆਂ ਕਿਹਾ ਗਿਆ | ਇਸ ਮੌਕੇ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਢੱਡੇ, ਬਲਾਕ ਪ੍ਰਧਾਨ ਸਾਹਿਬ ਸਿੰਘ ਮੰਡ, ਪ੍ਰਧਾਨ ਨਵਦੀਪ ਸਿੰਘ ਪੰਨੂ, ਸਾਬਕਾ ਉਪ ਚੇਅਰਮੈਨ ਮਾ. ਅਜਮੇਹਰਪਾਲ ਸਿੰਘ ਚਾਹਲ, ਸਾ. ਡਾਇਰੈਕਟਰ ਜਗਜੀਤ ਸਿੰਘ ਅੰਮੋਨੰਗਲ, ਜ਼ਿਲ੍ਹਾ ਮੀਤ ਪ੍ਰਧਾਨ ਡਾਕਟਰ ਬਲਵਿੰਦਰ ਸਿੰਘ ਬਹਾਦਰ ਹੁਸੈਨ, ਯੂਥ ਪ੍ਰਧਾਨ ਹਰਮਨ ਰਿਆੜ, ਡਾਕਟਰ ਹਰਤਾਜ ਸਿੰਘ ਸੁੱਖਾਚਿੜਾ, ਸਰਪੰਚ ਮਨਿੰਦਰ ਸਿੰਘ ਪੁਰੀਆਂ, ਬਲਵਿੰਦਰ ਸਿੰਘ ਪੁਰੀਆਂ ਬ੍ਰਾਹਮਣਾਂ, ਨਵਜੋਤ ਸਿੰਘ ਬਾਜਵਾ, ਮਲਕੀਤ ਸਿੰਘ ਚਾਹਲ, ਸਾ. ਸਰਪੰਚ ਸਰਬਪ੍ਰੀਤ ਸਿੰਘ ਸੁੱਖਾਚਿੜਾ, ਸਾ. ਸਰਪੰਚ ਮੋਹਨ ਸਿੰਘ ਪੱਡਾ ਵੈਰੋਨੰਗਲ, ਸਾ. ਸਰਪੰਚ ਰਣਜੀਤ ਸਿੰਘ ਵੈਰੋਨੰਗਲ, ਸਾ. ਸਰਪੰਚ ਮਲਕੀਤ ਸਿੰਘ ਨਾਨਕ ਨੰਗਲ, ਮਨਜਿੰਦਰ ਸਿੰਘ ਮਿਸ਼ਰਪੁਰ, ਹੀਰਾ ਸਿੰਘ ਬਹਾਦਰ ਹੁਸੈਨ, ਡਾ. ਸੁਰਿੰਦਰ ਸਿੰਘ ਭਾਟੀਆ, ਪ੍ਰਦੀਪ ਸਿੰਘ ਵੈਰੋਨੰਗਲ, ਯੂਥ ਬਲਾਕ ਪ੍ਰਧਾਨ ਹੀਰਾ ਸਿੰਘ ਸੰਦਲਪੁਰ, ਗੁਰਵਿੰਦਰ ਸਿੰਘ ਜਾਹਦਪੁਰ, ਪੰਜਾਬ ਸਿੰਘ ਲਾਧੂਭਾਣਾ, ਅੰਮਿ੍ਤਪਾਲ ਸਿੰਘ ਜਾਹਦਪੁਰ, ਸਾ. ਸਰਪੰਚ ਕੁਲਵਿੰਦਰ ਸਿੰਘ ਰੰਗੜ ਨੰਗਲ, ਸੀਨੀਅਰ ਆਗੂ ਪਰਮਜੀਤ ਸਿੰਘ ਟੀਟਾ ਬਾਜਵਾ, ਨੰਬਰਦਾਰ ਕਸ਼ਮੀਰ ਸਿੰਘ ਨੱਤ, ਸਾ. ਸਰਪੰਚ ਮਨਦੀਪ ਸਿੰਘ ਢਡਿਆਲਾ ਨਜ਼ਾਰਾ, ਸੋਨੂੰ ਮਿਸ਼ਰਪੁਰ, ਨਿਰਮਲ ਸਿੰਘ ਢਡਿਆਲਾ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਲਕਾ ਇੰਚਾਰਜ ਪੰਨੂੰ ਨੇ ਯੁੱਧ ਨਸ਼ਿਆਂ ਵਿਰੁੱਧ ਬਣਾਏ ਨਵ-ਨਿਯੁਕਤ ਬਲਾਕ ਪ੍ਰਧਾਨਾਂ ਨੂੰ ਸਨਮਾਨਿਤ ਕੀਤਾ ਅਗਲੀ ਖ਼ਬਰ ਕਾਂਗਰਸ ਦੇ ਅਬਜ਼ਰਵਰ ਭਰਤ ਸਿੰਘ ਸੁਲੰਕੀ ਨੇ ਕਾਂਗਰਸੀ ਆਗੂਆਂ ਨਾਲ ਕੀਤੀ ਮੀਟਿੰਗ
Ad Position 24